ਕਰਨ ਔਜਲਾ ਦੀ ਨਵੀਂ EP 'Four Me' ਨੇ ਬਣਾਇਆ ਰਿਕਾਰਡ, ਭਾਰਤ ਸਣੇ ਕੈਨੇਡਾ ਤੇ ਨਿਊਜ਼ੀਲੈਂਡ 'ਚ ਨੰਬਰ 1 ਟ੍ਰੈਂਡਿੰਗ 'ਤੇ ਛਾਏ ਗੀਤ

ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਕਰਨ ਔਜਲਾ ਦੀ ਨਵੀਂ ਈਪੀ 'For Me' ਰਿਲੀਜ਼ ਹੋ ਗਈ ਹੈ। ਗਾਇਕ ਦੀ ਈਪੀ ਫੋਰ ਮੀਂ ਭਾਰਤ ਸਣੇ ਕੈਨੇਡਾ ਤੇ ਨਿਊਜ਼ੀਲੈਂਡ 'ਚ ਨੰਬਰ 1 ਟ੍ਰੈਂਡਿੰਗ 'ਤੇ ਹੈ ਤੇ ਨਵਾਂ ਰਿਕਾਰਡ ਬਣਾ ਰਹੀ ਹੈ।

Reported by: PTC Punjabi Desk | Edited by: Pushp Raj  |  June 29th 2024 09:01 PM |  Updated: June 29th 2024 09:01 PM

ਕਰਨ ਔਜਲਾ ਦੀ ਨਵੀਂ EP 'Four Me' ਨੇ ਬਣਾਇਆ ਰਿਕਾਰਡ, ਭਾਰਤ ਸਣੇ ਕੈਨੇਡਾ ਤੇ ਨਿਊਜ਼ੀਲੈਂਡ 'ਚ ਨੰਬਰ 1 ਟ੍ਰੈਂਡਿੰਗ 'ਤੇ ਛਾਏ ਗੀਤ

Karan Aujla EP Four Me : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਕਰਨ ਔਜਲਾ ਦੀ ਨਵੀਂ  ਈਪੀ 'For Me' ਰਿਲੀਜ਼ ਹੋ ਗਈ ਹੈ।  ਗਾਇਕ ਦੀ ਈਪੀ ਫੋਰ ਮੀਂ ਭਾਰਤ ਸਣੇ ਕੈਨੇਡਾ ਤੇ ਨਿਊਜ਼ੀਲੈਂਡ 'ਚ ਨੰਬਰ 1 ਟ੍ਰੈਂਡਿੰਗ 'ਤੇ ਹੈ ਤੇ ਨਵਾਂ ਰਿਕਾਰਡ ਬਣਾ ਰਹੀ ਹੈ।

ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਕਰਨ ਔਜਲਾ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਜੁੜੇ ਰਹਿੰਦੇ ਹਨ ਤੇ ਆਪਣੇ ਅਪਕਮਿੰਗ ਪ੍ਰੋਜੈਕਟਸ ਬਾਰੇ ਫੈਨਜ਼ ਨਾਲ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ। 

ਹਾਲ ਹੀ ਵਿੱਚ ਕਰਨ ਔਜਲਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਨਵੀਂ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਗਾਇਕ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਨਵੀਂ ਈਪੀ 'For Me'  ਭਾਰਤ ਸਣੇ ਕੈਨੇਡਾ ਤੇ ਨਿਊਜ਼ੀਲੈਂਡ 'ਚ ਨੰਬਰ 1 ਟ੍ਰੈਂਡਿੰਗ 'ਤੇ ਛਾਈ ਹੋਈ ਹੈ।

ਦੱਸਣਯੋਗ ਹੈ ਕਿ ਕਰਨ ਔਜਲਾ ਦੀ ਇਸ ਈਪੀ ਦੇ ਗੀਤ ਉਨ੍ਹਾਂ ਦੇ ਦਿਲ ਦੇ ਬਹੁਤ ਨੇੜੇ ਹਨ। ਗਾਇਕ ਦੇ ਇਨ੍ਹਾਂ ਗੀਤਾਂ ਨਾਲ ਉਨ੍ਹਾਂ ਦੀਆਂ ਨਿੱਜੀ ਭਾਵਨਾਵਾਂ ਜੁੜੀਆਂ ਹੋਈਆਂ ਹਨ।  "ਫਾਰ ਮੀ" EP ਵਿੱਚ ਸ਼ਾਮਲ ਚਾਰ ਗੀਤ ਵੱਖ-ਵੱਖ ਸੰਗੀਤਕ ਰੰਗਾਂ ਦਾ ਮਿਸ਼ਰਣ ਹੋਣਗੇ।

ਹੋਰ ਪੜ੍ਹੋ : ਗਰਮੀਆਂ 'ਚ ਕੱਚੇ ਅੰਬ ਦੀ ਚਟਨੀ ਮਹਿਜ਼ ਸੁਆਦ ਹੀ ਨਹੀਂ ਸਗੋਂ ਸਾਡੀ ਸਿਹਤ ਲਈ ਵੀ ਹੁੰਦੀ ਹੈ ਫਾਇਦੇਮੰਦ, ਜਾਣੋ ਇਸੇ ਦੇ ਫਾਇਦੇ

ਕਰਨ ਔਜਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ। ਗਾਇਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਕਰਨ ਔਜਲਾ ਨੂੰ ਗੀਤਾਂ ਦੀ ਮਸ਼ੀਨ ਵੀ ਕਿਹਾ ਜਾਂਦਾ ਹੈ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network