ਗੀਤਕਾਰ ਜੈਲੀ ਮਨਜੀਤਪੁਰੀ ਨੇ ਆਪਣੇ ਪਿਤਾ ਨੂੰ ਪੈਰਾਲਾਈਜ਼ ਅਟੈਕ ਹੋਣ ਤੋਂ ਬਾਅਦ ਲਿਖਿਆ ਸੀ ਗੀਤ ‘ਮੌਜਾਂ ਭੁੱਲਣੀਆਂ ਨਹੀਂ ਜੋ ਬਾਪੂ ਦੇ ਸਿਰ ‘ਤੇ ਕਰੀਆਂ’, ਭਾਵੁਕ ਕਿੱਸਾ ਕੀਤਾ ਸਾਂਝਾ
ਪਿਤਾ ਸਿਰਾਂ ਦੇ ਤਾਜ ਮੁਹੰਮਦ ਤੇ ਮਾਂਵਾਂ ਠੰਢੀਆਂ ਛਾਂਵਾਂ । ਜੀ ਹਾਂ ਮਾਪਿਆਂ ਤੋਂ ਬਗੈਰ ਬੱਚਿਆਂ ਦੀ ਜ਼ਿੰਦਗੀ ਅਧੂਰੀ ਹੈ । ਮਾਪੇ ਬੱਚਿਆਂ ਨੂੰ ਜਨਮ ਹੀ ਨਹੀਂ ਦਿੰਦੇ । ਬਲਕਿ ਉਨ੍ਹਾਂ ਨੂੰ ਜ਼ਿੰਦਗੀ ਦੇ ਹਰ ਔਖੇ ਸੌਖੇ ਪੈਂਡੇ ‘ਤੇ ਚੱਲਣਾ ਸਿਖਾਉਂਦੇ ਹਨ । ਇਨਸਾਨ ਭਾਵੇਂ ਕਿੰਨਾ ਵੀ ਵੱਡਾ ਕਿਉਂ ਨਾ ਹੋ ਜਾਵੇ ਪਰ ਮਾਪਿਆਂ ਦੇ ਲਈ ਉਹ ਬੱਚਾ ਹੀ ਰਹਿੰਦਾ ਹੈ। ਗੀਤਕਾਰ ਜੈਲੀ ਮਨਜੀਤਪੁਰੀ (Jelly Manjitpuri) ਨੇ ਵੀ ਆਪਣੇ ਬਾਪੂ ਜੀ ਨੂੰ ਯਾਦ ਕਰਦੇ ਹੋਏ ਆਪਣੇ ਪਿਤਾ ਜੀ ਬਾਰੇ ਕਿੱਸਾ ਸ਼ੇਅਰ ਕੀਤਾ ਹੈ ।
ਉਨ੍ਹਾਂ ਨੇ ਆਪਣੇ ਪਿਤਾ ਜੀ ਨੂੰ ਸਮਰਪਿਤ ਇੱਕ ਗੀਤ 2005‘ਚ ਲਿਖਿਆ ਸੀ ‘ਉਹ ਮੌਜਾਂ ਭੁੱਲਣੀਆਂ ਨਹੀਂ ਜੋ ਬਾਪੂ ਦੇ ਸਿਰ ‘ਤੇ ਕਰੀਆਂ’ । ਇਹ ਗੀਤ ਉਨ੍ਹਾਂ ਨੇ ਉਸ ਸਮੇਂ ਲਿਖਿਆ ਸੀ ਜਦੋਂ ਉਨ੍ਹਾਂ ਦੇ ਪਿਤਾ ਜੀ ਨੂੰ ਪੈਰਾਲਾਈਜ਼ ਦਾ ਅਟੈਕ ਹੋਇਆ ਸੀ । ਪਰ ਇਸ ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ 2008 ‘ਚ ਉਨ੍ਹਾਂ ਦੇ ਪਿਤਾ ਜੀ ਚੱਲ ਵੱਸੇ ਸਨ ।
ਜਿਸ ਦਾ ਅਫਸੋਸ ਉਨ੍ਹਾਂ ਨੂੰ ਸ਼ਾਇਦ ਸਾਰੀ ਉਮਰ ਰਹੇ । ਇਸ ਗੀਤ ਨੂੰ ਬਲਜੀਤ ਮਾਲਵਾ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਸੀ। ਇਸ ਗੀਤ ਮਣਾਂ ਮੂੰਹੀ ਪਿਆਰ ਸਰੋੋੋਤਿਆਂ ਤੋਂ ਮਿਲਿਆ ਸੀ । ਇਸ ਤੋਂ ਇਲਾਵਾ ਵੀ ਜੈਲੀ ਮਨਜੀਤਪੁਰੀ ਨੇ ਕਈ ਗੀਤ ਗਾਏ ਹਨ ।ਜਿਸ ‘ਚ ਸਾਨੂੰ ਰੱਬ ਨੇ ਬਣਾਇਆ ਮਹਾਰਾਜੇ, ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ, ਤੂੰ ਕਾਹਦੀ ਪੰਜਾਬਣ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਵੱਲੋਂ ਲਿਖੇ ਗਏ ਹਨ।
ਹੋਰ ਪੜ੍ਹੋ
- PTC PUNJABI