ਜਾਣੋ ਕਿਉਂ ਦਿਲਜੀਤ ਦੋਸਾਂਝ ਦੇ ਗਲ ਲੱਗ ਕੇ ਰੋਈ ਚਮਕੀਲਾ ਦੀ ਪਹਿਲੀ ਪਤਨੀ, ਤਸਵੀਰਾਂ ਹੋਇਆਂ ਵਾਇਰਲ
ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਫਿਲਮ ਅਮਰ ਸਿੰਘ ਚਮਕੀਲਾ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਦਿਲਜੀਤ ਦੋਸਾਂਝ ਦੀ ਚਮਕੀਲਾ ਦੀ ਪਹਿਲੀ ਪਤਨੀ ਨਾਲ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਸ 'ਚ ਦਿਲਜੀਤ ਦੇ ਗਲ ਲੱਗ ਕੇ ਰੋ ਰਹੇ ਹਨ।
ਜਾਣੋ ਕਿਉਂ ਦਿਲਜੀਤ ਦੋਸਾਂਝ ਦੇ ਗਲ ਲੱਗ ਕੇ ਰੋਈ ਚਮਕੀਲਾ ਦੀ ਪਹਿਲੀ ਪਤਨੀ, ਤਸਵੀਰਾਂ ਹੋਇਆਂ ਵਾਇਰਲ
Chamkila's first wife meet Diljit Dosanjh Video : ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਫਿਲਮ ਅਮਰ ਸਿੰਘ ਚਮਕੀਲਾ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਦਿਲਜੀਤ ਦੋਸਾਂਝ ਦੀ ਚਮਕੀਲਾ ਦੀ ਪਹਿਲੀ ਪਤਨੀ ਨਾਲ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਸ 'ਚ ਦਿਲਜੀਤ ਦੇ ਗਲ ਲੱਗ ਕੇ ਰੋ ਰਹੇ ਹਨ।
ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਦੀ ਫਿਲਮ ‘ਅਮਰ ਸਿੰਘ ਚਮਕੀਲਾ’ ਨੂੰ ਲੋਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਇਸ ਵਿੱਚ ਦਿਲਜੀਤ ਦੋਸਾਂਝ ਨੇ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾਇਆ ਹੈ। ਜਦੋਂ ਕਿ ਪਰਿਣੀਤੀ ਚੋਪੜਾ ਅਮਰਜੋਤ ਕੌਰ ਦੇ ਰੋਲ ‘ਚ ਨਜ਼ਰ ਆਈ। ਇਨ੍ਹਾਂ ਦੀ ਕੈਮਿਸਟਰੀ ਨੂੰ ਵੀ ਫੈਨਜ਼ ਨੇ ਕਾਫੀ ਪਸੰਦ ਕੀਤਾ ਹੈ।
ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਦਿਲਜੀਤ ਦੋਸਾਂਝ ਅਤੇ ਮਰਹੂਮ ਗਾਇਕ ਚਮਕੀਲਾ ਦੀ ਪਹਿਲੀ ਪਤਨੀ ਗੁਰਮੇਲ ਕੌਰ ਦੀ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਇੰਸਟਾ ਪਾਲੀਵੁੱਡ ਵੱਲੋਂ ਸਾਂਝੀ ਕੀਤੀ ਗਈ ਹੈ।
ਇਸ ਤਸਵੀਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗੁਰਮੇਲ ਕੌਰ ਦਿਲਜੀਤ ਦੋਸਾਂਝ ਨੂੰ ਚਮਕੀਲਾ ਦੇ ਰੂਪ ਵਿੱਚ ਵੇਖ ਕੇ ਕਾਫੀ ਭਾਵੁਕ ਹੁੰਦੀ ਹੋਈ ਨਜ਼ਰ ਆਈ। ਇਸ ਦੌਰਾਨ ਦਿਲਜੀਤ ਦੋਸਾਂਝ ਗੁਰਮੇਲ ਕੌਰ ਨੂੰ ਬੇਹੱਦ ਪਿਆਰ ਤੇ ਸਤਿਕਾਰ ਨਾਲ ਮਿਲੇ। ਇਸ ਦੌਰਾਨ ਅਮਰ ਸਿੰਘ ਚਮਕੀਲਾ ਦੀ ਪਤਨੀ ਗੁਰਮੇਲ ਕੌਰ ਦਿਲਜੀਤ ਦੇ ਗਲ ਲੱਗ ਕੇ ਬੇਹੱਦ ਭਾਵੁਕ ਹੁੰਦੀ ਹੋਈ ਨਜ਼ਰ ਆਈ ਹੈ ਤੇ ਕਾਫੀ ਸਮੇਂ ਤੱਕ ਦਿਲਜੀਤ ਦੇ ਲ ਲੱਗ ਕੇ ਰੋਂਦੇ ਹੋਏ ਨਜ਼ਰ ਆਏ।
ਹੋਰ ਪੜ੍ਹੋ : ਮਸਾਬਾ ਗੁਪਤਾ ਤੇ ਸਤਿਆਦੀਪ ਮਿਸ਼ਰਾ ਜਲਦ ਬਨਣ ਵਾਲੇ ਨੇ ਮਾਪੇ, ਕਪਲ ਨੇ ਪੋਸਟ ਰਾਹੀਂ ਫੈਨਜ਼ ਨਾਲ ਸਾਂਝੀ ਕੀਤੀ ਖੁਸ਼ਖਬਰੀ
ਫੈਨਜ਼ ਇਸ ਤਸਵੀਰ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਤਸਵੀਰ ਨੂੰ ਵੇਖ ਕੇ ਫੈਨਜ਼ ਦਿਲਜੀਤ ਦੋਸਾਂਝ ਦੇ ਚਮਕੀਲਾ ਦੇ ਲੁੱਕ ਦੀ ਤਾਰੀਫ ਕਰ ਰਹੇ ਹਨ ਅਤੇ ਕਈ ਲੋਕ ਦਿਲਜੀਤ ਦੇ ਨਿਮਰ ਸੁਭਾਅ ਦੀ ਸ਼ਲਾਘਾ ਕਰ ਰਹੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
