ਗਾਈਸ ਭੈਣ ਉਰਫ ਮੀਨੂ ਸਰਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਦਰਸ਼ਨ ਕਰਨ ਪੁੱਜੀ, ਤਸਵੀਰਾਂ ਕੀਤੀਆਂ ਸਾਂਝੀਆਂ

ਸੋਸ਼ਲ ਮੀਡੀਆ ‘ਤੇ ਗਾਈਸ ਭੈਣ ਦੇ ਨਾਂਅ ਨਾਲ ਮਸ਼ਹੂਰ ਮੀਨੂ ਸਰਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਸ ਭੈਣ ਦੇ ਲਈ ਖੁਸ਼ੀਆਂ ਖੇੜਿਆਂ ਦੇ ਲਈ ਅਰਦਾਸ ਕਰ ਰਿਹਾ ਹੈ।

Reported by: PTC Punjabi Desk | Edited by: Shaminder  |  June 27th 2024 05:02 PM |  Updated: June 27th 2024 05:02 PM

ਗਾਈਸ ਭੈਣ ਉਰਫ ਮੀਨੂ ਸਰਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਦਰਸ਼ਨ ਕਰਨ ਪੁੱਜੀ, ਤਸਵੀਰਾਂ ਕੀਤੀਆਂ ਸਾਂਝੀਆਂ

ਸੋਸ਼ਲ ਮੀਡੀਆ ‘ਤੇ ਗਾਈਸ ਭੈਣ ਦੇ ਨਾਂਅ ਨਾਲ ਮਸ਼ਹੂਰ ਮੀਨੂ ਸਰਾਂ (Meenu Saran)  ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਸ ਭੈਣ ਦੇ ਲਈ ਖੁਸ਼ੀਆਂ ਖੇੜਿਆਂ ਦੇ ਲਈ ਅਰਦਾਸ ਕਰ ਰਿਹਾ ਹੈ।ਦੱਸ ਦਈਏ ਕਿ ਬੀਤੇ ਦੋ ਤਿੰਨ ਦਿਨਾਂ ‘ਤੇ ਮੀਨੂ ਸਰਾਂ ਅੰਮ੍ਰਿਤਸਰ ‘ਚ ਹੀ ਹਨ ।ਜਿੱਥੇ ਉਹ ਬਿਊਟੀ ਪਾਰਲਰ ਆਸ਼ੀਮਾ ਮੇਕਓਵਰ ਦੀ ਪ੍ਰਮੋਸ਼ਨ ਦੇ ਲਈ ਪੁੱਜੇ ਸਨ । ਦੱੱਸ ਦਈਏ ਕਿ ਗਾਈਸ ਭੈਣ ਦੇ ਨਾਂਅ ਨਾਲ ਮਸ਼ਹੂਰ ਮੀਨੂ ਸਰਾਂ ਦੇ ਦੁੱਖਾਂ ਦੀ ਕਹਾਣੀ ਬਹੁਤ ਲੰਮੀ ਹੈ। ਪਰ ਹੌਲੀ ਹੌਲੀ ਉਸ ਦੇ ਦਿਨ ਬਦਲ ਰਹੇ ਹਨ । ਕਿਉਂਕਿ ਸੋਸ਼ਲ ਮੀਡੀਆ ਨੇ ਉਸ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਹੈ।

 

ਹੋਰ ਪੜ੍ਹੋ  : ਸੋਨਾਕਸ਼ੀ ਦੇ ਪਤੀ ਜ਼ਹੀਰ ਇਕਬਾਲ ‘ਤੇ ‘ਲਵ ਜਿਹਾਦ’ ਦਾ ਇਲਜ਼ਾਮ, ਸ਼ਤਰੂਘਨ ਸਿਨ੍ਹਾ ਬੋਲੇ ‘ਮੇਰੀ ਧੀ ਨੇ ਕੋਈ ਗੈਰ ਕਾਨੂੰਨੀ…’

ਸਹੁਰਿਆਂ ਦੀ ਜ਼ਿਆਦਤੀ ਦਾ ਸ਼ਿਕਾਰ 

ਗਾਈਸ ਭੈਣ ਉਰਫ ਮੀਨੂ ਸਰਾਂ ਨਾਲ ਸਹੁਰਿਆਂ ਦੇ ਵੱਲੋਂ ਵੀ ਜ਼ਿਆਦਤੀ ਕੀਤੀ ਗਈ ਸੀ । ਕਿਉਂਕਿ ਜਿੱਥੇ ਉਹ ਵਿਆਹੀ ਸੀ ਤਾਂ ਪਹਿਲੀ ਵਾਰ ਪ੍ਰੈਗਨੇਂਟ ਹੋਣ ਤੋਂ ਬਾਅਦ ਸਹੁਰਾ ਪਰਿਵਾਰ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀ ।  ਜਿਸ ਤੋਂ ਬਾਅਦ ਮਾਪਿਆਂ ਨੇ ਇੱਕ ਦੂਜੇ ਸ਼ਖਸ ਦੇ ਨਾਲ ਇਸ ਭੈਣ ਦਾ ਵਿਆਹ ਕੀਤਾ ਤਾਂ ਦੂਜੇ ਪਤੀ ਨੇ ਵੀ ਉਸ ਦੇ ਨਾਲ ਘੱਟ ਨਹੀਂ ਕੀਤੀ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ ।

ਜਿਸ ਵਿਚੋਲੇ ਨੇ ਦੂਜੇ ਵਿਆਹ ਦੇ ਲਈ ਇਸ ਸ਼ਖਸ ਦੀ ਦੱਸ ਪਾਈ ਸੀ । ਉਸ ਨੇ ਕਿਹਾ ਕਿ ਮੁੰਡੇ ਕੋਲ ਸੱਤ ਕਿੱਲੇ ਜ਼ਮੀਨ ਹੈ ਅਤੇ ਮਾਪਿਆਂ ਨੇ ਸੋਚਿਆ ਕਿ ਸਾਡੀ ਧੀ ਰਾਜ ਕਰੇਗੀ । ਇਸ ਸ਼ਖਸ ਦੇ ਲੜ ਲਾ ਦਿੱਤਾ ਸੀ । ਪਰ ਸ਼ਰਾਬੀ ਪਤੀ ਨੇ ਸ਼ਰਾਬ ਪੀ ਕੇ ਹਮੇਸ਼ਾ ਕੁੱਟਮਾਰ ਕਰਨੀ । ਜਿਸ ਤੋਂ ਉਹ ਇਹ ਭੈਣ ਪਰੇਸ਼ਾਨ ਹੋ ਗਈ ਤੇ ਪਤੀ ਨੂੰ ਸੁਧਾਰਨ ਦਾ ਫੈਸਲਾ ਲਿਆ ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network