ਕਰਨ ਔਜਲਾ ਦਾ ਨਵਾਂ ਗੀਤ 'ਤੌਬਾ-ਤੌਬਾ' ਨੇ Spotify ਦੇ Debut Global Charts 'ਤੇ ਛਾਇਆ , ਗਾਇਕ ਨੇ ਫੈਨਜ਼ ਨਾਲ ਸਾਂਝੀ ਕੀਤੀ ਖੁਸ਼ੀ

ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਆਪਣੇ ਨਵੇਂ ਬਾਲੀਵੁੱਡ ਗੀਤ 'ਤੌਬਾ-ਤੌਬਾ' ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹਨ। ਹੁਣ ਕਰਨ ਔਜਲਾ ਦਾ ਇਹ ਗੀਤ Spotify ਦੇ Debut Global Charts 'ਤੇ ਛਾਇਆ ਹੋਇਆ ਹੈ।

Reported by: PTC Punjabi Desk | Edited by: Pushp Raj  |  July 10th 2024 02:23 PM |  Updated: July 10th 2024 02:23 PM

ਕਰਨ ਔਜਲਾ ਦਾ ਨਵਾਂ ਗੀਤ 'ਤੌਬਾ-ਤੌਬਾ' ਨੇ Spotify ਦੇ Debut Global Charts 'ਤੇ ਛਾਇਆ , ਗਾਇਕ ਨੇ ਫੈਨਜ਼ ਨਾਲ ਸਾਂਝੀ ਕੀਤੀ ਖੁਸ਼ੀ

Karan Aujla Song Tauba Tauba on Spotify's Debut Global Charts : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਆਪਣੇ ਨਵੇਂ ਬਾਲੀਵੁੱਡ ਗੀਤ 'ਤੌਬਾ-ਤੌਬਾ' ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹਨ। ਹੁਣ ਕਰਨ ਔਜਲਾ ਦਾ ਇਹ ਗੀਤ Spotify ਦੇ Debut Global Charts 'ਤੇ ਛਾਇਆ ਹੋਇਆ ਹੈ। 

ਦੱਸ ਦਈਏ  ਕਿ ਗਾਇਕੀ ਦੇ ਨਾਲ-ਨਾਲ ਕਰਨ ਔਜਲਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਕਰਨ ਔਜਲਾ ਆਪਣੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆਏ ਹਨ। ਕਰਨ ਔਜਲਾ ਨੂੰ ਕਰਨ ਜੌਹਰ ਦੀ ਕੰਪਨੀ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ 'Bad News' 'ਚ ਗੀਤ ਗਾਉਣ ਦਾ ਮੌਕਾ ਮਿਲਿਆ। 

ਹੁਣ ਕਰਨ ਔਜਲਾ ਦਾ ਗੀਤ ਤੌਬਾ-ਤੌਬਾ ਮਸ਼ਹੂਰ ਮਿਊਜ਼ਿਕ ਵੈਬਸਾਈਟ Spotify ਦੇ Debut Global Charts 'ਤੇ ਛਾਇਆ ਹੋਇਆ ਹੈ। ਇਸ ਗੀਤ Spotify ਦੇ Debut Global Charts 'ਤੇ 8ਵੇਂ ਨੰਬਰ ਉੱਤੇ ਟ੍ਰੈਂਡ ਕਰ ਰਿਹਾ ਹੈ। 

ਇਸ ਸਬੰਧੀ ਗਾਇਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੰਸਟਾ ਸਟੋਰੀ ਸਾਂਝੀ ਕਰਦੇ ਹੋਏ ਦੱਸਿਆ ਗਿਆ ਹੈ ਕਿ ਉਨ੍ਹਾਂ ਦਾ ਗੀਤ ਤੌਬਾ-ਤੌਬਾ ਲਗਾਤਾਰ ਗਲੋਬਲ ਚਾਰਟ ਉੱਤੇ ਵੀ ਟ੍ਰੈਂਡ ਕਰ ਰਿਹਾ ਹੈ। ਇਸ ਗੀਤ ਨੂੰ ਵਿੱਕੀ ਕੌਸਲ ਉੱਤੇ ਫਿਲਮਾਇਆ ਗਿਆ ਹੈ ਤੇ ਵਿੱਕੀ ਕੌਸ਼ਲ ਨੇ ਆਪਣੇ ਡਾਂਸ ਸਟੈਪਸ ਨਾਲ ਇਸ ਗੀਤ ਨੂੰ ਚਾਰ ਚੰਨ ਲਗਾ ਦਿੱਤੇ ਹਨ। 

ਦੱਸ ਦਈਏ ਕਿ ਫਿਲਮ ਬੈਡ ਨਿਊਜ਼ ਵਿੱਚ ਐਮੀ ਵਿਰਕ ਤੇ ਮਸ਼ਹੂਰ ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਦੇ ਨਾਲ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਨੂੰ ਵੇਖਣ ਲਈ ਫੈਨਜ਼ ਕਾਫੀ ਉਤਸ਼ਾਹਿਤ ਹਨ, ਕਿਉਂਕਿ ਇਹ ਪਹਿਲੀ ਵਾਰ ਹੋਵੇਗਾ ਜਦੋਂ ਦੋ ਪੰਜਾਬੀ ਗੱਭਰੂ ਇੱਕਠੇ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਇਹ ਫਿਲਮ  19 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। 

ਹੋਰ ਪੜ੍ਹੋ : ਦਿਲਜੀਤ ਦੋਸਾਂਝ ਭਾਰਤ 'ਚ ਵੀ ਕਰਨਗੇ  ਮਿਊਜ਼ਿਕਲ ਟੂਰ ਦਿਲ-ਇਲੂਮਿਨਾਟੀ, ਗਾਇਕ ਨੇ ਦੱਸਿਆ ਕਦੋਂ ਕਰਨਗੇ ਸ਼ੋਅ 

ਕਰਨ ਔਜਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ। ਗਾਇਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਕਰਨ ਔਜਲਾ ਨੂੰ ਗੀਤਾਂ ਦੀ ਮਸ਼ੀਨ ਵੀ ਕਿਹਾ ਜਾਂਦਾ ਹੈ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network