ਮਾਹੀ ਸ਼ਰਮਾ ਦਾ ਪੂਰਾ ਕਰਨਾ ਚਾਹੁੰਦੀ ਹੈ ਆਪਣੀ ਮਾਂ ਦਾ ਇਹ ਸੁਫਨਾ, ਅਦਾਕਾਰਾ ਨੇ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਦੀ ਪ੍ਰਮੋਸ਼ਨ ਦੌਰਾਨ ਕੀਤਾ ਖੁਲਾਸਾ
Mahi Sharma video : ਪੰਜਾਬੀ ਅਦਾਕਾਰਾ ਮਾਹੀ ਸ਼ਰਮਾ ਜਲਦ ਹੀ ਗੁਰਨਾਮ ਭੁੱਲਰ ਨਾਲ ਨਵੀਂ ਫਿਲਮ 'ਰੋਜ਼, ਰੋਜ਼ੀ ਤੇ ਗੁਲਾਬ' ਵਿੱਚ ਨਜ਼ਰ ਆਉਣ ਵਾਲੀ ਹੈ। ਅਦਾਕਾਰਾ ਹਾਲ ਹੀ ਵਿੱਚ ਆਪਣੀ ਫਿਲਮ ਦੀ ਪ੍ਰਮੋਸ਼ਨ ਵਿੱਚ ਰੁੱਝੀ ਹੋਈ ਹੈ। ਇਸ ਦੌਰਾਨ ਅਦਾਕਾਰਾ ਨੇ ਦੱਸਿਆ ਕਿ ਉਹ ਆਪਣੀ ਮਾਂ ਦਾ ਇੱਕ ਸੁਫਨਾ ਪੂਰਾ ਕਰਨਾ ਚਾਹੁੰਦੀ ਹੈ।
ਦੱਸ ਦਈਏ ਕਿ ਅਦਾਕਾਰੀ ਦੇ ਨਾਲ -ਨਾਲ ਮਾਹੀਂ ਸ਼ਰਮਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਮਾਹੀ ਸ਼ਰਮਾ ਅਕਸਰ ਹੀ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ਰਾਹੀਂ ਰੁਬਰੂ ਹੁੰਦੀ ਹੈ ਤੇ ਆਪਣੀ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ ਵਿੱਚ ਮਾਹੀਂ ਸ਼ਰਮਾ ਦੀ ਫਿਲਮ ਪ੍ਰਮੋਸ਼ਨ ਦੇ ਸਮੇਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਮਾਹੀਂ ਸ਼ਰਮਾ ਦੱਸਦੀ ਹੈ ਕਿ ਉਸ ਦੀ ਜ਼ਿੰਦਗੀ ਦਾ ਇੱਕ ਖਾਸ ਮਕਸਦ ਹੈ ਕਿ ਉਹ ਆਪਣੀ ਮਾਂ ਦਾ ਇੱਕ ਸੁਫਨਾ ਪੂਰਾ ਕਰਨਾ ਚਾਹੁੰਦੀ ਹੈ।
ਮਾਹੀ ਸ਼ਰਮਾ ਫਿਲਮ ਪ੍ਰਮੋਸ਼ਨ ਦੇ ਦੌਰਾਨ ਦੱਸਦੀ ਨਜ਼ਰ ਆਈ ਕਿ ਉਸ ਦੀ ਮਾਂ ਦਾ ਇਹ ਸੁਫਨਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਸੋਹਣੇ ਪਹਾੜਾਂ ਅਤੇ ਵਾਦੀਆਂ ਦੇ ਵਿੱਚ ਉਨ੍ਹਾਂ ਦਾ ਇੱਕ ਖੂਬਸੂਰਤ ਘਰ ਹੋਵੇ। ਮਾਹੀ ਨੇ ਕਿਹਾ ਕਿ ਮੈਂ ਆਪਣੇ ਮਾਂ ਦਾ ਇਹ ਸੁਫਨਾ ਜ਼ਰੂਰ ਪੂਰਾ ਕਰਨਾ ਚਾਹੁੰਦੀ ਹੈ ਤੇ ਜਦੋਂ ਵੀ ਉਸ ਨੂੰ ਮੌਕਾ ਮਿਲੇਗਾ ਤਾਂ ਉਹ ਆਪਣੀ ਮਾਂ ਦਾ ਇਹ ਸੁਫਨਾ ਜ਼ਰੂਰ ਪੂਰਾ ਕਰੇਗੀ।
ਦੱਸਣਯੋਗ ਹੈ ਕਿ ਫੈਨਜ਼ ਮਾਹੀ ਸ਼ਰਮਾ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਕਮੈਂਟ ਕਰਕੇ ਇਸ ਵੀਡੀਓ ਉੱਤੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਫੈਨਜ਼ ਨੇ ਕਿਹਾ ਕਿ ਇਹ ਬਹੁਤ ਹੀ ਚੰਗੀ ਗੱਲ ਹੈ। ਅੱਜ ਕੱਲ੍ਹ ਦੇ ਲੋਕ ਆਪਣੇ ਮਾਪਿਆਂ ਨੂੰ ਨਹੀਂ ਪੁੱਛਦੇ ਪਰ ਜੇਕਰ ਕੋਈ ਆਪਣੇ ਮਾਪਿਆਂ ਦਾ ਸੁਫਨਾ ਪੂਰਾ ਕਰਦਾ ਹੈ ਇਹ ਵੱਡੀ ਗੱਲ ਹੈ।
ਫਿਲਮ 'ਰੋਜ਼, ਰੋਜ਼ੀ ਤੇ ਗੁਲਾਬ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਇਸ ਫਿਲਮ ਵਿੱਚ ਗੁਰਨਾਮ ਭੁੱਲਰ ਦੇ ਨਾਲ ਮਾਹੀਂ ਸ਼ਰਮਾ ਅਤੇ ਹਰਿਆਣਵੀ ਅਦਾਕਾਰਾ ਤੇ ਮਾਡਲ ਪ੍ਰਿਆਂਜਲ ਦਹਿਆ ਵੀ ਨਜ਼ਰ ਆਵੇਗੀ। ਇਹ ਪੂਰੀ ਫਿਲਮ ਇਨ੍ਹਾਂ ਤਿੰਨਾਂ ਦੀ ਕਹਾਣੀ ਉੱਤੇ ਅਧਾਰਿਤ ਹੈ।
- PTC PUNJABI