ਨੀਰੂ ਬਾਜਵਾ ਦਾ ਹਾਲੀਵੁੱਡ ‘ਚ ਡੈਬਿਊ, ਹਾਲੀਵੁੱਡ ਦੀ ਹੌਰਰ ਫ਼ਿਲਮ ‘ਇਟ ਲਿਵਜ਼ ਇਨਸਾਈਡ’ ਦਾ ਫਸਟ ਲੁੱਕ ਕੀਤਾ ਸਾਂਝਾ

ਪੰਜਾਬੀ ਇੰਡਸਟਰੀ ‘ਚ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਨੀਰੂ ਬਾਜਵਾ ਹਾਲੀਵੁੱਡ ਫ਼ਿਲਮ ‘ਚ ਨਜ਼ਰ ਆਉਣ ਵਾਲੀ ਹੈ । ਜਿਸ ਦੀ ਇੱਕ ਤਸਵੀਰ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।

Written by  Shaminder   |  April 26th 2023 03:23 PM  |  Updated: April 26th 2023 03:23 PM

ਨੀਰੂ ਬਾਜਵਾ ਦਾ ਹਾਲੀਵੁੱਡ ‘ਚ ਡੈਬਿਊ, ਹਾਲੀਵੁੱਡ ਦੀ ਹੌਰਰ ਫ਼ਿਲਮ ‘ਇਟ ਲਿਵਜ਼ ਇਨਸਾਈਡ’ ਦਾ ਫਸਟ ਲੁੱਕ ਕੀਤਾ ਸਾਂਝਾ

ਪੰਜਾਬੀ ਇੰਡਸਟਰੀ ‘ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਅਦਾਕਾਰਾ ਨੀਰੂ ਬਾਜਵਾ (Neeru Bajwa) ਇੱਕ ਤੋਂ ਬਾਅਦ ਹਿੱਟ ਫ਼ਿਲਮਾਂ ‘ਚ ਨਜ਼ਰ ਆ ਰਹੀ ਹੈ । ਪੰਜਾਬੀ ਇੰਡਸਟਰੀ ‘ਚ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਨੀਰੂ ਬਾਜਵਾ ਹਾਲੀਵੁੱਡ ਫ਼ਿਲਮ ‘ਚ ਨਜ਼ਰ ਆਉਣ ਵਾਲੀ ਹੈ । ਜਿਸ ਦੀ ਇੱਕ ਤਸਵੀਰ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।

ਹੋਰ ਪੜ੍ਹੋ :  ਸ਼ਹਿਨਾਜ਼ ਗਿੱਲ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ, ਸੂਟਾਂ ਦੇ ਨਾਲ-ਨਾਲ ਵੈਸਟਨ ਲੁੱਕ ‘ਚ ਲੱਗਦੀ ਹੈ ਸੋਹਣੀ

ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਨੀਰੂ ਬਾਜਵਾ ਦਾ ਥੋੜਾ ਜਿਹਾ ਚਿਹਰਾ ਨਜ਼ਰ ਆ ਰਿਹਾ ਹੈ ਅਤੇ ਉਸ ਦੇ ਸਿਰ ਤੋਂ ‘ਪਿਸ਼ਾਚ’ ਨੇ  ਉਸ ਨੂੰ ਫੜਿਆ ਹੋਇਆ ਹੈ ।

‘ਇਟ ਲਿਵਜ਼ ਇਨਸਾਈਡ’ 

ਨੀਰੂ ਬਾਜਵਾ ਨੇ ਜਿਸ ਫ਼ਿਲਮ ਦਾ ਪੋਸਟਰ ਸਾਂਝਾ ਕੀਤਾ ਹੈ । ਉਸ ‘ਚ ਲਿਖਿਆ ਹੈ ‘ਇਟ ਲਾਈਵਸ ਇਨਸਾਈਡ’। ਜਿਸ ਤੋਂ ਸਪੱਸ਼ਟ  ਹੈ ਕਿ ਨੀਰੂ ਬਾਜਵਾ ਕਿਸੇ ਹੌਰਰ ਫ਼ਿਲਮ ‘ਚ ਨਜ਼ਰ ਆਉਣ ਵਾਲੀ ਹੈ । ਇਸ ਤੋਂ ਇਲਾਵਾ ਫ਼ਿਲਮ ਦੇ ਪੋਸਟਰ ਤੋਂ ਵੀ ਇਹ ਸਪੱਸ਼ਟ ਹੋ ਰਿਹਾ ਹੈ । ਫ਼ਿਲਮ ਦੀ ਕਹਾਣੀ ਇੱਕ ਭਾਰਤੀ ਅਮਰੀਕੀ ਟੀਨ ਏਜ ਦੇ ਆਲੇ ਦੁਆਲੇ ਘੁੰਮਦੀ ਹੈ ।

ਜੋ ਕਿ ਸਕੂਲ ‘ਚ ਪੜ੍ਹਦਾ ਹੈ, ਪਰ ਉੱਥੇ ਉਸ ਦੇ ਸੱਭਿਆਚਾਰ ਅਤੇ ਪਰਿਵਾਰ ਨੂੰ ਨਕਰਾਤਮਕ ਰੱਵਈਏ ਦਾ ਸਾਹਮਣਾ ਕਰਨਾ ਪੈਂਦਾ ਹੈ ।ਇੱਥੇ ਹੀ ਉਸ ਨੂੰ ਇੱਕ ਸ਼ੈਤਾਨੀ ਆਤਮਾ ਦਾ ਸਾਹਮਣਾ ਕਰਨਾ ਪੈਂਦਾ ਹੈ ।  

ਪ੍ਰਸ਼ੰਸਕ ਵੀ ਦੇ ਰਹੇ ਵਧਾਈ 

ਬਾਲੀਵੁੱਡ ‘ਚ ਡੈਬਿਊ ਦੇ ਲਈ ਅਦਾਕਾਰਾ ਨੂੰ ਉਸ ਦੇ ਪ੍ਰਸ਼ੰਸਕ ਵੀ ਵਧਾਈ ਦੇ ਰਹੇ ਹਨ । ਫੈਨਸ ਵੀ ਨੀਰੂ ਬਾਜਵਾ ਦੇ ਇਸ ਨਵੇਂ ਕਿਰਦਾਰ ਅਤੇ ਨਵੀਂ ਕਹਾਣੀ ਨੂੰ ਪਰਦੇ ‘ਤੇ ਵੇਖਣ ਦੇ ਲਈ ਬਹੁਤ ਜ਼ਿਆਦਾ ਐਕਸਾਈਟਡ ਹਨ ਅਤੇ ਬੇਸਬਰੀ ਦੇ ਨਾਲ ਇਸਦੇ ਟ੍ਰੇਲਰ ਦਾ ਇੰਤਜ਼ਾਰ ਕਰ ਰਹੇ ਹਨ, ਜੋ ਕਿ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network