ਪੰਜਾਬੀ ਸਟਾਰ ਲਾਡੀ ਚਾਹਲ ਨੇ ਵਿਆਹ ਤੋਂ ਬਾਅਦ ਸਾਂਝੀ ਕੀਤੀ ਪਤਨੀ ਦੇ ਨਾਲ ਖੂਬਸੂਰਤ ਤਸਵੀਰ, ਲਿਖਿਆ ‘ਸਤਿਗੁਰ ਦਾਤੇ ਕਾਜਿ ਰਚਾਇਆ ਆਪਣੀ ਮਿਹਰ ਕਰਾਈ’

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਲਾਡੀ ਚਾਹਲ ਬੀਤੇ ਦਿਨ ਵਿਆਹ ਦੇ ਬੰਧਨ ‘ਚ ਬੱਝ ਗਏ ਸਨ । ਜਿਸ ਤੋਂ ਬਾਅਦ ਉਨ੍ਹਾਂ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ ।

Reported by: PTC Punjabi Desk | Edited by: Shaminder  |  November 18th 2023 10:52 AM |  Updated: November 18th 2023 10:55 AM

ਪੰਜਾਬੀ ਸਟਾਰ ਲਾਡੀ ਚਾਹਲ ਨੇ ਵਿਆਹ ਤੋਂ ਬਾਅਦ ਸਾਂਝੀ ਕੀਤੀ ਪਤਨੀ ਦੇ ਨਾਲ ਖੂਬਸੂਰਤ ਤਸਵੀਰ, ਲਿਖਿਆ ‘ਸਤਿਗੁਰ ਦਾਤੇ ਕਾਜਿ ਰਚਾਇਆ ਆਪਣੀ ਮਿਹਰ ਕਰਾਈ’

 ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਲਾਡੀ ਚਾਹਲ (Ladi Chahal) ਬੀਤੇ ਦਿਨ ਵਿਆਹ ਦੇ ਬੰਧਨ ‘ਚ ਬੱਝ ਗਏ ਸਨ । ਜਿਸ ਤੋਂ ਬਾਅਦ ਉਨ੍ਹਾਂ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ । ਹੁਣ ਗਾਇਕ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਪਤਨੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਉਹ ਪਤਨੀ ਦੇ ਨਾਲ ਗੁਰਦੁਆਰਾ ਸਾਹਿਬ ‘ਚ ਲਾਵਾਂ ਲੈਂਦੇ ਹੋਏ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ :  ਗੀਤਾਜ ਬਿੰਦਰਖੀਆ ਨੇ ਪਿਤਾ ਸੁਰਜੀਤ ਬਿੰਦਰਖੀਆ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟ ਕੀਤੀ ਸਾਂਝੀ

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਬਹੁਤ ਹੀ ਖੂਬਸੂਰਤ ਕੈਪਸ਼ਨ ਵੀ ਲਿਖਿਆ ਹੈ । ਗਾਇਕ ਨੇ ਲਿਖਿਆ ‘ਸਤਿਗੁਰ ਦਾਤੇ ਕਾਜਿ ਰਚਾਇਆ ਆਪਣੀ ਮਿਹਰ ਕਰਾਈ । ਦਾਸਾ ਕਾਰਜਿ ਆਪ ਸਵਾਰੇ ਇਹ ਉਸ ਦੀ ਵਡਿਆਈ। ਪਰਮਾਤਮਾ ਦੀ ਮਿਹਰ ਸਦਕਾ ਆਪਣੀ ਹਮਸਫ਼ਰ ਨਾਲ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਿਹਾ ਹਾਂ । ਵਾਹਿਗੁਰੂ ਮਿਹਰ ਕਰੇ’ ।

ਸੈਲੀਬ੍ਰੇਟੀਜ਼ ਨੇ ਵੀ ਦਿੱਤੇ ਰਿਐਕਸ਼ਨ 

ਲਾਡੀ ਚਾਹਲ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਫੈਨਸ ਦੇ ਨਾਲ ਨਾਲ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰਾਂ ਨੇ ਵੀ ਰਿਐਕਸ਼ਨ ਦਿੱਤੇ ਹਨ ।ਲਾਡੀ ਚਾਹਲ ਦੇ ਖਾਸ ਦੋਸਤ ਪਰਮੀਸ਼ ਵਰਮਾ ਨੇ ਵੀ ਹਾਰਟ ਵਾਲਾ ਇਮੋਜੀ ਪੋਸਟ ਕੀਤਾ ਹੈ । ਇਸ ਤੋਂ ਇਲਾਵਾ ਦੇਸੀ ਫ੍ਰੇਂਜੀ ਅਤੇ ਹੋਰ ਕਈ ਕਲਾਕਾਰਾਂ ਨੇ ਵੀ ਗਾਇਕ ਨੂੰ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਦੇ ਲਈ ਵਧਾਈ ਦਿੱਤੀ ਹੈ ।

ਦੱਸ ਦਈਏ ਕਿ ਬੀਤੇ ਦਿਨ ਲਾਡੀ ਚਾਹਲ ਨੇ ਵਿਆਹ ਕਰਵਾਇਆ ਹੈ ।ਜਿਸ ‘ਚ ਪਰਮੀਸ਼ ਵਰਮਾ ਸਣੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ । ਇਸ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network