ਨੀਰੂ ਬਾਜਵਾ ਨੇ ਸਾਂਝੀ ਕੀਤੀ ਨਵੀਂ ਵੀਡੀਓ, ਜਿੰਮ 'ਚ ਵਰਕਆਊਟ ਕਰਦੀ ਨਜ਼ਰ ਆਈ ਅਦਾਕਾਰਾ
Neeru Bajwa workout video : ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਅਕਸਰ ਆਪਣੀ ਅਦਾਕਾਰੀ ਤੇ ਖੂਬਸੂਰਤੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ ਵਿੱਚ ਨੀਰੂ ਬਾਜਵਾ ਨੇ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਰਾਹੀਂ ਉਹ ਆਪਣੇ ਫੈਨਜ਼ ਨੂੰ ਫਿੱਟ ਰਹਿਣ ਦੀ ਸਲਾਹ ਦਿੰਦੀ ਹੋਈ ਨਜ਼ਰ ਆਈ।
ਦੱਸ ਦਈਏ ਕਿ ਨੀਰੂ ਬਾਜਵਾ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਨੀਰੂ ਬਾਜਵਾ ਅਕਸਰ ਹੀ ਆਪਣੀ ਤਸਵੀਰਾਂ ਤੇ ਵੀਡੀਓਜ਼ ਦੇ ਨਾਲ-ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟਸ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ ਵਿੱਚ ਨੀਰੂ ਬਾਜਵਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਨੀਰੂ ਬਾਜਵਾ ਜਿੰਮ ਵਿੱਚ ਵਰਕਆਊਟ ਕਰਦੀ ਹੋਈ ਨਜ਼ਰ ਆ ਰਹੀ ਹੈ।
ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਨੀਰੂ ਬਾਜਵਾ ਨੇ ਆਪਣੀ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ, ' #birthdaymonth has begun ! ❤️ #stronger 💪🏾 every day! Don’t forget to smile and dance in between workout!'
ਇਸ ਵੀਡੀਓ ਦੇ ਵਿੱਚ ਨੀਰੂ ਬਾਜਵਾ ਜਿੰਮ ਵਿੱਚ ਸਾਈਕਲਿੰਗ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਦੱਸਿਆ ਕਿ ਉਸ ਦੇ ਜਨਮਦਿਨ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ। ਜਿਸ ਨੂੰ ਉਹ ਪੂਰੀ ਖੁਸ਼ੀ, ਸਟ੍ਰਾਂਗ ਤਰੀਕੇ ਤੇ ਫਿੱਟ ਰਹਿਣ ਲਈ ਡਾਂਸ ਕਰਕੇ ਸ਼ੁਰੂ ਕਰ ਰਹੀ ਹੈ। ਆਪਣੀ ਇਸ ਵੀਡੀਓ ਰਾਹੀਂ ਅਦਾਕਾਰਾ ਨੇ ਆਪਣੇ ਫੈਨਜ਼ ਨੂੰ ਵੀ ਫਿੱਟ ਰਹਿਣ ਤੇ ਖਾਸ ਤੌਰ ਉੱਤੇ ਆਪਣੀ ਸਿਹਤ ਦਾ ਖਿਆਲ ਰੱਖਣ ਦੀ ਸਲਾਹ ਦਿੱਤੀ ਹੈ।
ਫੈਨਜ਼ ਨੀਰੂ ਬਾਜਵਾ ਦੀ ਇਸ ਮੋਟੀਵੇਸ਼ਨਲ ਵੀਡੀਓ ਨੂੰ ਵੇਖ ਕੇ ਕਾਫੀ ਖੁਸ਼ ਹੋ ਰਹੇ ਹਨ ਤੇ ਉਸ ਦੀ ਫਿੱਟਨਸ ਦੀ ਤਾਰੀਫ ਕਰ ਰਹੇ ਹਨ। ਫੈਨਜ਼ ਅਦਾਕਾਰਾ ਦੀ ਵੀਡੀਓ ਉੱਤੇ ਕਮੈਂਟ ਕਰਕੇ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਦੱਸ ਦਈਏ ਨੀਰੂ ਬਾਜਵਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮਾਂ ਉੱਤੇ ਕੰਮ ਕਰ ਰਹੀ ਹੈ। ਅਦਾਕਾਰਾ ਜਲਦ ਹੀ ਆਪਣੀ ਨਵੀਂ ਫਿਲਮ 'ਵਾਹ ਨੀ ਪੰਜਾਬਣੇ' ਅਤੇ ਫਿਲਮ 'ਸ਼ੁਕਰਾਨਾ' ਵਿੱਚ ਨਜ਼ਰ ਆਵੇਗੀ। ਨੀਰੂ ਬਾਜਵਾ ਦੀ ਫਿਲਮ 'ਸ਼ੁਕਰਾਨਾ' ਅਗਲੇ ਸਾਲ 9 ਮਈ 2025 ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਨੀਰੂ ਬਾਜਵਾ ਦੇ ਨਾਲ -ਨਾਲ ਤਾਨੀਆ ਨਜ਼ਰ ਆਵੇਗੀ।
- PTC PUNJABI