Karan Aujla: ਕਰਨ ਔਜਲਾ ਬਣੇ ਮਸ਼ਹੂਰ ਮੈਗਜ਼ੀਨ ਦਾ ਚਿਹਰਾ, ਇਹ ਉਪਲਬਧੀ ਹਾਸਿਲ ਕਰਨ ਵਾਲੇ ਦੂਜੇ ਪੰਜਾਬੀ ਗਾਇਕ

ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ 'ਚ ਗਾਇਕ ਕਰਨ ਔਜਲਾ ਇੱਕ ਮੈਗਜ਼ੀਨ ਦੇ ਕਵਰ ਪੇਜ਼ 'ਤੇ ਵੀ ਨਜ਼ਰ ਆਏ। ਕਰਨ ਇਸ ਮੈਗਜ਼ੀਨ ਪੇਜ਼ ਦੇ ਕਵਰ ਪੇਜ਼ 'ਤੇ ਆਪਣੀ ਥਾਂ ਬਨਾਉਣ ਵਾਲੇ ਦੂਜੇ ਪੰਜਾਬੀ ਗਾਇਕ ਹਨ।

Written by  Pushp Raj   |  September 12th 2023 01:35 PM  |  Updated: September 12th 2023 01:35 PM

Karan Aujla: ਕਰਨ ਔਜਲਾ ਬਣੇ ਮਸ਼ਹੂਰ ਮੈਗਜ਼ੀਨ ਦਾ ਚਿਹਰਾ, ਇਹ ਉਪਲਬਧੀ ਹਾਸਿਲ ਕਰਨ ਵਾਲੇ ਦੂਜੇ ਪੰਜਾਬੀ ਗਾਇਕ

Karan Aujla on Magzine Cover: ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ (Karan Aujla) ਇਨ੍ਹੀਂ ਦਿਨੀਂ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ 'ਚ ਗਾਇਕ ਦੀ ਇੱਕ ਇੰਟਰਵਿਊ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਸੀ ਜਿਸ 'ਚ ਉਹ ਪਹਿਲੀ ਵਾਰ ਆਪਣੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲਬਾਤ ਕਰਦੇ ਹੋਏ ਨਜ਼ਰ ਆਏ। ਹਾਲ ਹੀ 'ਚ ਗਾਇਕ ਕਰਨ ਔਜਲਾ ਇੱਕ ਮੈਗਜ਼ੀਨ ਦੇ ਕਵਰ ਪੇਜ਼ 'ਤੇ ਵੀ ਨਜ਼ਰ ਆਏ। ਕਰਨ ਇਸ ਮੈਗਜ਼ੀਨ ਪੇਜ਼ ਦੇ ਕਵਰ ਪੇਜ਼ 'ਤੇ ਆਪਣੀ ਥਾਂ ਬਨਾਉਣ ਵਾਲੇ ਦੂਜੇ ਪੰਜਾਬੀ ਗਾਇਕ ਹਨ।  

ਹਾਲ ਹੀ 'ਚ ਗਾਇਕ ਕਰਨ ਔਜਲਾ ਇੱਕ ਮੈਗਜ਼ੀਨ ਦੇ ਕਵਰ ਪੇਜ਼ 'ਤੇ ਵੀ ਨਜ਼ਰ ਆਏ। ਕਰਨ ਇਸ ਮੈਗਜ਼ੀਨ ਪੇਜ਼ ਦੇ ਕਵਰ ਪੇਜ਼ 'ਤੇ ਆਪਣੀ ਥਾਂ ਬਨਾਉਣ ਵਾਲੇ ਦੂਜੇ ਪੰਜਾਬੀ ਗਾਇਕ ਹਨ।  ਦਰਅਸਲ, ਕਰਨ ਹਾਲ ਹੀ 'ਚ ਮਸ਼ਹੂਰ 'ਫੇਸ ਮੈਗਜ਼ੀਨ' ਦੇ ਕਵਰ ਪੇਜ 'ਤੇ ਨਜ਼ਰ ਆਇਆ ਹੈ। ਇਹ ਪ੍ਰਾਪਤੀ ਹਾਸਲ ਕਰਨ ਵਾਲਾ ਕਰਨ ਔਜਲਾ ਦੂਜਾ ਪੰਜਾਬੀ ਗਾਇਕ ਬਣ ਗਿਆ ਹੈ। ਦੱਸ ਦਈਏ ਕਿ ਇਸ ਤੋਂ ਦਿਲਜੀਤ ਦੋਸਾਂਝ ਫੇਸ ਮੈਗਜ਼ੀਨ ਦੇ ਕਵਰ 'ਤੇ ਨਜ਼ਰ ਆ ਚੁੱਕੇ ਹਨ। 

'ਫੇਸ ਮੈਗਜ਼ੀਨ' ਨੇ ਕਰਨ ਦੀ ਫੋਟੋ ਨੂੰ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਨਾਲ ਮੈਗਜ਼ੀਨ ਨੇ ਗਾਇਕ ਦੀ ਰੱਜ ਕੇ ਤਾਰੀਫਾਂ ਕੀਤੀਆਂ ਹਨ। ਮੈਗਜ਼ੀਨ ਨੇ ਆਪਣੀ ਪੋਸਟ 'ਚ ਲਿਖਿਆ, 'ਕਰਨ ਔਜਲਾ ਨੂੰ ਆਪਣੇ ਕਵਰ ਪੇਜ 'ਤੇ ਚਮਕਦਾ ਹੋਇਆ ਦੇਖ ਕੇ ਅਸੀਂ ਬਹੁਤ ਖੁਸ਼ ਹਾਂ। ਸੰਗੀਤ ਦੀ ਦੁਨੀਆ 'ਚ ਉਸ ਦੀ ਚਮਕ ਤੇ ਉਸ ਦਾ ਅਲੱਗ ਅੰਦਾਜ਼ ਤੁਹਾਨੂੰ ਉਸ ਦੇ ਬਾਰੇ ਪੜ੍ਹਨ ਲਈ ਮਜਬੂਰ ਕਰੇਗਾ। ਆਓ ਮਿਲ ਕੇ ਇਸ ਸੁਪਰਸਟਾਰ ਦੇ ਅਦਭੁਤ ਸੰਗੀਤਕ ਸਫਰ ਨੂੰ ਜਾਣੀਏ।' 

ਹੋਰ ਪੜ੍ਹੋ: Crackers Ban: ਦਿੱਲੀ ਸਰਕਾਰ ਦਾ ਵੱਡਾ ਫੈਸਲਾ, ਇਸ ਸਾਲ ਵੀ ਦੀਵਾਲੀ 'ਤੇ ਨਹੀਂ ਚੱਲਣਗੇ ਪਟਾਕੇ

ਕਰਨ ਔਜਲਾ ਦੀ ਐਲਬਮ 'ਮੇਕਿੰਗ ਮੈਮੋਰੀਜ਼' 18 ਅਗਸਤ ਨੂੰ ਰਿਲੀਜ਼ ਹੋਈ ਸੀ। ਇਸ ਐਲਬਮ ਨੇ ਕਈ ਵੱਡੇ ਰਿਕਾਰਡ ਬਣਾਏ ਹਨ। ਇਸ ਐਲਬਮ ਦੀ ਵਜ੍ਹਾ ਕਰਕੇ ਕਰਨ ਔਜਲਾ ਬਿਲਬੋਰਡ ਚਾਰਟ 'ਚ ਵੀ ਸ਼ਾਮਲ ਹੋ ਚੁੱਕਿਆ ਹੈ। ਖਾਸ ਕਰਕੇ ਕਰਨ ਨੂੰ ਉਸ ਦੇ ਗਾਣੇ 'ਐਡਮਾਈਰਿੰਗ ਯੂ' ਕਰਕੇ ਖੂਬ ਤਾਰੀਫਾਂ ਮਿਲੀਆਂ ਸੀ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network