Mothers Day Special 2024 : ਵੇਖੋ ਪੰਜਾਬੀ ਸੈਲੀਬ੍ਰੇਟੀਜ਼ ਦੀਆਂ ਆਪਣੀਆਂ ਮਾਂਵਾਂ ਦੇ ਨਾਲ ਖੂਬਸੂਰਤ ਤਸਵੀਰਾਂ
ਮਾਂ ਦੀ ਬੁੱਕਲ ‘ਚ ਜਿੱਥੇ ਬੱਚਾ ਸਭ ਤੋਂ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਦਾ ਹੈ।ਮਾਂ ਹੀ ਜ਼ਿੰਦਗੀ ਦੇ ਹਰ ਔਖੇ ਸੌਖੇ ਪੈਂਡੇ ‘ਚ ਉਸ ਦਾ ਸਾਥ ਦਿੰਦੀ ਹੈ । ਆਪ ਤੰਗੀਆਂ ਤੁਰਸ਼ੀਆਂ ਸਹਿਣ ਕਰ ਲੈਂਦੀ ਹੈ ਪਰ ਜਦੋਂ ਬੱਚਿਆਂ ‘ਤੇ ਭੀੜ ਬਣਦੀ ਹੈ ਤਾਂ ਆਪਣਾ ਆਪ ਕੁਰਬਾਨ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੀ ।
Mothers Day Special 2024 : ਵੇਖੋ ਪੰਜਾਬੀ ਸੈਲੀਬ੍ਰੇਟੀਜ਼ ਦੀਆਂ ਆਪਣੀਆਂ ਮਾਂਵਾਂ ਦੇ ਨਾਲ ਖੂਬਸੂਰਤ ਤਸਵੀਰਾਂ
ਮਾਂ ਵਰਗਾ ਘਣਛਾਂਵਾਂ ਬੂਟਾ
ਮੈਨੂੰ ਕਿਧਰੇ ਨਜ਼ਰ ਨਾ ਆਵੇ
ਜਿਸ ਤੋਂ ਛਾਂ ਉਧਾਰੀ ਲੈ ਕੇ ਰੱਬ ਨੇ ਸਵਰਗ ਬਣਾਏ
ਮਾਂ ਸਿਰਫ਼ ਬੱਚੇ ਨੂੰ ਜਨਮ ਹੀ ਨਹੀਂ ਦਿੰਦੀ, ਬਲਕਿ ਆਪਣੇ ਜਿਗਰ ਦਾ ਟੁਕੜਾ ਹੀ ਬਾਹਰ ਕੱਢ ਕੇ ਰੱਖ ਦਿੰਦੀ ਹੈ। ਮਾਂ ਦੀ ਬੁੱਕਲ ‘ਚ ਜਿੱਥੇ ਬੱਚਾ ਸਭ ਤੋਂ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਦਾ ਹੈ।ਮਾਂ ਹੀ ਜ਼ਿੰਦਗੀ ਦੇ ਹਰ ਔਖੇ ਸੌਖੇ ਪੈਂਡੇ ‘ਚ ਉਸ ਦਾ ਸਾਥ ਦਿੰਦੀ ਹੈ । ਆਪ ਤੰਗੀਆਂ ਤੁਰਸ਼ੀਆਂ ਸਹਿਣ ਕਰ ਲੈਂਦੀ ਹੈ ਪਰ ਜਦੋਂ ਬੱਚਿਆਂ ‘ਤੇ ਭੀੜ ਬਣਦੀ ਹੈ ਤਾਂ ਆਪਣਾ ਆਪ ਕੁਰਬਾਨ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੀ । ਮਾਂ ਦਿਵਸ (Mothers Day 2024) ਬਾਰਾਂ ਮਈ ਨੂੰ ਮਨਾਇਆ ਜਾ ਰਿਹਾ ਹੈ । ਅੱਜ ਅਸੀਂ ਤੁਹਾਨੂੰ ਮਦਰਸ ਡੇਅ ‘ਤੇ ਪੰਜਾਬੀ ਸਿਤਾਰਿਆਂ ਦੀ ਆਪਣੀਆਂ ਮਾਂਵਾਂ ਦੇ ਨਾਲ ਬਾਂਡਿੰਗ ਨੂੰ ਦਰਸਾਉਂਦੀਆਂ ਕੁਝ ਤਸਵੀਰਾਂ ਵਿਖਾਵਾਂਗੇ ।
ਗੁਰਦਾਸ ਮਾਨ
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬੀ ਸੰਗੀਤ ਜਗਤ ਦੇ ਬਾਬਾ ਬੋਹੜ ਗੁਰਦਾਸ ਮਾਨ ਦੀ । ਉਨ੍ਹਾਂ ਦਾ ਆਪਣੀ ਮਾਂ ਦੇ ਨਾਲ ਬਹੁਤ ਪਿਆਰ ਹੈ ।ਪਰ ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋ ਚੁੱਕਿਆ ਹੈ। ਉਨ੍ਹਾਂ ਦੀ ਮਾਂ ਦੇ ਨਾਲ ਬਹੁਤ ਵਧੀਆ ਬਾਂਡਿੰਗ ਸੀ ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੇ ਜਵਾਬ ਤੋਂ ਬਾਅਦ ਨਸੀਬ ਨੇ ਸੋਨਾਲੀ ਨੂੰ ਵਿਵਾਦ ‘ਚ ਘਸੀਟਿਆ, ਜਾਣੋ ਕੀ ਕਿਹਾ
ਗਿੱਪੀ ਗਰੇਵਾਲ
ਗਿੱਪੀ ਗਰੇਵਾਲ ਦਾ ਵੀ ਆਪਣੀ ਮਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ। ਉਨ੍ਹਾਂ ਦੇ ਪਿਤਾ ਦਾ ਦਿਹਾਂਤ ਬਹੁਤ ਸਮਾਂ ਪਹਿਲਾਂ ਹੋ ਗਿਆ ਸੀ । ਜਦੋਂ ਉਨ੍ਹਾਂ ਦੀ ਉਮਰ ਬਹੁਤ ਛੋਟੀ ਸੀ । ਜਿਸ ਤੋਂ ਬਾਅਦ ਮਾਂ ਹੀ ਉਨ੍ਹਾਂ ਦਾ ਸਭ ਕੁਝ ਹੈ । ਮਾਂ ਦੇ ਨਾਲ ਉਹ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ ।

ਅੰਮ੍ਰਿਤ ਮਾਨ
ਅੰਮ੍ਰਿਤ ਮਾਨ ਦੀ ਮਾਂ ਦਾ ਦਿਹਾਂਤ ਹੋ ਚੁੱਕਿਆ ਹੈ। ਉਹ ਅਕਸਰ ਆਪਣੀ ਮਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ । ਉਨ੍ਹਾਂ ਦੀ ਮਾਂ ਦਾ ਦਿਹਾਂਤ ਕੈਂਸਰ ਦੀ ਬੀਮਾਰੀ ਦੇ ਕਾਰਨ ਹੋ ਗਿਆ ਸੀ ।

ਗੈਰੀ ਸੰਧੂ
ਗੈਰੀ ਸੰਧੂ ਦਾ ਵੀ ਆਪਣੇ ਮਾਤਾ ਜੀ ਦੇ ਨਾਲ ਬਹੁਤ ਪਿਆਰ ਸੀ । ਹਾਲਾਂਕਿ ਉਹ ਵੀ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਹਨ ।

ਗੈਰੀ ਸੰਧੂ ਕਈ ਵਾਰ ਤਾਂ ਲਾਈਵ ਸ਼ੋਅ ਦੇ ਦੌਰਾਨ ਹੀ ਆਪਣੀ ਮਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
