Karan Aujla: ਸ਼ਾਰਪੀ ਘੁੰਮਣ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਰਨ ਔਜ਼ਲਾ ਨੇ ਦਿੱਤਾ ਸਪੱਸ਼ਟੀਕਰਨ, ਕਿਹਾ…ਮੇਰਾ ਨਾਮ ਕਿਉਂ ਹਰ ਵਾਰ ? ਮੈਂ ਕੀ ਕੀਤਾ

ਸ਼ਾਰਪੀ ਘੁੰਮਣ ਦੀ ਗ੍ਰਿਫਤਾਰੀ ਤੋਂ ਬਾਅਦ ਮਸ਼ਹੂਰ ਗਾਇਕ ਕਰਨ ਔਜ਼ਲਾ ਨੇ ਇੰਸਟਾਗ੍ਰਾਮ ਪੋਸਟ ਪਾ ਕੇ ਸਪੱਸ਼ਟੀਕਰਨ ਦਿੱਤਾ। ਇਸ ਪੋਸਟ ਵਿੱਚ ਗਾਇਕ ਨੇ ਘੁੰਮਣ ਦੀ ਗ੍ਰਿਫ਼ਤਾਰੀ ਦੀਆਂ ਖਬਰਾਂ 'ਚ ਉਨ੍ਹਾਂ ਦਾ ਨਾਮ ਵਰਤੇ ਜਾਣ ਨੂੰ ਲੈ ਕੇ ਨਾਰਾਜਗੀ ਜ਼ਾਹਰ ਕੀਤੀ ਹੈ। ਇਸ ਮੁੱਦੇ 'ਤੇ ਫੈਨਜ਼ ਗਾਇਕ ਦਾ ਸਮਰਥਨ ਕਰ ਰਹੇ ਹਨ।

Written by  Pushp Raj   |  April 29th 2023 11:14 AM  |  Updated: April 29th 2023 11:14 AM

Karan Aujla: ਸ਼ਾਰਪੀ ਘੁੰਮਣ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਰਨ ਔਜ਼ਲਾ ਨੇ ਦਿੱਤਾ ਸਪੱਸ਼ਟੀਕਰਨ, ਕਿਹਾ…ਮੇਰਾ ਨਾਮ ਕਿਉਂ ਹਰ ਵਾਰ ? ਮੈਂ ਕੀ ਕੀਤਾ

Karan Aujla on Sharpy Ghuman's arrest: ਬੀਤੇ ਦਿਨੀ ਪੰਜਾਬ ਸਰਕਾਰ ਦੀ AGTF ਵੱਲੋਂ ਕਰਨ ਔਜਲਾ ਦੇ ਮੈਨੇਜਰ ਸ਼ਾਰਪੀ ਘੁੰਮਣ ਸਣੇ 8 ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਸੀ। ਸ਼ਾਪਰੀ ਘੁੰਮਣ ਦੀ ਗ੍ਰਿਫ਼ਤਾਰੀ ਤੋਂ ਬਾਅਦ ਗਾਇਕ ਕਰਨ ਔਜਲਾ ਨੇ ਆਪਣਾ ਬਿਆਨ ਜਾਰੀ ਕੀਤਾ ਹੈ। 

ਸ਼ਾਰਪੀ ਘੁੰਮਣ ਦੀ ਗ੍ਰਿਫਤਾਰੀ ਤੋਂ ਬਾਅਦ ਕਰਨ ਔਜ਼ਲਾ ਨੇ ਇੰਸਟਾਗ੍ਰਾਮ ਪੋਸਟ ਪਾ ਕੇ ਸਪੱਸ਼ਟੀਕਰਨ ਦਿੱਤਾ।ਮੀਡੀਆ ਦੇ ਮੈਂਬਰ ਤੇ ਭੈਣ ਭਰਾ ਜਿਹੜੇ ਮੈਨੂੰ ਪਿਆਰ ਕਰਦੇ ਆ ਉਹਨਾਂ ਨੂੰ ਕੁਝ ਕੁ ਗੱਲਾਂ ਕਹਿਣੀਆਂ ਜਿਹੜੀਆਂ ਮੈਂ ਜਰੂਰੀ ਸਮਝਦਾ ਹਾਂ ਏਸ ਟਾਈਮ ਕਰਨੀਆਂ।ਕਿਉਂਕਿ ਕਈ ਗੱਲਾਂ ਟਾਈਮ ‘ਤੇ ਹੀ ਕਲੀਅਰ ਕਰ ਦੇਣੀਆਂ ਚਾਹੀਦੀਆਂ ਨੇ।

ਪਹਿਲਾਂ ਜਿਹੜੀ ਵੀਡੀਓ ਆਈ ਮੈਂ ਉਦੇ ਬਾਰੇ ਵੀ ਕਲੈਰੀਫਿਕੇਸ਼ਨ ਦਿੱਤੀ ਜਿੰਨੀ ਹੋ ਸਕੀ ਤੇ ਕੱਲ੍ਹ ਆਹ ਵੀਡੀਓ ਦੇਖੀ ਵੀ ”ਕਰਨ ਔਜਲਾ ਦਾ ਦੋਸਤ ਗ੍ਰਿਫਤਾਰ’। ਯਾਰ ਮੈਨੂੰ ਇੱਕ ਗੱਲ ਦੱਸੋ ਮੀਡੀਆ ਆਲੇ ਵੀ ਜੇ ਮੇਰਾ ਕੋਈ ਦੋਸਤ ਸੀ ਜਾਂ ਨਹੀਂ, ਜੋ ਉਨੇ ਕੀਤਾ ਉਸਦਾ ਹਰਜ਼ਾਨਾ ਉਹ ਭਰ ਰਿਹਾ।

ਮੇਰਾ ਨਾਮ ਨਾਲ ਕਿਉਂ ਹਰ ਵਾਰ? ਮੈਂ ਕੀ ਕੀਤਾ? ਤੇ ਆਹ ਸਾਰਿਆਂ ਦਾ ਕੱਲਾ ਫ੍ਰੈਂਡ ਮੈਂ ਹੀ ਹਾਂ? ਮੇਰੀ ਸ਼ਾਇਦ ਉਹ ਬੰਦੇ ਨਾਲ ਪਿਛਲੇ 2 ਸਾਲ ਤੋਂ ਗੱਲ ਵੀ ਨਾ ਹੋਈ ਹੋਵੇ। ਤੇ ਜੇ ਮੈਂ ਪਹਿਲਾਂ ਜਾਣਦਾ ਵੀ ਸੀ ਕੀ ਮੇਰੇ ਤੋਂ ਕੋਈ ਪੁੱਛਕੇ ਆਪਣਾ ਲਾਈਫ ਦੇ ਗੁੱਡ/ਬੈਡ ਡਿਸੀਜ਼ਨ ਲੈਂਦਾ? ਮੈਂ ਕੱਲਾ ਨੀਂ ਜਿਹਦੀਆਂ ਪੋਸਟਾਂ ਜਾਂ ਵੀਡੀਓਜ਼ ਨੇ ਕਿਸੇ ਨਾਲ ਹੋਰ ਬਹੁਤ ਇੰਡਸਟਰੀ ਦੇ ਬੰਦੇ ਆ ਤੇ ਸਾਰਿਆਂ ਦਾ ਇਹੀ ਕਸੂਰ ਆ ਵੀ ਉਹ ਪੰਜਾਬ ਲਈ ਕੰਮ ਕਰ ਰਹੇ ਆ। ਤੇ ਆਪਣੇ ਪਰਿਵਾਰਾਂ ਦਾ ਢਿੱਡ ਭਰ ਰਹੇ ਆ ਆਪਣੇ ਕੰਮ ਦੇ ਜ਼ਰੀਏ ਤੇ ਜਦ ਕੋਈ  ਚੈੱਨਲ ਖਬਰ ਲਾਉਂਦਾ ਵੀ ”ਕਰਨ ਔਜ਼ਲਾ ਦਾ ਸਾਥੀ ਗ੍ਰਿਫਤਾਰ” ਮੈਨੂੰ ਇਹ ਦੱਸੋ ਵੀ ਜਿਹੜਾ ਗ੍ਰਿਫਤਾਰ ਹੋਇਆ ਉਦਾ ਕੋਈ ਨਾਮ ਹੈਨੀ?

ਮੈਂ ਆਪਣਾ ਕੰਮ ਕਰ ਰਿਹਾ ਤੇ ਸਰਵਾਈਵ ਕਰਨ ਦੀ ਕੋਸ਼ਿਸ਼ ਕਰ ਰਿਹਾ ਬਾਕੀ ਸਾਰੇ ਕਲਾਕਾਰਾਂ ਵਾਂਗ।4 ਵਾਰੀ ਐਕਸਟੌਰਸ਼ਨ ਦਾ ਸ਼ਿਕਾਰ ਹੋਇਆ ਤੇ 5 ਵਾਰ ਮੇਰੇ ਘਰ ‘ਤੇ ਫਾਇਰਿੰਗ ਹੋਈ ਕਦੇ ਇਸ ਵਾਰੇ ਤਾਂ ਕਿਸੇ ਚੈਨਲ ਨੇ ਖਬਰ ਨੀਂ ਚਲਾਈ ਕਿ ਇਨ੍ਹਾਂ ਨਾਲ ਗਲਤ ਹੋ ਰਿਹਾ।ਸੋ ਮੀਡੀਆ ਆਲਿਆਂ ਨੂੰ ਬੇਨਤੀ ਆ ਵੀ ਅੱਜ ਤੋਂ ਜੇ ਕੋਈ ਬਿਨਾਂ ਇਨਫਾਰਮੇਸ਼ਨ ਇਕੱਠੀ ਕਰੇ ਜਾਂ ਬਿਨਾਂ ਕਿਸੇ ਪਰੂਫ ਤੋਂ ਮੇਰਾ ਨਾਮ ਧੱਕੇ ਨਾਲ ਡੀਫੇਮ ਕਰਨ ਦੀ ਕੋਸ਼ਿਸ਼ ਕਰਦਾ ਤਾਂ ਮੈਂ ਸਿੱਧਾ ਲੀਗਲ ਐਕਸ਼ਨ ਲਊਂਗਾ।ਮੇਰੀ ਲੀਗਲ ਟੀਮ ਆਲਰੈਡੀ ਇਸ ਚੀਜ ਤੇ ਕੰਮ ਕਰ ਰਹੀ ਆ।

ਇੱਕ ਗੱਲ ਜਰੂਰ ਸਮਝ ਆ ਚੁੱਕੀ ਆ ਵੀ ਬੰਦੇ ਨੂੰ ਮਰਨ ਦੀ ਲੋੜ ਪੈਂਦੀ ਆ ਆਪਣੇ ਆਪ ਨੂੰ ਪਰੂਫ ਕਰਨ ਲਈ। ਇਹ ਸੱਚਾਈ ਆ, ਤੁਸੀਂ ਵੀ ਸਾਰੇ ਗਏ ਤੋਂ ਈ ਮੁੱਲ ਪਾਉਣੇ ਓ, ਸ਼ਰਮ ਆਉਣੀ ਚਾਹੀਦੀ।

ਹੋਰ ਪੜ੍ਹੋ: Filmfare Awards 2023: ਆਲੀਆ ਭੱਟ ਸਣੇ ਕਈ ਬਾਲੀਵੁੱਡ ਸਿਤਾਰਿਆਂ ਦੀ ਝੋਲੀ ਪਏ ਇਹ ਅਵਾਰਡ, ਇੱਥੇ ਵੇਖੋ ਜੇਤੂਆਂ ਦੀ ਪੂਰੀ ਲਿਸਟ     

ਕਰਨ ਔਜਲਾ ਦੀ ਇਸ ਪੋਸਟ 'ਤੇ ਫੈਨਜ਼ ਉਨ੍ਹਾਂ ਨੂੰ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਹਨ। ਵੱਡੀ ਗਿਣਤੀ 'ਚ ਫੈਨਜ਼ ਗਾਇਕ ਵੱਲੋਂ ਚੁੱਕੇ ਗਏ ਕਦਮ ਦੀ ਸ਼ਲਾਘਾ ਕਰ ਰਹੇ ਹਨ। ਕੁਝ ਫੈਨਜ਼ ਗਾਇਕ ਨੂੰ ਹੌਸਲਾ ਦਿੰਦੇ ਹੋਏ ਨਜ਼ਰ ਆ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network