ਗਇਕ ਮਨਕਿਰਤ ਔਲਖ ਦੂਜੀ ਵਾਰ ਬਣਨਗੇ ਪਿਤਾ, ਗਾਇਕ ਨੇ ਸੁਣਾਈ ਗੁੱਡ ਨਿਊਜ਼

ਗਾਇਕ ਮਨਕਿਰਤ ਔਲਖ ਦੇ ਘਰ ਮੁੜ ਤੋਂ ਕਿਲਕਾਰੀਆਂ ਗੂੰਜਣਗੀਆਂ । ਜੀ ਹਾਂ ਗਾਇਕ ਨੇ ਇਸ ਬਾਰੇ ਗੁੱਡ ਨਿਊਜ਼ ਸਾਂਝੀ ਕੀਤੀ ਹੈ।

Reported by: PTC Punjabi Desk | Edited by: Shaminder  |  July 11th 2024 06:00 PM |  Updated: July 11th 2024 06:00 PM

ਗਇਕ ਮਨਕਿਰਤ ਔਲਖ ਦੂਜੀ ਵਾਰ ਬਣਨਗੇ ਪਿਤਾ, ਗਾਇਕ ਨੇ ਸੁਣਾਈ ਗੁੱਡ ਨਿਊਜ਼

ਗਾਇਕ ਮਨਕਿਰਤ ਔਲਖ (Mankirt Aulakh) ਦੇ ਘਰ ਮੁੜ ਤੋਂ ਕਿਲਕਾਰੀਆਂ ਗੂੰਜਣਗੀਆਂ । ਜੀ ਹਾਂ ਗਾਇਕ ਨੇ ਇਸ ਬਾਰੇ ਗੁੱਡ ਨਿਊਜ਼ ਸਾਂਝੀ ਕੀਤੀ ਹੈ। ਹਾਲ ਹੀ ਗਾਇਕ ਨੇ ਇੱਕ ਇੰਟਰਵਿਉ ਦਿੱਤੀ ਹੈ। ਜਿਸ ‘ਚ ਉਸ ਨੇ ਆਪਣੀ ਆਉਣ ਵਾਲੀ ਫ਼ਿਲਮ ‘ਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਰਾਜ਼ ਖੋਲ੍ਹੇ ਹਨ । ਹਾਲ ਹੀ ‘ਚ ਗਾਇਕ ਨੇ ਭਾਰਤੀ ਸਿੰਘ ਵੱਲੋਂ ਚਲਾਏ ਜਾ ਰਹੇ ਪੌਡਕਾਸਟ ‘ਚ ਗੱਲਬਾਤ ਕੀਤੀ ਹੈ। ਜਿਸ ‘ਚ ਉਨ੍ਹਾਂ ਨੂੰ ਫ਼ਿਲਮ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਈ ਖੁਲਾਸੇ ਕੀਤੇ ਗਏ ਹਨ ।

ਹੋਰ ਪੜ੍ਹੋ  : ਜਾਣੋ ਧਰਮਿੰਦਰ ਦੀ ਉਹ ਪਸੰਦੀਦਾ ਅਦਾਕਾਰਾ ਜਿਸ ਨੂੰ ਅੱਜ ਵੀ ਯਾਦ ਕਰਦਾ ਹੈ ਅਦਾਕਾਰ

ਗਾਇਕ ਨੇ ਕਿਹਾ ਕਿ ਜਲਦ ਹੀ ਉਹ ਵੱਡੇ ਬਜਟ ਵਾਲੀ ਫ਼ਿਲਮ ‘ਚ ਦਿਖਾਈ ਦੇਣਗੇ । ਇਸ ਤੋਂ ਇਲਾਵਾ ਪਿਤਾ ਬਣਨ ਦੇ ਅਹਿਸਾਸ ਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ  ਇਹ ਉਨ੍ਹਾਂ ਦੀ ਜ਼ਿੰਦਗੀ ਦਾ ਦਿਲਚਸਪ ਮੋੜ ਸੀ ਅਤੇ ਜਲਦ ਹੀ ਮੁੜ ਤੋਂ ਪਿਤਾ ਬਣਨ ਜਾ ਰਹੇ ਹਨ ।

ਮਨਕਿਰਤ ਔਲਖ ਦਾ ਵਰਕ ਫ੍ਰੰਟ 

ਮਨਕਿਰਤ ਔਲਖ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਕੰਗਣੇ, ਭਾਬੀ, ਗੱਲਾਂ ਮਿੱਠੀਆਂ, ਖੋਖੇ, ਡਿਫੈਂਡਰ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ । ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਮਨਕਿਰਤ ਔਲਖ ਭਲਵਾਨੀ ਕਰਦੇ ਸਨ ਅਤੇ ਦਾਦੇ ਦੀ ਹੱਲਾਸ਼ੇਰੀ ਸਦਕਾ ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network