ਗਾਇਕ ਮੀਕਾ ਸਿੰਘ ਨੇ ਆਪਣੇ ਜਨਮ ‘ਤੇ ਖਰੀਦਿਆ ਨਵਾਂ ਘਰ, ਸ੍ਰੀ ਅਖੰਡ ਪਾਠ ਰੱਖਵਾ ਕੀਤਾ ਵਾਹਿਗੁਰੂ ਦਾ ਸ਼ੁਕਰਾਨਾ

ਮੀਕਾ ਸਿੰਘ ਨੇ ਆਪਣੇ ਜਨਮ ਦਿਨ ਦੇ ਮੌਕੇ ‘ਤੇ ਨਵਾਂ ਘਰ ਖਰੀਦਿਆ ਹੈ ‘ਤੇ ਇਸ ਮੌਕੇ ਘਰ ‘ਚ ਅਖੰਡ ਪਾਠ ਰਖਵਾਇਆ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਗਾਇਕ ਨੇ ਸਾਂਝਾ ਕੀਤਾ ਹੈ। ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ।

Written by  Shaminder   |  June 10th 2024 01:20 PM  |  Updated: June 10th 2024 01:20 PM

ਗਾਇਕ ਮੀਕਾ ਸਿੰਘ ਨੇ ਆਪਣੇ ਜਨਮ ‘ਤੇ ਖਰੀਦਿਆ ਨਵਾਂ ਘਰ, ਸ੍ਰੀ ਅਖੰਡ ਪਾਠ ਰੱਖਵਾ ਕੀਤਾ ਵਾਹਿਗੁਰੂ ਦਾ ਸ਼ੁਕਰਾਨਾ

ਮੀਕਾ ਸਿੰਘ (Mika Singh)ਨੇ ਆਪਣੇ ਜਨਮ ਦਿਨ ਦੇ ਮੌਕੇ ‘ਤੇ ਨਵਾਂ ਘਰ (New House) ਖਰੀਦਿਆ ਹੈ ‘ਤੇ ਇਸ ਮੌਕੇ ਘਰ ‘ਚ ਅਖੰਡ ਪਾਠ ਰਖਵਾਇਆ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਗਾਇਕ ਨੇ ਸਾਂਝਾ ਕੀਤਾ ਹੈ। ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਮੀਕਾ ਸਿੰਘ ਦੇ ਘਰ ਕਈ ਮਹਿਮਾਨ ਪਹੁੰਚੇ ਹੋਏ ਹਨ ।

ਹੋਰ ਪੜ੍ਹੋ : ਮੀਕਾ ਸਿੰਘ ਦਾ ਅੱਜ ਹੈ ਜਨਮ ਦਿਨ, ਰਾਖੀ ਸਾਵੰਤ ਨੂੰ ਕਿੱਸ ਤੋਂ ਲੈ ਕੇ ਡਾਕਟਰ ਨੂੰ ਥੱਪੜ ਮਾਰਨ ਤੱਕ, ਜਾਣੋ ਗਾਇਕ ਦੇ ਜ਼ਿੰਦਗੀ ਦੇ ਨਾਲ ਜੁੜੇ ਵਿਵਾਦ

ਖਬਰਾਂ ਮੁਤਾਬਕ ਪੰਜਾਹ ਕਰੋੜ ਦੀ ਕੀਮਤ ਦੇ ਇਸ ਘਰ ਨੂੰ ਗੌਰੀ ਖ਼ਾਨ ਦੇ ਵੱਲੋਂ ਡਿਜ਼ਾਇਨ ਕੀਤਾ ਗਿਆ ਹੈ।ਇਹ ਮੀਕਾ ਸਿੰਘ ਦੇ ਵੱਲੋਂ ਖੁਦ ਖਰੀਦੀ ਗਈ ੯੫ਵੀਂ ਮਲਕੀਅਤ ਵਾਲੀ ਜਾਇਦਾਦ ਹੈ ਅਤੇ ਉਹ ਆਪਣੇ ੫੦ ਜਨਮ ਦਿਨ ‘ਤੇ ੧੦੦ਵੀਂ ਜਾਇਦਾਦ ਖਰੀਦਣ ਦਾ ਟੀਚਾ ਮਿੱਥਿਆ ਹੈ।  

ਮੀਕਾ ਸਿੰਘ ਦਾ ਵਰਕ ਫ੍ਰੰਟ 

ਮੀਕਾ ਸਿੰਘ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਜਿੱਥੇ ਉਨ੍ਹਾਂ ਨੇ ਕਈ ਪੰਜਾਬੀ ਗੀਤ ਗਾਏ ਹਨ । ਉੱਥੇ ਹੀ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਗੀਤ ਗਾਏ ਹਨ ।

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ।ਮੀਕਾ ਸਿੰਘ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੇ ਹਨ । ਮੀਕਾ ਸਿੰਘ ਕਰੋੜਾਂ ਦੇ ਮਾਲਕ ਹਨ ਅਤੇ ਆਪਣੀ ਦਰਿਆਦਿਲੀ ਦੇ ਲਈ ਵੀ ਜਾਣੇ ਜਾਂਦੇ ਹਨ। ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਆਪਣੇ ਇੱਕ ਦੋਸਤ ਨੂੰ ਵੀ ਘਰ ਗਿਫਟ ਕੀਤਾ ਸੀ ।  

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network