Canada ਫੇਕ ਆਫਰ ਲੈਟਰ ਮਾਮਲੇ 'ਚ ਵਿਦਿਆਰਥੀਆਂ ਦੇ ਹੱਕ ''ਚ ਨਿੱਤਰੀ ਨਿਮਰਤ ਖਹਿਰਾ
Nimrat Khaira News: ਗਾਇਕੀ ਦੇ ਨਾਲ ਨਾਲ ਅਦਾਕਾਰੀ ਵਿੱਚ ਵੀ ਲੋਕਾਂ ਦਾ ਦਿਲ ਜਿੱਤਣ ਵਾਲੀ ਨਿਮਰਤ ਖਹਿਰਾ ਨੂੰ ਲੋਕ ਉਨ੍ਹਾਂ ਦੀ ਸਾਦਗੀ ਲਈ ਪਸੰਦ ਕਰਦੇ ਹਨ। ਇੰਨੀ ਵੱਡੀ ਸਟਾਰ ਹੋਣ ਦੇ ਬਾਵਜੂਦ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਤੋਂ ਇੰਝ ਲਗਦਾ ਹੈ ਕਿ ਉਹ ਇੱਕਦਮ ਸਾਧਾਰਨ ਵਿਅਕਤੀਤਵ ਵਾਲੇ ਹਨ। ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਜੋੜੀ' ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਤੇ ਉਸ ਵਿੱਚ ਨਿਮਰਤ ਖਹਿਰਾ ਦੀ ਅਦਾਕਾਰੀ ਦੀ ਵੀ ਹਰ ਪਾਸੇ ਕਾਫੀ ਤਰੀਫ ਹੋਈ।
ਨਿਮਰਤ ਖਹਿਰਾ ਇੱਕ ਵਾਰ ਫਿਰ ਆਪਣੀਆਂ ਦੋ ਪੋਸਟਾਂ ਕਰਕੇ ਸੁਰਖੀਆਂ ਵਿੱਚ ਹੈ। ਇਸ ਫੋਟੋਆਂ ਨਿਮਰਤ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤੀਆਂ ਹਨ। ਇਸ ਵਿੱਚੋਂ ਪਹਿਲੀ ਪੋਸਟ ਵਿੱਚ ਉਨ੍ਹਾਂ ਨੇ ਸਫੈਦ ਰੰਗ ਦੀ ਇੱਕ ਫਾਰਮਲ ਡਰੈੱਸ ਪਾਈ ਹੈ, ਜਿਸ ਵਿੱਚ ਉਹ ਆਤਮਵਿਸ਼ਵਾਸ ਨਾਲ ਭਰਪੂਰ ਨਜ਼ਰ ਆ ਰਹੀ ਹੈ। ਇਸ ਡਰੈੱਸ ਵਿੱਚ ਨਿਮਰਤ ਖਹਿਰਾ ਨੇ 2-3 ਪੋਸਟਾਂ ਪਾਈਆਂ ਹਨ, ਜਿਨ੍ਹਾਂ ਵਿੱਚੋਂ ਪਹਿਲੀ ਵਿੱਚ ਨਿਮਰਤ ਖਹਿਰਾ ਨੇ ਕੈਪਸ਼ਨ ਵਿੱਚ ਲਿਖਿਆ ਕਿ 'TRUST THE MAGIC OF BEGINNING'। ਇਸ ਦਾ ਮਤਲਬ ਹੈ ਕਿ ਇੱਕ ਨਵੀਂ ਸ਼ੁਰੂਆਤ ਦੇ ਜਾਦੂ ਉੱਤੇ ਹਮੇਸ਼ਾ ਯਕੀਨ ਰੱਖੋ।
ਇਸ ਦੇ ਨਾਲ ਉਨ੍ਹਾਂ ਕੈਪਸ਼ਨ ਵਿੱਚ ਸਿਖਿਆ ਕਿ "ਉਹਨਾਂ (ਵਿਦਿਆਰਥੀਆਂ) ਨੇ ਕੁਝ ਗਲਤ ਨਹੀਂ ਕੀਤਾ , ਉਹ ਸਕੈਮ ਦੇ ਸ਼ਿਕਾਰ ਹੋਏ ਹਨ। ਇਹ ਉਹਨਾਂ ਦੇ ਭਵਿੱਖ ਨੂੰ ਤਬਾਹ ਕਰ ਦੇਵੇਗਾ। ਡਿਪੋਰਟੇਸ਼ਨ ਬੰਦ ਕਰੋ ਅਤੇ ਉਹਨਾਂ ਨੂੰ ਇਨਸਾਫ ਦਿਓ 🙏"। ਇਸ ਮਾਮਲੇ ਨੂੰ ਲੈ ਕੇ ਕੈਨੇਡਾ ਸਰਕਾਰ ਭਾਰਤ ਨਾਲ ਰਾਬਤਾ ਕਾਇਮ ਰੱਖੇ ਹੋਏ ਹੈ।
ਇਸ ਫੋਟੋ ਉੱਤੇ ਪੰਜਾਬੀ ਸਿੰਗਰ ਸੁਨੰਦਾ ਸ਼ਰਮਾ ਨੇ ਵੀ ਨਿਮਰਤ ਖਹਿਰਾ ਦੀ ਤਰੀਫ ਕੀਤੀ ਤੇ ਕਮੈਂਟ ਵਿੱਚ ਲਿਖਿਆ ਕਿ 'ਬਹੁਤ ਹੀ ਪਿਆਰ ਤਸਵੀਰ ਹੈ'। ਇਸ ਤੋਂ ਇਲਾਵਾ ਨਿਮਰਤ ਖਹਿਰਾ ਦੇ ਫੈਨਸ ਨੇ ਦਿਲ ਦੀ ਇਮੋਜੀ ਦੇ ਨਾਲ ਕਈ ਕਮੈਂਟ ਕੀਤੇ ਤੇ ਉਨ੍ਹਾਂ ਦੀ ਤਰੀਫ ਵੀ ਕੀਤੀ। ਇਸ ਤੋਂ ਇਲਾਵਾ ਨਿਮਰਤ ਖਹਿਰਾ ਨੇ ਵਿਦਿਆਰਥੀਆਂ ਦੇ ਹੱਕ ਵਿੱਚ ਵੀ ਪੋਸਟ ਕੀਤੀ ਹੈ। ਦਰਅਸਲ ਕੈਨੇਡਾ ਵਿੱਚ ਕਈ ਅਜਿਹੇ ਭਾਰਤੀ ਮੂਲ ਦੇ ਵਿਦਿਆਰਥੀ ਹਨ ਜਿਨ੍ਹਾਂ ਨਾਲ ਏਜੰਟਾਂ ਨੇ ਸਕੈਮ ਕੀਤਾ ਤੇ ਗਲਤ ਕਾਗਜ਼ਾਤ ਦੇ ਨਾਲ ਉਨਾਂ ਨੂੰ ਬਾਹਰ ਭੋਜਿਆ ਤੇ ਹੁਣ ਕੈਨੇਡਾ ਸਰਕਾਰ ਇਸ ਉੱਤੇ ਕਾਰਵਾਈ ਕਰ ਰਹੀ ਹੈ। ਇਸ ਸਭ ਵਿੱਚ ਨਿਮਰਤ ਖਹਿਰਾ ਨੇ ਪੋਸਟ ਸ਼ੇਅਰ ਕਿਹਾ ਕਿ ਉਹ ਵਿਦਿਆਰਥੀਆਂ ਦੇ ਹੱਕ ਵਿੱਚ ਖੜ੍ਹਿਆ ਜਾਵੇ।
- PTC PUNJABI