ਮਾਨਸੀ ਸ਼ਰਮਾ ਕਰਵਾ ਚੌਥ ‘ਤੇ ਸੱਜੀ ਹੋਈ ਨਜ਼ਰ ਆਈ, ਅਦਾਕਾਰਾ ਨੇ ਕੀਤੀ ਮਹਿੰਦੀ ਫਲਾਂਟ

ਇਸ ਤੋਂ ਇਲਾਵਾ ਮਾਨਸੀ ਸ਼ਰਮਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਅਦਾਕਾਰਾ ਆਪਣੀ ਮਹਿੰਦੀ ਨੂੰ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਉਸ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ।

Written by  Shaminder   |  November 01st 2023 12:27 PM  |  Updated: November 01st 2023 12:27 PM

ਮਾਨਸੀ ਸ਼ਰਮਾ ਕਰਵਾ ਚੌਥ ‘ਤੇ ਸੱਜੀ ਹੋਈ ਨਜ਼ਰ ਆਈ, ਅਦਾਕਾਰਾ ਨੇ ਕੀਤੀ ਮਹਿੰਦੀ ਫਲਾਂਟ

ਅੱਜ ਸੁਹਾਗਣਾਂ ਕਰਵਾ ਚੌਥ (Karwa Chauth 2023) ਦਾ ਤਿਉਹਾਰ ਮਨਾ ਰਹੀਆਂ ਹਨ । ਇਸ ਮੌਕੇ ‘ਚ ਇੱਕ ਦੂਜੇ ਤੋਂ ਸੋਹਣੀਆਂ ਦਿਖਣ ਦੇ ਲਈ ਸੋਲਾਂ ਸ਼ਿੰਗਾਰ ਕਰਦੀਆਂ ਹਨ । ਮਾਨਸੀ ਸ਼ਰਮਾ ਨੇ ਵੀ ਸਰਗੀ ਵੇਲੇ ਦੀ ਇੱਕ ਰੀਲ ਸਾਂਝੀ ਕੀਤੀ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਮਾਨਸੀ ਸ਼ਰਮਾ ਸਰਗੀ ਵੇਲੇ ਰੀਲ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ ।

ਹੋਰ ਪੜ੍ਹੋ : ਆਪਣੇ ਨਵ-ਜਨਮੇ ਬੱਚੇ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਈ ਕੁੱਲ੍ਹੜ ਪੀਜ਼ਾ ਵਾਲੀ ਜੋੜੀ

ਵੀਡੀਓ ‘ਚ ਉਹ ਆਪਣਾ ਸੂਟ ਵੀ ਵਿਖਾਉਂਦੀ ਹੋਈ ਦਿਖਾਈ ਦੇ ਰਹੀ ਹੈ । ਇਸ ਤੋਂ ਇਲਾਵਾ ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਅਦਾਕਾਰਾ ਆਪਣੀ ਮਹਿੰਦੀ ਨੂੰ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਉਸ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਵੀ ਅਦਾਕਾਰਾ ਨੇ ਇੱਕ ਤਸਵੀਰ ਸਾਂਝੀ ਕੀਤੀ ਸੀ । 

ਮਾਨਸੀ ਸ਼ਰਮਾ ਹਾਲ ਹੀ ‘ਚ ਬਣੀ ਮਾਂ 

ਮਾਨਸੀ ਸ਼ਰਮਾ ਹਾਲ ਹੀ ‘ਚ ਦੂਜੀ ਵਾਰ ਮਾਂ ਬਣੀ ਹੈ । ਉਸ ਨੇ ਕੁਝ ਦਿਨ ਪਹਿਲਾਂ ਹੀ ਧੀ ਨੂੰ ਜਨਮ ਦਿੱਤਾ ਸੀ । ਇਸ ਮੌਕੇ ਤੋਂ ਪਹਿਲਾਂ ਲਾਕਡਾਊਨ ਦੇ ਦੌਰਾਨ ਉਸ ਦੇ ਘਰ ਧੀ ਨੇ ਜਨਮ ਲਿਆ ਸੀ । ਮਾਨਸੀ ਸ਼ਰਮਾ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ ਅਤੇ ਉਸ ਨੇ ਛੋਟੀ ਸਰਦਾਰਨੀ ਸਣੇ ਕਈ ਸੀਰੀਅਲ ‘ਚ ਕੰਮ ਕੀਤਾ ਹੈ । ਉਨ੍ਹਾਂ ਦੇ ਪਤੀ ਯੁਵਰਾਜ ਹੰਸ ਵੀ ਪ੍ਰਸਿੱਧ ਗਾਇਕ ਅਤੇ ਅਦਾਕਾਰ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਉਹ ਅਦਾਕਾਰੀ ਕਰ ਚੁੱਕੇ ਹਨ । 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network