ਪੁੱਤ ਨੂੰ BMW ਕਾਰ ਗਿਫਟ ਕਰਨ 'ਤੇ ਟ੍ਰੋਲ ਹੋਏ ਗਿੱਪੀ ਗਰੇਵਾਲ, ਲੋਕਾਂ ਨੇ ਕਿਹਾ-ਬੇਪਰਵਾਹ ਮਾਪੇ

ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਬੀਤੇ ਦਿਨ ਆਪਣੇ ਸਭ ਤੋਂ ਵੱਡੇ ਪੁੱਤਰ ਏਕਮ ਗਰੇਵਾਲ ਦਾ ਜਨਮਦਿਨ ਮਨਾਇਆ। ਇਸ ਖ਼ਾਸ ਮੌਕੇ 'ਤੇ ਗਿੱਪੀ ਨੇ ਪੁੱਤ ਦੇ 16 ਸਾਲ ਦਾ ਹੋਣ 'ਤੇ ਉਸ ਨੂੰ BMW ਕਾਰ ਗਿਫ਼ਟ ਕੀਤੀ ਹੈ। ਜਿੱਥੇ ਇੱਕ ਪਾਸੇ ਗਿੱਪੀ ਦੇ ਫੈਨਜ਼ ਨੇ ਉਨ੍ਹਾਂ ਦੀ ਸ਼ਲਾਘਾ ਕੀਤੀ ਉੱਥੇ ਹੀ ਕੁਝ ਲੋਕਾਂ ਨੇ ਗਾਇਕ ਨੂੰ ਇਸ ਦੇ ਲਈ ਟ੍ਰੋਲ ਵੀ ਕੀਤਾ ਕਿ ਉਹ ਨਿੱਕੀ ਉਮਰੇ ਆਪਣੇ ਬੇਟੇ ਨੂੰ ਬੇਹੱਦ ਮਹਿੰਗਾ ਗਿਫਟ ਦੇ ਰਹੇ ਹਨ।

Written by  Pushp Raj   |  May 18th 2023 07:05 PM  |  Updated: May 18th 2023 07:05 PM

ਪੁੱਤ ਨੂੰ BMW ਕਾਰ ਗਿਫਟ ਕਰਨ 'ਤੇ ਟ੍ਰੋਲ ਹੋਏ ਗਿੱਪੀ ਗਰੇਵਾਲ, ਲੋਕਾਂ ਨੇ ਕਿਹਾ-ਬੇਪਰਵਾਹ ਮਾਪੇ

Netizens reacts to Gippy Grewal son gift: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਆਪਣੀ ਫਿਲਮਾਂ ਤੇ ਨਿੱਜੀ ਜ਼ਿੰਦਗੀ ਨੂੰ ਲੈ ਅਕਸਰ ਲਾਈਮਲਾਈਟ 'ਚ ਰਹਿੰਦੇ ਹਨ। ਉਹ ਖੁਦ ਨਾਲ ਜੁੜੀ ਹਰ ਅਪਡੇਟ ਆਪਣੇ ਫੈਨਜ਼ ਨਾਲ ਸਾਂਝੀ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਕਲਾਕਾਰ ਵੱਲੋਂ ਆਪਣੇ ਵੱਡੇ ਪੁੱਤਰ ਏਕਮ ਗਰੇਵਾਲ ਦੇ 16ਵੇਂ ਜਨਮਦਿਨ 'ਤੇ  BMW ਕਾਰ ਗਿਫਟ ਕੀਤੀ ਗਈ। ਇਸ ਕਾਰ ਨੂੰ ਦੇਖ ਏਕਮ ਜਿੱਥੇ ਹੀ ਬੇਹੱਦ ਖੁਸ਼ ਹੋਇਆ, ਉੱਥੇ ਹੀ ਗਿੱਪੀ ਗਰੇਵਾਲ ਨੂੰ ਲਗਾਤਾਰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  

ਦਰਅਸਲ, ਏਕਮ ਗਰੇਵਾਲ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਜਨਮਦਿਨ ਦੀ ਇੱਕ ਵੀਡੀਓ ਸਾਂਝੀ ਕੀਤੀ ਸੀ।  ਇਸ ਦੇ ਕੈਪਸ਼ਨ ਵਿੱਚ ਉਨ੍ਹਾਂ ਹਾਰਟ ਵਾਲਾ ਇਮੋਜ਼ੀ ਬਣਾਇਆ ਹੈ। ਦੱਸ ਦੇਈਏ ਕਿ 4 ਮਈ ਨੂੰ ਏਕਮ ਨੇ ਆਪਣਾ 16ਵਾਂ ਜਨਮਦਿਨ ਮਨਾਇਆ ਸੀ। 

ਇਸ ਮੌਕੇ ‘ਤੇ ਗਿੱਪੀ ਗਰੇਵਾਲ ਨੇ ਆਪਣੇ ਪੁੱਤਰ ਨੂੰ ਮਹਿੰਗੀ ਕਾਰ ਗਿਫਟ ਕੀਤੀ। ਵੀਡੀਓ ਨੂੰ ਦੇਖ ਤੁਸੀ ਅੰਦਾਜ਼ਾ ਲਗਾ ਸਕਦੇ ਹੋ ਕਿ ਏਕਮ ਨੂੰ ਵਿਦੇਸ਼ ‘ਚ ਉਸ ਦੇ ਪਿਤਾ ਵੱਲੋਂ BMW ਕਾਰ ਗਿਫਟ ਕੀਤੀ ਗਈ ਹੈ। ਇਸ ਦੌਰਾਨ ਜਦੋਂ ਕਾਰ ਤੋਂ ਕਵਰ ਹਟਾਇਆ ਜਾਂਦਾ ਹੈ ਤਾਂ ਇਸ ਮਹਿੰਗੇ ਗਿਫਟ ਨੂੰ ਵੇਖ ਕੇ ਏਕਮ ਵੀ ਹੈਰਾਨ ਰਹਿ ਜਾਂਦਾ ਹੈ।

ਹਾਲਾਂਕਿ ਗਿੱਪੀ ਗਰੇਵਾਲ ਵੱਲੋਂ ਪੁੱਤਰ ਨੂੰ 16 ਸਾਲ ਦੀ ਉਮਰ ਵਿੱਚ ਇਸ ਮਹਿੰਗੇ ਤੋਹਫ਼ੇ ਵਜੋਂ ਦਿੱਤੀ ਕਾਰ ਦੀ ਲੋਕ ਕਰੜੇ ਸ਼ਬਦਾਂ 'ਚ ਨਿੰਦ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਇੱਕ 16 ਸਾਲ ਦੀ ਉਮਰ ਵਾਲੇ ਲਈ ਕਾਰ ਬਹੁਤ ਪਾਵਰਫੁੱਲ ਤੋਹਫ਼ਾ ਹੈ। ਇੱਕ ਹੋਰ ਪ੍ਰਸ਼ੰਸਕ ਨੇ ਕਮੈਂਟ ਕਰ ਕਿਹਾ ਇੱਕ 16 ਸਾਲ ਦੇ ਬੱਚੇ ਨੂੰ ਕਾਰ ਦੇਣਾ ਲਾਪਰਵਾਹੀ ਵਾਲਾ ਪਾਲਣ-ਪੋਸ਼ਣ ਹੈ। ਇੱਕ ਹੋਰ ਯੂਜ਼ਰ ਨੇ ਕਿਹਾ ਭਰਾ ਜ਼ਿੰਦਗੀ ਤਾਂ ਥੋੜ੍ਹੀ ਆ ਅਸੀ ਤਾਂ ਕੈਨੇਡਾ ਆ ਕੇ ਵੀ ਬੇਰੋਜ਼ਗਾਰੀ ਨੇ ਮਾਰਲੇ...ਤੇ ਤੁਸੀਂ ਜਵਾਕ ਨੂੰ ਇੰਨ੍ਹਾਂ ਮਹਿੰਗਾ ਗਿਫਟ ਦੇ ਕੇ ਵਿਗਾੜ ਰਹੇ ਹੋ। '

ਇਸ ਤੋਂ ਇਲਾਵਾ ਕੁਝ ਸੋਸ਼ਲ ਮੀਡੀਆ ਯੂਜ਼ਰਸ  ਨੇ ਮਜ਼ਾਕੀਆ ਅੰਦਾਜ਼ 'ਚ ਕਮੈਂਟ ਕਰਦੇ ਹੋਏ ਲਿਖਿਆ, ਵਾਹ ਜੀ ਵਾਹ ਦੁਨੀਆ ਦੇ ਰੰਗ ਨਿਆਰੇ ਪੈਸੇ ਪੰਜਾਬ ਚੋ ਕਮਾ ਕੇ ਆਪ ਬਾਹਰ ਲੈਂਦੇ ਨਜਾਰੇ 😂 ਇੱਕ ਹੋਰ ਨੇ ਕਿਹਾ 16 ਦੀ ਉਮਰ ਵਿੱਚ ਸਿਰਫ ਧੋਖੇ ਅਤੇ ਥੱਪੜ ਮਿਲੇ ਮੈਨੂੰ ...

ਹੋਰ ਪੜ੍ਹੋ: The Kerala Story: ਪੱਛਮੀ ਬੰਗਾਲ ‘ਚ ਰਿਲੀਜ਼ ਹੋਵੇਗੀ ‘ਦਿ ਕੇਰਲਾ ਸਟੋਰੀ, ਸੁਪਰੀਮ ਕੋਰਟ ਨੇ ਹਟਾਈ ਫ਼ਿਮਲ 'ਤੇ ਲੱਗੀ ਪਾਬੰਦੀ

ਵਰਕ ਫਰੰਟ ਦੀ ਗੱਲ ਕਰੀਏ ਤਾਂ  ਗਿੱਪੀ ਗਰੇਵਾਲ ਦੀ ਨਵੀਂ  ਫ਼ਿਲਮ 'ਜੱਟ ਨੂੰ ਚੁੜੈਲ ਟੱਕਰੀ' 13 ਅਕਤੂਬਰ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ 'ਚ ਗਿੱਪੀ ਤੇ ਸਰਗੁਣ ਮਹਿਤਾ ਦੀ ਜੋੜੀ ਲੰਬੇ ਸਮੇਂ ਬਾਅਦ ਇਕੱਠੀ ਨਜ਼ਰ ਆਉਣ ਵਾਲੀ ਹੈ। ਫਿਲਮ ;ਚ ਸਰਗੁਣ ਮਹਿਤਾ ਚੁੜੈਲ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਹੈ। ਨਿਰਮਲ ਰਿਸ਼ੀ ਫਿਲਮ 'ਚ ਗਿੱਪੀ ਦੀ ਮਾਂ ਦੇ ਕਿਰਦਾਰ 'ਚ ਨਜ਼ਰ ਆਵੇਗੀ। ਫਿਲਮ 'ਚ ਅਦਾਕਾਰਾ ਰੂਪੀ ਗਿੱਲ ਵੀ ਐਕਟਿੰਗ ਕਰਦੀ ਨਜ਼ਰ ਆਉਣ ਵਾਲੀ ਹੈ। ਇਸ ਤੋਂ ਇਲਾਵਾ ਗਿੱਪੀ ਗਰੇਵਾਲ ਉਨ੍ਹਾਂ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ 'ਕੈਰੀ ਆਨ ਜੱਟਾ 3' ਵੀ ਇਸੇ ਸਾਲ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ 29 ਜੂਨ 2023 ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network