ਜੱਸੀ ਗਿੱਲ ਦੀ ਮਾਂ ਡੇਅਰੀ ‘ਚ ਦੁੱਧ ਵੇਚ ਕੇ ਗਾਇਕ ਦੀਆਂ ਜ਼ਰੂਰਤਾਂ ਕਰਦੀ ਸੀ ਪੂਰੀਆਂ , ਗਾਇਕ ਨੂੰ ਯਾਦ ਆਏ ਸੰਘਰਸ਼ ਦੇ ਦਿਨ

ਜੱਸੀ ਗਿੱਲ ਨੇ ਪੜ੍ਹਾਈ ਤੋਂ ਬਚਣ ਲਈ ਮਿਊਜ਼ਿਕ ਦਾ ਪ੍ਰੈਕਟੀਕਲ ਵਿਸ਼ਾ ਰੱਖਿਆ ਸੀ ।ਪਰ ਇਹ ਵਿਸ਼ਾ ਉਨ੍ਹਾਂ ਦੇ ਕਰੀਅਰ ਲਈ ਇੱਕ ਨਵਾਂ ਰਾਹ ਖੋਲ ਦੇਵੇਗਾ ਇਸ ਦਾ ਅੰਦਾਜ਼ਾ ਸ਼ਾਇਦ ਉਨ੍ਹਾਂ ਨੂੰ ਨਹੀਂ ਸੀ ।

Written by  Shaminder   |  April 12th 2023 12:12 PM  |  Updated: April 12th 2023 01:10 PM

ਜੱਸੀ ਗਿੱਲ ਦੀ ਮਾਂ ਡੇਅਰੀ ‘ਚ ਦੁੱਧ ਵੇਚ ਕੇ ਗਾਇਕ ਦੀਆਂ ਜ਼ਰੂਰਤਾਂ ਕਰਦੀ ਸੀ ਪੂਰੀਆਂ , ਗਾਇਕ ਨੂੰ ਯਾਦ ਆਏ ਸੰਘਰਸ਼ ਦੇ ਦਿਨ

ਜੱਸੀ ਗਿੱਲ (Jassie Gill) ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਗਾਇਕ ਅਤੇ ਅਦਾਕਾਰ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਹੀ ਕੀਤੀ ਸੀ ।ਪਰ ਹੌਲੀ ਹੌਲੀ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਅਦਾਕਾਰੀ ਦੇ ਖੇਤਰ ‘ਚ ਵੀ ਉਨ੍ਹਾਂ ਦਾ ਸਿੱਕਾ ਚੱਲ ਪਿਆ।


ਹੋਰ ਪੜ੍ਹੋ : ਗੁਰਚੇਤ ਚਿੱਤਰਕਾਰ ਨੇ ਸਿੱਧੂ ਮੂਸੇਵਾਲਾ ਦੇ ਨਾਲ ਕੀਤੀ ਗਾਇਕ ਚਮਕੀਲੇ ਦੀ ਤੁਲਨਾ, ਅਦਾਕਾਰ ਨੇ ਦੱਸੀ ਵਜ੍ਹਾ 


ਫੈਟ ਤੋਂ ਹੋਏ ਫਿੱਟ 

ਕੋਈ ਸਮਾਂ ਹੁੰਦਾ ਸੀ ਜੱਸੀ ਗਿੱਲ ਬਹੁਤ ਜ਼ਿਆਦਾ ਸਿਹਤਮੰਦ ਸਨ ।ਪੀਟੀਸੀ ਦੇ ਨਾਲ ਇੱਕ ਖ਼ਾਸ ਗੱਲਬਾਤ ਦੌਰਾਨ ਜੱਸੀ ਗਿੱਲ ਨੇ ਕਿਹਾ ਸੀ ਕਿ ਕੋਈ ਸਮਾਂ ਸੀ ਜਦੋਂ ਜੱਸੀ ਗਿੱਲ ਕਾਫੀ ਮੋਟੇ ਹੁੰਦੇ ਸਨ ਅਤੇ ਕੱਪੜੇ ਲੈਣ ਲੱਗਿਆਂ ਉਨ੍ਹਾਂ ਨੂੰ ਕਾਫੀ ਸੋਚਣਾ ਪੈਂਦਾ ਸੀ ਪਰ ਹੁਣ ਉਨ੍ਹਾਂ ਨੇ ਖੁਦ ਨੂੰ ਫਿੱਟ ਕਰ ਲਿਆ ਹੈ । 


ਪੜ੍ਹਾਈ ਤੋਂ ਬਚਣ ਲਈ ਮਿਊਜ਼ਿਕ ਨੂੰ ਰੱਖਿਆ ਪ੍ਰੈਕਟੀਕਲ ਵਿਸ਼ਾ 

ਜੱਸੀ ਗਿੱਲ ਨੇ ਪੜ੍ਹਾਈ ਤੋਂ ਬਚਣ ਲਈ ਮਿਊਜ਼ਿਕ ਦਾ ਪ੍ਰੈਕਟੀਕਲ ਵਿਸ਼ਾ ਰੱਖਿਆ ਸੀ ।ਪਰ ਇਹ ਵਿਸ਼ਾ ਉਨ੍ਹਾਂ ਦੇ ਕਰੀਅਰ ਲਈ ਇੱਕ ਨਵਾਂ ਰਾਹ ਖੋਲ ਦੇਵੇਗਾ ਇਸ ਦਾ ਅੰਦਾਜ਼ਾ ਸ਼ਾਇਦ ਉਨ੍ਹਾਂ ਨੂੰ ਨਹੀਂ ਸੀ ਅਤੇ ਕਾਲਜ ਦੀ ਪੜ੍ਹਾਈ ਦੇ ਦੌਰਾਨ ਹੀ ਉਨ੍ਹਾਂ ਨੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਜਿਸ ਤੋਂ ਬਾਅਦ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਸਰਾਹਿਆ ਗਿਆ ਅਤੇ ਫਿਰ ਉਨ੍ਹਾਂ ਨੇ ਗਾਇਕ ਬਣਨ ਦਾ ਫ਼ੈਸਲਾ ਲਿਆ ।


ਗਾਇਕ ਦਾ ਅਸਲੀ ਨਾਮ ਜਸਦੀਪ ਸਿੰਘ ਗਿੱਲ 

ਜੱਸੀ ਗਿੱਲ ਦਾ ਅਸਲ ਨਾਮ ਜਸਦੀਪ ਸਿੰਘ ਗਿੱਲ ਹੈ, ਪਰ ਪੰਜਾਬੀ ਇੰਡਸਟਰੀ ‘ਚ ਉਸ ਨੂੰ ਜੱਸੀ ਗਿੱਲ ਦੇ ਨਾਂਅ ਨਾਲ ਹੀ ਜਣਿਆ ਜਾਂਦਾ ਹੈ । ਜੱਸੀ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾਂ ਕੀਤਾ ਹੈ । ਜਿਸ ‘ਚ ਉਹ ਸਲਮਾਨ ਖ਼ਾਨ ਦੇ ਨਾਲ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੁੰ ਆਪਣੇ ਸੰਘਰਸ਼ ਦੇ ਦਿਨ ਯਾਦ ਆ ਗਏ ਅਤੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ਇਸ ਮੁਕਾਮ ‘ਤੇ ਪਹੁੰਚਣ ਦੇ ਲਈ ਉਨ੍ਹਾਂ ਨੂੰ ਕਈ ਸਾਲ ਲੱਗ ਗਏ ਹਨ । 


ਗਾਇਕੀ ‘ਚ ਅੱਗੇ ਵੱਧਣ ਲਈ ਮਾਪਿਆਂ ਨੇ ਕੀਤਾ ਸਹਿਯੋਗ 

ਪਰਿਵਾਰ ‘ਚ ਮਾਪਿਆਂ ਨੇ ਉਨ੍ਹਾਂ ਦੀ ਗਾਇਕੀ ਨੂੰ ਹਮੇਸ਼ਾ ਹੀ ਸਹਿਯੋਗ ਦਿੱਤਾ ਪਰ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਜਦੋਂ ਵੀ ਕੋਈ ਚੀਜ਼ ਲੈਣੀ ਹੁੰਦੀ ਸੀ ਤਾਂ ਮੈਂ ਆਪਣੀ ਮੰਮੀ ਨੂੰ ਕਹਿੰਦਾ ਹੁੰਦਾ ਸੀ ਅਤੇ ਮੇਰੇ ਮੰਮੀ ਦੁੱਧ ਡੇਅਰੀ ‘ਚ ਪਾਉਂਦੇ ਹੁੰਦੇ ਸਨ ਅਤੇ ਜੋ ਪੈਸੇ ਉਨ੍ਹਾਂ ਨੇ ਦੁੱਧ ਡੇਅਰੀ ‘ਚ ਵੇਚ ਕੇ ਜੋੜੇ ਸੀ । ਉਨ੍ਹਾਂ ਪੈਸਿਆਂ ਨਾਲ ਹੀ ਉਹ ਅੱਜ ਇਸ ਮੁਕਾਮ ‘ਤੇ ਹਨ ।


- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network