ਅਪ੍ਰੈਲ ‘ਚ ਇਹ ਫ਼ਿਲਮਾਂ ਹੋਣ ਜਾ ਰਹੀਆਂ ਰਿਲੀਜ਼, ਜਾਣੋ ਪੂਰੀ ਲਿਸਟ

ਅਪ੍ਰੈਲ ਮਹੀਨੇ ‘ਚ ਕਈ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ । ਆਓ ਤੁਹਾਨੂੰ ਦੱਸਦੇ ਹਾਂ ਕਿ ਅਪ੍ਰੈਲ ਮਹੀਨੇ ‘ਚ ਕਿਹੜੀਆਂ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ ।

Reported by: PTC Punjabi Desk | Edited by: Shaminder  |  March 31st 2023 03:06 PM |  Updated: March 31st 2023 03:19 PM

ਅਪ੍ਰੈਲ ‘ਚ ਇਹ ਫ਼ਿਲਮਾਂ ਹੋਣ ਜਾ ਰਹੀਆਂ ਰਿਲੀਜ਼, ਜਾਣੋ ਪੂਰੀ ਲਿਸਟ

ਪੰਜਾਬੀ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ (Movies) ਰਿਲੀਜ਼ ਦੇ ਲਈ ਤਿਆਰ ਹਨ । ਆਓ ਤੁਹਾਨੂੰ ਦੱਸਦੇ ਹਾਂ ਕਿ ਅਪ੍ਰੈਲ ਮਹੀਨੇ ‘ਚ ਕਿਹੜੀਆਂ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ । ਸਭ ਤੋਂ ਪਹਿਲਾਂ ਰਿਲੀਜ਼ ਹੋਣ ਜਾ ਰਹੀ ਹੈ ‘ਚੱਲ ਜਿੰਦੀਏ’ ਫ਼ਿਲਮ, ਇਹ ਫ਼ਿਲਮ ਨੀਰੂ ਬਾਜਵਾ, ਜੱਸ ਬਾਜਵਾ, ਰੁਪਿੰਦਰ ਰੂਪੀ, ਗੁਰਪ੍ਰੀਤ ਘੁੱਗੀ ਸਣੇ ਕਈ ਸਿਤਾਰਿਆਂ ਦੇ ਨਾਲ ਸੱਜੀ ਇਹ ਫ਼ਿਲਮ ਸੱਤ ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। 

ਹੋਰ ਪੜ੍ਹੋ : ਫ਼ਿਲਮ ‘ਜੋੜੀ’ ਦੇ ਸੈੱਟ ਤੋਂ ਨਿਮਰਤ ਖਹਿਰਾ ਅਤੇ ਦਿਲਜੀਤ ਦੋਸਾਂਝ ਦੀ ਪਹਿਲੀ ਝਲਕ ਹੋਈ ਵਾਇਰਲ

 ‘ਯਾਰਾਂ ਦਾ ਰੁਤਬਾ’ 14 ਅਪ੍ਰੈਲ ਨੂੰ  ਹੋਵੇਗੀ ਰਿਲੀਜ਼

ਹੁਣ ਗੱਲ ਕਰਦੇ ਹਾਂ ਫ਼ਿਲਮ ‘ਯਾਰਾਂ ਦਾ ਰੁਤਬਾ’…ਇਸ ਫ਼ਿਲਮ ‘ਚ ਅਦਾਕਾਰ ਦੇਵ ਖਰੌੜ ਨਜ਼ਰ ਆਉਣਗੇ । ਇਸ ਫ਼ਿਲਮ ਨੂੰ ਤੁਸੀਂ  14 ਅਪ੍ਰੈਲ ਨੂੰ ਸਿਨੇਮਾਂ ਘਰਾਂ ‘ਚ ਵੇਖ ਸਕਦੇ ਹੋ । ਇਸ ਤੋਂ ਇਲਾਵਾ ਫ਼ਿਲਮ ਪ੍ਰਿੰਸ ਕੰਵਲਜੀਤ ਸਿੰਘ, ਰਾਹੁਲ ਦੇਵ ਸਣੇ ਹੋਰ ਕਈ ਸਿਤਾਰੇ ਵੀ ਨਜ਼ਰ ਆਉਣਗੇ । 

ਅਗਲੀ ਫ਼ਿਲਮ ਜੋ ਇਸੇ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ । ਉਹ ਹੈ ‘ਸ਼ਿੰਦਾ ਸ਼ਿੰਦਾ ਨੋ ਪਾਪਾ’।  ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਅਤੇ ਉਨ੍ਹਾਂ ਦਾ ਬੇਟਾ ਸ਼ਿੰਦਾ ਗਰੇਵਾਲ ਨਜ਼ਰ ਆਉਣਗੇ । ਫ਼ਿਲਮ  ਅਮਰਪ੍ਰੀਤ ਛਾਬੜਾ ਦੀ ਡਾਇਰੈਕਸ਼ਨ ਹੇਠ ਬਣੀ ਹੈ। ਇਹ ਫ਼ਿਲਮ ਸਿਨੇਮਾਂ ਘਰਾਂ ‘ਚ 14 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ।

ਪਰੀ ਪੰਧੇਰ ਅਤੇ ਐਮੀ ਵਿਰਕ ਸਟਾਰਰ ਫ਼ਿਲਮ ‘ਅੰਨ੍ਹੀ ਦਿਆ ਮਜ਼ਾਕ ਏ’ ਵੀ ਇਸੇ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ਨੂੰ ਤੁਸੀਂ ੨੧ ਅਪ੍ਰੈਲ ਨੂੰ ਸਿਨੇਮਾਂ ਘਰਾਂ ‘ਚ ਵੇਖ ਸਕੋਗੇ । 

ਇਸ ਤੋਂ ਇਲਾਵਾ ‘ਉਡੀਕਾਂ ਤੇਰੀਆਂ’ ਫ਼ਿਲਮ ਵੀ ੨੧ ਅਪ੍ਰੈਲ ਨੂੰ ਹੀ ਰਿਲੀਜ਼ ਹੋਵੇਗੀ । ਫ਼ਿਲਮ ‘ਚ ਜਸਵਿੰਦਰ ਭੱਲਾ, ਪੁਖਰਾਜ ਭੱਲਾ, ਹਾਰਬੀ ਸੰਘਾ ਸਣੇ ਕਈ ਕਲਾਕਾਰ ਦਿਖਾਈ ਦੇਣਗੇ । 

ਮਹੀਨੇ ਦੇ ਅਖੀਰ ‘ਚ ਯਾਨੀ ਕਿ 28 ਅਪ੍ਰੈਲ ਨੂੰ ‘ਬੂ ਮੈਂ ਡਰ ਗਈ’ ਰਿਲੀਜ਼ ਹੋਵੇਗੀ । ਫ਼ਿਲਮ ‘ਚ ਰੌਸ਼ਨ ਪ੍ਰਿੰਸ, ਈਸ਼ਾ ਰਿਖੀ, ਸਣੇ ਕਈ ਕਲਾਕਾਰ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣਗੇ । 

ਮਾਈਨਿੰਗ : ਰੇਤੇ  ‘ਤੇ ਕਬਜ਼ਾ ਇਹ ਫ਼ਿਲਮ ਵੀ 28 ਅਪ੍ਰੈਲ ਨੂੰ ਤੁਹਾਨੂੰ ਵੇਖਣ ਨੂੰ ਮਿਲੇਗੀ । ਰੇਤ ਮਾਫੀਆ ‘ਤੇ ਬਣੀ ਇਸ ਫ਼ਿਲਮ ‘ਚ ਰਾਂਝਾ ਵਿਕਰਮ ਸਿੰਘ, ਸਾਰਾ ਗੁਰਪਾਲ, ਸਵੀਤਾਜ ਬਰਾੜ ਸਣੇ ਕਈ ਕਾਲਕਾਰ ਵਿਖਾਈ ਦੇਣਗੇ ।  

ਰਣਜੀਤ ਬਾਵਾ  ਵੀ ਇਸੇ ਮਹੀਨੇ 28 ਅਪ੍ਰੈਲ ਨੂੰ  ਆਪਣੀ ਫ਼ਿਲਮ ‘ਲੈਂਬਰਗਿਨੀ’ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਰ ਹੋਣਗੇ। ਫ਼ਿਲਮ ‘ਚ ਉਨ੍ਹਾਂ ਦੇ ਨਾਲ ਮਾਹਿਰਾ ਸ਼ਰਮਾ ਦਿਖਾਈ ਦੇਵੇਗੀ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network