ਮੋਹਾਲੀ ਅਦਾਲਤ ਨੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਖਿਲਾਫ ਵਾਰੰਟ ਕੀਤਾ ਜਾਰੀ, ਜਾਣੋ ਵਜ੍ਹਾ

ਮਸ਼ਹੂਰ ਪੰਜਾਬੀ ਗਾਇਕ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸੇ ਵਿਚਾਲੇ ਹੁਣ ਗਾਇਕ ਨੂੰ ਲੈ ਕੇ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ। ਗਾਇਕ ਦੇ ਖਿਲਾਫ ਕੋਰਟ ਵੱਲੋਂ ਵਾਰੰਟ ਜਾਰੀ ਕੀਤਾ ਗਿਆ ਹੈ, ਆਓ ਜਾਣਦੇ ਹਾਂ ਕਿਉਂ।

Reported by: PTC Punjabi Desk | Edited by: Pushp Raj  |  August 07th 2024 11:32 AM |  Updated: August 07th 2024 11:32 AM

ਮੋਹਾਲੀ ਅਦਾਲਤ ਨੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਖਿਲਾਫ ਵਾਰੰਟ ਕੀਤਾ ਜਾਰੀ, ਜਾਣੋ ਵਜ੍ਹਾ

warrant against Gippy Grewal: ਮਸ਼ਹੂਰ ਪੰਜਾਬੀ ਗਾਇਕ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸੇ ਵਿਚਾਲੇ ਹੁਣ ਗਾਇਕ ਨੂੰ ਲੈ ਕੇ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ। ਗਾਇਕ ਦੇ ਖਿਲਾਫ ਕੋਰਟ ਵੱਲੋਂ ਵਾਰੰਟ ਜਾਰੀ ਕੀਤਾ ਗਿਆ ਹੈ, ਆਓ ਜਾਣਦੇ ਹਾਂ ਕਿਉਂ। 

ਦੱਸ ਦਈਏ ਕਿ ਜਿੱਥੇ ਇੱਕ ਪਾਸੇ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਦੇ ਪ੍ਰਮੋਸ਼ਨ ਵਿੱਚ ਰੁੱਝੇ ਹੋਏ ਹਨ, ਉਸ ਵਿਚਾਲੇ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਗਿੱਪੀ ਗਰੇਵਾਲ ਦੇ ਖਿਲਾਫ ਮੋਹਾਲੀ ਕੋਰਟ ਵੱਲੋਂ ਵਾਰੰਟ ਜਾਰੀ ਕੀਤਾ ਗਿਆ ਹੈ।

ਦਰਅਸਲ ਇਹ ਵਾਰੰਟ ਕੋਰਟ ਵਿੱਚ ਪੇਸ਼ ਨਾਂ ਹੋਣ ਦੇ ਚੱਲਦੇ ਜਾਰੀ ਕੀਤਾ ਗਿਆ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਬੀਤੇ ਦਿਨੀਂ ਰੰਗਦਾਰੀ ਦੇ ਮਾਮਲੇ ਵਿੱਚ ਗਿੱਪੀ ਗਰੇਵਾਲ ਨੇ ਗੈਂਗਸਟਰ ਦਿਲਪ੍ਰੀਤ ਬਾਬਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਕੋਰਟ ਵੱਲੋਂ  ਵਾਰ-ਵਾਰ ਨੋਟਿਸ ਜਾਰੀ ਹੋਣ ਤੋਂ ਬਾਅਦ ਵੀ ਗਿੱਪੀ ਗਰੇਵਾਲ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਇਸ ਕਾਰਨ ਹੁਣ ਮੋਹਾਲੀ ਜ਼ਿਲ੍ਹਾ ਅਦਾਲਤ ਨੇ ਪੰਜਾਬੀ ਗਾਇਕ ਖਿਲਾਫ਼ ਵਾਰੰਟ ਜਾਰੀ ਕੀਤਾ ਹੈ। 

ਮੋਹਾਲੀ ਕੋਰਟ ਵੱਲੋਂ ਗਾਇਕ ਗਿੱਪੀ ਗਰੇਵਾਲ ਨੂੰ 24 ਜੁਲਾਈ ਨੂੰ ਪੇਸ਼ ਹੋਣ ਲਈ 5000 ਰੁਪਏ ਦੀ ਜ਼ਮਾਨਤ ਦੇ ਨਾਲ ਸੰਮਨ ਭੇਜੇ ਗਏ ਸਨ। ਕਿਸੇ ਵੱਲੋਂ ਇਹ ਸੰਮਨ ਸਵੀਕਾਰ ਨਾਂ ਕਰਨ ਦੇ ਚੱਲਦੇ ਇਹ ਮੁੜ ਕੋਰਟ ਵਿੱਚ ਵਾਪਸ ਪਹੁੰਚ ਗਏ। ਕੋਰਟ ਦੇ ਆਦੇਸ਼ਾਂ ਮੁਤਾਬਕ ਹੁਣ ਇਸ ਮਾਮਲੇ ਦੀ ਸੁਣਵਾਈ ਇਸੇ ਮਹੀਨੇ 20 ਅਗਸਤ ਨੂੰ ਹੋਵੇਗੀ। 

ਆਖਿਰ ਕੀ ਹੈ ਪੂਰਾ ਮਾਮਲਾ

ਮੀਡੀਆ ਰਿਪੋਰਟਸ ਦੀ ਜਾਣਕਾਰੀ ਮੁਤਾਬਕ ਗਾਇਕ ਗਿੱਪੀ ਗਰੇਵਾਲ ਨੂੰ 31 ਮਈ ਸਾਲ 2018 ਵਿੱਚ ਕਿਸੇ ਅਨਜਾਣ ਫੋਨ ਨੰਬਰ ਰਾਹੀਂ ਵੱਟਸਐਪ ਉੱਤੇ ਇੱਕ ਮੈਸੇਜ਼ ਮਿਲੀਆ ਸੀ। ਇਸ ਮੈਸੇਜ਼ ਵਿੱਚ ਗੈਂਗਸਟਰ ਦਿਲਪ੍ਰੀਤ ਬਾਬਾ ਦਾ ਨੰਬਰ ਦੇ ਕੇ ਗਾਇਕ ਨੂੰ ਉਸ ਨਾਲ ਗੱਲਬਾਤ ਕਰਨ ਲਈ ਕਿਹਾ ਗਿਆ ਸੀ। ਇਹ ਮੈਸੇਜ਼ ਜ਼ਬਰੀ ਵਸੂਲੀ ਲਈ ਭੇਜਿਆ ਗਿਆ ਸੀ। ਗਾਇਕ ਵੱਲੋਂ ਗੈਂਗਸਟਰ ਨਾਲ ਗੱਲ ਨਾਂ ਕੀਤੇ ਜਾਣ ਉੱਤੇ ਉਨ੍ਹਾਂ ਨੂੰ ਪਰਮੀਸ਼ ਵਰਮਾ ਤੇ  ਚਮਕੀਲਾ ਵਾਂਗ ਮਾਰਨ ਤੇ ਡਰਾਏ ਜਾਣ ਦੀ ਧਮਕੀ ਦਿੱਤੀ ਗਈ ਸੀ। ਗਾਇਕ ਦੀ ਸ਼ਿਕਾਇਤ ਉੱਤੇ ਪੁਲਿਸ ਨੇ ਇਸ ਮਾਮਲੇ ਉੱਤੇ ਕਾਰਵਾਈ ਕੀਤੀ ਹੈ ਤੇ ਇਹ ਕੇਸ ਕੋਰਟ ਵਿੱਚ ਜਾਰੀ ਹੈ। 

ਮੋਹਾਲੀ ਪੁਲਿਸ ਵੱਲੋਂ ਗਾਇਕ ਨੂੰ ਗਵਾਹੀ ਲਈ ਸੱਦਾ ਦਿੱਤਾ ਗਿਆ ਪਰ ਗਾਇਕ ਵਾਰ-ਵਾਰ ਸੁਨੇਹਾ ਭੇਜੇ ਜਾਣ ਮਗਰੋਂ ਵੀ ਪੁਲਿਸ ਅੱਗੇ ਪੇਸ਼ ਨਹੀਂ ਹੋਏ ਤੇ ਸੰਮਨ ਭੇਜੇ ਜਾਣ ਮਗਰੋਂ ਕੋਰਟ ਵਿੱਚ ਵੀ ਪੇਸ਼ ਨਹੀਂ ਹੋਏ। ਜਿਸ ਦੇ ਚੱਲਦੇ ਹੁਣ ਅਦਾਲਤ ਨੇ ਗਾਇਕ ਦੇ ਖਿਲਾਫ ਇਹ ਵਾਰੰਟ ਜਾਰੀ ਕੀਤਾ ਹੈ। 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network