ਬਿੰਨੂ ਢਿੱਲੋਂ, ਨਵ ਬਾਜਵਾ, ਕਰਮਜੀਤ ਅਨਮੋਲ ਸਣੇ ਪੰਜਾਬੀ ਦੇ ਕਈ ਸਿਤਾਰਿਆਂ ਨੇ ਰਣਦੀਪ ਭੰਗੂ ਦੇ ਦਿਹਾਂਤ ‘ਤੇ ਜਤਾਇਆ ਦੁੱਖ
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਤੇ ਕਬੱਡੀ ਖਿਡਾਰੀ ਰਣਦੀਪ ਭੰਗੂ ਦਾ ਅੱਜ ਦਿਹਾਂਤ ਹੋ ਗਿਆ । ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ‘ਚ ਸੋਗ ਦੀ ਲਹਿਰ ਹੈ । ਕਿਸੇ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਉਹ ਇਸ ਫਾਨੀ ਸੰਸਾਰ ਨੁੰ ਅਲਵਿਦਾ ਆਖ ਚੁੱਕਿਆ ਹੈ। ਰਣਦੀਪ ਭੰਗੂ ਦੇ ਦਿਹਾਂਤ ‘ਤੇ ਕਈ ਪੰਜਾਬੀ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਬਿੰਨੂ ਢਿੱਲੋਂ, ਨਵ ਬਾਜਵਾ, ਕਰਮਜੀਤ ਅਨਮੋਲ ਸਣੇ ਪੰਜਾਬੀ ਦੇ ਕਈ ਸਿਤਾਰਿਆਂ ਨੇ ਰਣਦੀਪ ਭੰਗੂ ਦੇ ਦਿਹਾਂਤ ‘ਤੇ ਜਤਾਇਆ ਦੁੱਖ
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਤੇ ਕਬੱਡੀ ਖਿਡਾਰੀ ਰਣਦੀਪ ਭੰਗੂ (Randeep Singh Bhangu) ਦਾ ਅੱਜ ਦਿਹਾਂਤ ਹੋ ਗਿਆ । ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ‘ਚ ਸੋਗ ਦੀ ਲਹਿਰ ਹੈ । ਕਿਸੇ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਉਹ ਇਸ ਫਾਨੀ ਸੰਸਾਰ ਨੁੰ ਅਲਵਿਦਾ ਆਖ ਚੁੱਕਿਆ ਹੈ। ਰਣਦੀਪ ਭੰਗੂ ਦੇ ਦਿਹਾਂਤ ‘ਤੇ ਕਈ ਪੰਜਾਬੀ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅਦਾਕਾਰ ਬਿੰਨੂ ਢਿੱਲੋਂ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਰਣਦੀਪ ਭੰਗੂ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਰਿਪ…ਵਾਹਿਗੁਰੂ ਵਾਹਿਗੁਰੂ ਜੀ’।
ਹੋਰ ਪੜ੍ਹੋ : ਸੋਨਾਕਸ਼ੀ ਸਿਨ੍ਹਾ ਦੇ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ, ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਵਾਇਰਲ
ਇਸ ਤੋਂ ਇਲਾਵਾ ਅਦਾਕਾਰ ਕਰਮਜੀਤ ਅਨਮੋਲ ਨੇ ਵੀ ਇੱਕ ਤਸਵੀਰ ਰਣਦੀਪ ਭੰਗੂ ਦੀ ਸਾਂਝੀ ਕਰਦੇ ਹੋਏ ਲਿਖਿਆ ‘ਅਲਵਿਦਾ ਰਣਦੀਪ ਸਿੰਘ ਭੰਗੂ ਵੀਰ ਵਾਹਿਗੁਰੂ ਤੈਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ’। ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਜੈਲੀ ਮਨਜੀਤਪੁਰੀ ਨੇ ਵੀ ਰਣਦੀਪ ਭੰਗੂ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ।
_e7c39362e2299377efafd5deb9c0b170_1280X720.webp)
ਉਨ੍ਹਾਂ ਨੇ ਕਰਮਜੀਤ ਅਨਮੋਲ ਦੀ ਪੋਸਟ ‘ਤੇ ਸੋਗ ਜਤਾਉਂਦਿਆਂ ਲਿਖਿਆ ‘ਸਾਡੇ ਇਲਾਕੇ ਸ਼੍ਰੀ ਚਮਕੌਰ ਸਾਹਿਬ ਦਾ ਮਾਣ ਸੀ ਨੌਜਵਾਨ। ਪਤਾ ਨਹੀਂ ਰੱਬ ਦੀ ਕੀ ਮੌਜ ਸੀ’। ਦੱਸ ਦਈਏ ਕਿ ਰਣਦੀਪ ਭੰਗੂ ਇੱਕ ਵਧੀਆ ਅਦਾਕਾਰ ਹੋਣ ਦੇ ਨਾਲ-ਨਾਲ ਕਬੱਡੀ ਦਾ ਵਧੀਆ ਪਲੇਅਰ ਵੀ ਸੀ।
ਉਸ ਨੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਸੀ ।ਜਿਸ ‘ਚ ਦੂਰਬੀਨ, ਪ੍ਰਾਹੁਣਾ, ਢੋਲ ਰੱਤੀ, ਮੇਰਾ ਬਾਬਾ ਨਾਨਕ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਉਹ ਗੁਰਪ੍ਰੀਤ ਘੁੱਗੀ, ਤਰਸੇਮ ਜੱਸੜ ਸਣੇ ਕਈ ਵੱਡੇ ਕਲਾਕਾਰਾਂ ਨਾਲ ਕੰਮ ਕਰ ਚੁੱਕਿਆ ਸੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
