Trending:
ਸੂਫੀ ਗਾਇਕਾ ਜੋਤੀ ਨੂਰਾਂ ਦੀ ਮਾਪਿਆਂ ਨਾਲ ਮੁੜ ਹੋਈ ਸੁਲਹ, ਜੋਤੀ ਦੀਆਂ ਗੱਲਾਂ ਸੁਣ ਭਾਵੁਕ ਹੋਈ ਮਾਂ
Jyoti Nooran Meets with her Family: ਪੰਜਾਬੀ ਦੀ ਮਸ਼ਹੂਰ ਸੂਫੀ ਗਾਇਕਾ ਜੋਤੀ ਨੂਰਾਂ ਬੀਤੇ ਦਿਨੀਂ ਆਪਣੇ ਪਰਿਵਾਰਕ ਵਿਵਾਦ ਦੇ ਚੱਲਦੇ ਕਾਫੀ ਸੁਰਖੀਆਂ 'ਚ ਰਹੇ ਹਨ। ਹਾਲ ਹੀ 'ਚ ਮੁੜ ਇੱਕ ਵਾਰ ਫਿਰ ਜੋਤੀ ਨੂਰਾਂ ਮੁੜ ਚਰਚਾ 'ਚ ਆ ਗਈ ਹੈ। ਜੋਤੀ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤੇ ਇਸ 'ਚ ਉਹ ਆਪਣੇ ਮਾਪਿਆਂ ਨਾਲ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਜੋਤੀ ਨੂਰਾਂ (Jyoti Nooran) ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਸੋਸ਼ਲ ਮੀਡੀਆ ਉੱਤੇ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਦੀ ਜਾਣਕਾਰੀ ਸ਼ੇਅਰ ਕਰਦੀ ਹੈ। ਹਾਲ ਹੀ ਵਿੱਚ ਜੋਤੀ ਨੂਰਾਂ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਤੇ ਯੂਟਿਊਬ ਚੈਨਲ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਵਿੱਚ ਜੋਤੀ ਨੂਰਾਂ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਕਿਉਂਕਿ ਉਸ ਦੀ ਮੁੜ ਆਪਣੇ ਪਰਿਵਾਰ ਨਾਲ ਸੁਲਹ ਹੋ ਗਈ ਹੈ।
ਇਸ ਵੀਡੀਓ ਦੇ ਵਿੱਚ ਤੁਸੀਂ ਜੋਤੀ ਨੂਰਾਂ ਦੇ ਨਾਲ-ਨਾਲ ਉਸ ਦੇ ਮਾਤਾ-ਪਿਤਾ ਤੇ ਭਰਾ ਸਾਹਿਲ ਮੀਰ ਸਣੇ ਉਸ ਦੇ ਪਤੀ ਉਸਮਾਨ ਨੂੰ ਵੀ ਵੇਖ ਸਕਦੇ ਹੋ। ਇਸ ਵੀਡੀਓ ਦੇ ਵਿੱਚ ਜੋਤੀ ਨੂਰਾਂ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਉਹ ਆਪਣੇ ਮਾਤਾ ਪਿਤਾ ਨੂੰ ਮੁੜ ਮਿਲ ਕੇ ਬੇਹੱਦ ਖੁਸ਼ ਹੈ, ਕਈ ਵਾਰ ਕੁੱਝ ਅਜਿਹੇ ਲੋਕ ਤੁਹਾਡੀ ਜ਼ਿੰਦਗੀ ਵਿੱਚ ਆ ਜਾਂਦੇ ਹਨ ਜੋ ਤੁਹਾਨੂੰ ਤੁਹਾਡੇ ਆਪਣਿਆਂ ਤੋਂ ਦੂਰ ਕਰ ਦਿੰਦੇ ਹਨ। ਇਸ ਵੀਡੀਓ ਦੇ ਵਿੱਚ ਜੋਤੀ ਨੂਰਾਂ ਦੇ ਪਿਤਾ ਗੁਲਸ਼ਨ ਮੀਰ ਨੇ ਕਿਹਾ ਕਿ ਗ਼ਲਤੀ ਬੱਚਿਆਂ ਕੋਲੋਂ ਹੀ ਹੁੰਦੀ ਹੈ ਤੇ ਮਾਪਿਆਂ ਨੂੰ ਉਨ੍ਹਾਂ ਮੁਆਫ ਕਰ ਦੇਣਾ ਚਾਹੀਦਾ ਹੈ। ਸਾਨੂੰ ਬਹੁਤ ਹੀ ਚੰਗਾ ਲੱਗਾ ਕਿ ਬੱਚਿਆਂ ਨੂੰ ਆਪਣੀ ਗ਼ਲਤੀ ਆਪ ਸਮਝ ਆ ਗਈ, ਸਾਡੀ ਧੀ ਸਾਡੇ ਕੋਲ ਵਾਪਸ ਆ ਗਈ ਅਸੀਂ ਬੇਹੱਦ ਖੁਸ਼ ਹਾਂ। ਗੁਲਸ਼ਨ ਮੀਰ ਨੇ ਕਿਹਾ ਕਿ ਕੋਈ ਵੀ ਕਦੇ ਬਾਹਰ ਨਹੀਂ ਹੁੰਦਾ, ਪਰਿਵਾਰ ਹਮੇਸ਼ਾ ਮਿਲ ਕੇ ਰਹਿੰਦਾ ਹੈ। ਬੱਚੇ ਪੰਛੀਆਂ ਵਰਗੇ ਹੁੰਦੇ ਹਨ। ਜੇਕਰ ਉਹ ਸਵੇਰੇ ਗਲਤੀ ਨਾਲ ਕਿਤੇ ਚਲੇ ਜਾਂਦੇ ਹਨ ਤਾਂ ਸ਼ਾਮ ਨੂੰ ਆਪਣੇ ਆਲ੍ਹਣੇ ਵਿੱਚ ਪਰਤ ਆਉਂਦੇ ਹਨ। ਉਹ ਵੀ ਆਏ, ਅਸੀਂ ਵੀ ਆਏ। ਸਾਰੇ ਵਾਪਸ ਆ ਗਏ ਹਨ।ਇਸ ਦੌਰਾਨ ਜੋਤੀ ਨੂਰਾਂ ਦੀ ਮਾਂ ਵੀ ਧੀ ਦੀਆਂ ਗੱਲਾਂ ਸੁਣ ਕੇ ਭਾਵੁਕ ਹੁੰਦੀਆਂ ਹੋਇਆਂ ਨਜ਼ਰ ਆਈ, ਜੋਤੀ ਦੀ ਮਾਂ ਨੇ ਮੱਥੇ ਨੂੰ ਚੁੰਮਦਿਆਂ ਕਿਹਾ ਕਿ ਬੱਚੇ ਗਲਤੀ ਕਰਦੇ ਹਨ। ਮਾਪੇ ਹੀ ਮਾਫ਼ ਕਰਦੇ ਹਨ। ਉਸ ਨੇ ਆਪਣੀ ਗਲਤੀ ਸੁਧਾਰ ਲਈ ਹੈ। ਹੁਣ ਸੰਗਤ ਆਪ ਹੀ ਉਨ੍ਹਾਂ ਦੇ ਬੱਚਿਆਂ ਨੂੰ ਮੁਆਫ਼ ਕਰ ਕੇ ਅਸ਼ੀਰਵਾਦ ਦੇਣ। ਜੋਤੀ ਨੂਰਾਂ ਨੇ ਕਿਹਾ ਕਿ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਸਾਡਾ ਪਰਿਵਾਰ ਇਕੱਠਾ ਰਹੇ। ਕੁਝ ਲੋਕ ਸਾਡੇ ਵਿਚਕਾਰ ਆ ਗਏ ਸਨ। ਉਸ ਨੇ ਪਰਿਵਾਰ ਦੇ ਮੋਤੀਆਂ ਦੀ ਤਾਰ ਖਿਲਰ ਗਈ ਸੀ। ਅਸੀਂ ਮੋਤੀ ਲੱਭੇ ਅਤੇ ਦੁਬਾਰਾ ਇਕੱਠੇ ਹੋਏ। ਇਸ ਦੌਰਾਨ ਪਿਉ ਤੇ ਧੀ ਮੁੜ ਲਾਈਵ ਹੋ ਕੇ ਜ਼ੁਗਲਬੰਦੀ ਕਰਦੇ ਨਜ਼ਰ ਆਏ।
ਫੈਨਜ਼ ਜੋਤੀ ਨੂਰਾਂ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਜੋਤੀ ਨੂਰਾਂ ਦੇ ਫੈਨਜ਼ ਨੇ ਕਮੈਂਟ ਕਰਦੇ ਹੋਏ ਲਿਖਿਆ ਕਿ ਉਹ ਮੁੜ ਇੱਕ ਵਾਰ ਫਿਰ ਨੂਰਾਂ ਸਿਸਟਰ ਦੀ ਜੋੜੀ ਨੂੰ ਇੱਕਠੇ ਗਾਉਂਦੇ ਹੋਏ ਵੇਖਣਾ ਚਾਹੁੰਦੇ ਹਨ। ਫੈਨਜ਼ ਰੱਜ ਕੇ ਪਿਉ ਤੇ ਧੀ ਜ਼ੁਗਲਬੰਦੀ ਦਾ ਆਨੰਦ ਮਾਣਦੇ ਤੇ ਪਿਆਰ ਬਰਸਾਉਂਦੇ ਨਜ਼ਰ ਆਏ।
ਦੱਸ ਦਈਏ ਕਿ ਜੋਤੀ ਨੂਰਾਂ ਤੇ ਉਸ ਦੀ ਭੈਂਣ ਸੁਲਤਾਨਾ ਨੂਰਾਂ ਵਿਸ਼ਵ ਭਰ 'ਚ ਨੂਰਾਂ ਸਿਸਟਰਸ (Nooran Sisters) ਦੇ ਨਾਮ ਨਾਲ ਮਸ਼ਹੂਰ ਹਨ। ਨੂਰਾਂ ਸਿਸਟਰ ਦੀ ਇਸ ਜੋੜੀ ਨੇ ਮਹਿਜ਼ ਪੰਜਾਬੀ ਮਿਊਜ਼ਿਕ ਇੰਡਸਟਰੀ ਹੀ ਨਹੀਂ ਸਗੋਂ ਬਾਲੀਵੁੱਡ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾਈ ਹੈ। ਦੋਹਾਂ ਨੇ ਆਪਣੇ ਪਿਤਾ ਗੁਲਸ਼ਨ ਮੀਰ ਕੋਲੋਂ ਸੰਗੀਤ ਦੀ ਸਿਖਿਆ ਹਾਸਲ ਕੀਤੀ ਹੈ। ਇਹ ਦੋਵੇਂ ਭੈਣਾਂ ਆਪਣੇ ਸੂਫਿਆਨਾ ਅੰਦਾਜ਼ ਨਾਲ ਦਰਸ਼ਕਾਂ ਦਿਲ ਜਿੱਤ ਲੈਂਦੀਆਂ ਹਨ। ਬਾਲੀਵੁੱਡ ਫਿਲਮ ਦੇ ਗੀਤ ਹਾਈਵੇ ਵਿੱਚ ਦੋਹਾਂ ਨੇ 'ਪਤਾਖਾ ਗੁੱਡੀ' ਗੀਤ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ ਸੀ। ਦਰਸ਼ਕ ਮੁੜ ਇੱਕ ਵਾਰ ਫਿਰ ਤੋਂ ਨੂਰਾਂ ਸਿਸਟਰਸ ਨੂੰ ਇੱਕਠੇ ਵੇਖਣ ਲਈ ਉਤਸ਼ਾਹਤ ਹਨ।
-