Trending:
Movie Review: ਸੋਨਮ ਬਾਜਵਾ ਤੇ ਤਾਨੀਆ ਦੀ ਜੋੜੀ ਨੇ ਫ਼ਿਲਮ 'ਗੋਡੇ ਗੋਡੇ ਚਾਅ' ਰਾਹੀਂ ਜਿੱਤਿਆ ਦਰਸ਼ਕਾਂ ਦਾ ਦਿਲ, ਫ਼ਿਲਮ ਬਾਕਸ ਆਫਿਸ 'ਤੇ ਕਰ ਰਹੀ ਚੰਗੀ ਕਮਾਈ
Film Gode Gode Chaa Review: ਸੋਨਮ ਬਾਜਵਾ (Sonam Bajwa) ਅਤੇ ਤਾਨੀਆ (Tania) ਦੀ ਜੋੜੀ ਇੱਕ ਵਾਰ ਫਿਰ ਤੋਂ ਬਾਕਸ ਆਫਿਸ 'ਤੇ ਆਪਣਾ ਕਮਾਲ ਦਿਖਾ ਰਹੀ ਹੈ। ਜੀ ਹਾਂ ਇਹ ਜੋੜੀ ‘ਗੁੱਡੀਆਂ ਪਟੋਲੇ’ ਫ਼ਿਲਮ ਤੋਂ ਬਾਅਦ ਇੱਕਠਿਆਂ ਨਜ਼ਰ ਆ ਰਹੀ ਹੈ ਫ਼ਿਲਮ ‘ਗੋਡੇ ਗੋਡੇ ਚਾਅ’ (Gode Gode Chaa) ‘ਚ । ਇਸ ਫ਼ਿਲਮ ਦੇ ਰਿਲੀਜ਼ ਹੋਣ ਮਗਰੋਂ ਫੈਨਜ਼ ਸਿਨੇਮਾਘਰਾਂ 'ਚ ਫ਼ਿਲਮ ਵੇਖਣ ਪੁੱਜ ਰਹੇ ਹਨ ਤੇ ਇਹ ਫ਼ਿਲਮ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰ ਰਹੀ ਹੈ। ਇਸ ਫ਼ਿਲਮ ਵਿੱਚ ਨਿਰਮਲ ਰਿਸ਼ੀ ਵੀ ਮੁੜ ਤੋਂ ਇਨ੍ਹਾਂ ਦੋਵਾਂ ਮੁਟਿਆਰਾਂ ਦੇ ਨਾਲ ਨਜ਼ਰ ਆ ਰਹੀ ਹੈ ।
_19e06aeeae6ad366ede2993259445e7f_1280X720_0db24d5aba78ff5c61fa18bfb1206f8a_1280X720.webp)
ਜ਼ੀ ਸਟੂਡੀਓਜ਼ ਤੇ ਵੀ. ਐੱਚ. ਐਂਟਰਟੇਨਮੈਂਟ ਵਲੋਂ ਨਿਰਮਿਤ 'ਗੋਡੇ ਗੋਡੇ ਚਾਅ' ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਤੇ ਪ੍ਰਸ਼ੰਸਾ ਮਿਲ ਕਰ ਰਹੀ ਹੈ। ਦਰਸ਼ਕਾਂ ਨੇ ਗਰਮੀਆਂ ਦੀਆਂ ਛੁੱਟੀਆਂ 'ਚ ਮਿਲੇ ਮਨੋਰੰਜਨ ਦੀ ਬਹੁਤ ਪ੍ਰਸ਼ੰਸਾ ਕੀਤੀ ਹੈ। ਕਿਉਂਕਿ ਉਹ ਫ਼ਿਲਮ ਨੂੰ ਦੇਖਦਿਆਂ ਸਕ੍ਰੀਨ ਦੇ ਨੇੜੇ ਭੰਗੜੇ ਪਾਉਂਦੇ ਵੀ ਨਜ਼ਰ ਆਏ।
ਪੰਜਾਬ ਦੇ ਪੁਰਾਣੇ ਸਮਿਆਂ ਨੂੰ ਦਰਸਾਉਂਦੀ ਫ਼ਿਲਮ
ਇਹ 'ਗੁੱਡੀਆਂ ਪਟੋਲੇ' ਦੀ ਸਫਲਤਾ ਤੋਂ ਬਾਅਦ ਸੋਨਮ ਬਾਜਵਾ ਤੇ ਤਾਨੀਆ ਦੇ ਆਨਸਕ੍ਰੀਨ ਰੀਯੂਨੀਅਨ ਨੂੰ ਵੀ ਦਰਸਾਉਂਦਾ ਹੈ ਤੇ ਵਿਜੇ ਕੁਮਾਰ ਅਰੋੜਾ ਵਲੋਂ ਨਿਰਦੇਸ਼ਿਤ ਕੀਤਾ ਗਿਆ ਹੈ।
ਇਸ ਫ਼ਿਲਮ ਵਿੱਚ ਪੁਰਾਣੇ ਸਮੇਂ ਦੇ ਰਿਵਾਜ਼ਾਂ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਦੋਂ ਬਰਾਤਾਂ ‘ਚ ਸਿਰਫ਼ ਮਰਦਾਂ ਨੂੰ ਜਾਣ ਦੀ ਇਜਾਜ਼ਤ ਹੁੰਦੀ ਸੀ । ਔਰਤਾਂ ਨੂੰ ਵੀ ਬੜਾ ਚਾਅ ਹੁੰਦਾ ਸੀ ਬਰਾਤ ‘ਚ ਜਾਣ ਦਾ, ਪਰ ਉਸ ਸਮੇਂ ਔਰਤਾਂ ਦਾ ਬਰਾਤਾਂ ‘ਚ ਜਾਣ ਦਾ ਚਲਨ ਨਹੀਂ ਸੀ । ਜਿਸ ਕਾਰਨ ਔਰਤਾਂ ਆਪਣੇ ਅਰਮਾਨਾਂ ਨੂੰ ਆਪਣੇ ਦਿਲਾਂ ‘ਚ ਹੀ ਦਬਾ ਲੈਂਦੀਆਂ ਸਨ ।
ਪਰ ਇਸ ਫ਼ਿਲਮ 'ਚ ਤੁਸੀਂ ਵੇਖ ਸਕਦੇ ਹੋ ਕਿ ਸੋਨਮ ਬਾਜਵਾ ਇਨ੍ਹਾਂ ਸਾਰੀਆਂ ਔਰਤਾਂ ਨੂੰ ਬਰਾਤ ‘ਚ ਲਿਜਾਣ ਦੀ ਜੁਗਤ ਸੋਚਦੀ ਹੈ ਤਾਂ ਪੂਰੇ ਪਿੰਡ ‘ਚ ਭੜਥੂ ਜਿਹਾ ਪੈ ਜਾਂਦਾ ਹੈ ਅਤੇ ਮਰਦਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਇਹ ਔਰਤਾਂ ਆਖਿਰ ਬਰਾਤ ‘ਚ ਜਾ ਕੇ ਕਰਨਾ ਕੀ ਚਾਹੁੰਦੀਆਂ ਨੇ ।
ਕੀ ਹੈ ਫ਼ਿਲਮ ਦੀ ਕਹਾਣੀ ਦਾ ਸਾਰ
ਫ਼ਿਲਮ ਦੀ ਕਹਾਣੀ ਦਾ ਸਾਰ ਨਜ਼ਰ ਆ ਜਾਂਦਾ ਹੈ ਕਿ ਫ਼ਿਲਮ ਦੀ ਕਹਾਣੀ ਅਜਿਹੀ ਪੁਰਾਤਨ ਧਾਰਨਾਵਾਂ ਨੂੰ ਤੋੜਦੀ ਹੋਈ ਨਜ਼ਰ ਆ ਰਹੀ ਹੈ।ਸੋਨਮ ਬਾਜਵਾ, ਨਿਰਮਲ ਰਿਸ਼ੀ ਅਤੇ ਤਾਨੀਆ ਮਰਦ ਪ੍ਰਧਾਨ ਸਮਾਜ ਦੀ ਸੋਚ ਬਦਲਣ ‘ਚ ਕਾਮਯਾਬ ਹੁੰਦੀਆਂ ਹਨ ਜਾਂ ਨਹੀਂ । ਇਹ ਸਭ ਤਾਹਾਨੂੰ ਫ਼ਿਲਮ ਵੇਖਣ ਤੋਂ ਹੀ ਪਤਾ ਲੱਗ ਸਕੇਗਾ।

ਹੋਰ ਪੜ੍ਹੋ : ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਲੋਂ ਸੰਗਤਾਂ ਲਈ ਜਾਰੀ ਕੀਤੀ ਗਈ 24X7 ਵਿਸ਼ੇਸ਼ ਹੈਲਪ ਲਾਈਨ, ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਕਿੰਝ ਰਿਹਾ ਦਰਸ਼ਕਾਂ ਦਾ ਰਿਐਕਸ਼ਨ
ਇਸ ਫ਼ਿਲਮ ਦਰਸ਼ਕਾਂ ਨੂੰ ਬੇਹੱਦ ਪਸੰਦ ਆ ਰਹੀ ਹੈ। ਫ਼ਿਲਮ ਦੀ ਕਹਾਣੀ ਦਰਸ਼ਕਾਂ ਨੂੰ ਜੋੜੇ ਰੱਖਣ ਵਿੱਚ ਕਾਮਯਾਬ ਰਹੀ ਹੈ। ਇਸ ਦੇ ਨਾਲ -ਨਾਲ ਇਹ ਫ਼ਿਲਮ ਬਾਕਸ ਆਫਿਸ 'ਤੇ ਚੰਗੀ ਕਮਾਈ ਵੀ ਕਰ ਰਹੀ ਹੈ।
- PTC PUNJABI