ਨਿਮਰਤ ਖਹਿਰਾ ਤੇ ਸਰਗੁਨ ਮਹਿਤਾ ਨੇ ਫਿਲਮ 'ਸੌਂਕਣ-ਸੌਂਕਣੇ 2' ਦੇ ਸੈੱਟ ਤੋਂ ਸਾਂਝੀ ਕੀਤੀ ਨਵੀਂ ਵੀਡੀਓ

ਮਸ਼ਹੂਰ ਪਾਲੀਵੁੱਡ ਅਦਾਕਾਰਾ ਨਿਮਰਤ ਖਹਿਰਾ ਤੇ ਸਰਗੁਨ ਮਹਿਤਾ ਇੱਕ ਵਾਰ ਫਿਰਮ ਤੋਂ ਆਪਣੀ ਨਵੀਂ ਫਿਲਮ 'ਸੌਂਕਣ-ਸੌਂਕਣੇ 2' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੀਆਂ ਹਨ। ਹਾਲ ਹੀ ਵਿੱਚ ਦੋਹਾਂ ਨੇ ਫਿਲਮ ਸੈੱਟ ਤੋਂ ਆਪਣੀ ਨਵੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕੀਤੀਆਂ ਹਨ।

Reported by: PTC Punjabi Desk | Edited by: Pushp Raj  |  July 05th 2024 03:12 PM |  Updated: July 05th 2024 03:12 PM

ਨਿਮਰਤ ਖਹਿਰਾ ਤੇ ਸਰਗੁਨ ਮਹਿਤਾ ਨੇ ਫਿਲਮ 'ਸੌਂਕਣ-ਸੌਂਕਣੇ 2' ਦੇ ਸੈੱਟ ਤੋਂ ਸਾਂਝੀ ਕੀਤੀ ਨਵੀਂ ਵੀਡੀਓ

Nimrat Khaira and Sargun Mehta Video : ਮਸ਼ਹੂਰ ਪਾਲੀਵੁੱਡ ਅਦਾਕਾਰਾ ਨਿਮਰਤ ਖਹਿਰਾ ਤੇ ਸਰਗੁਨ ਮਹਿਤਾ ਇੱਕ ਵਾਰ ਫਿਰਮ ਤੋਂ ਆਪਣੀ ਨਵੀਂ ਫਿਲਮ 'ਸੌਂਕਣ-ਸੌਂਕਣੇ 2' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੀਆਂ ਹਨ। ਹਾਲ ਹੀ ਵਿੱਚ ਦੋਹਾਂ ਨੇ ਫਿਲਮ ਸੈੱਟ ਤੋਂ ਆਪਣੀ ਨਵੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕੀਤੀਆਂ ਹਨ।

ਦੱਸ ਦਈਏ ਕਿ ਐਮੀ ਵਿਰਕ, ਸਰਗੁਨ ਮਹਿਤਾ ਤੇ ਨਿਮਰਤ ਖਹਿਰਾ ਸਟਾਰਰ ਫਿਲਮ ਸੌਂਕਣ -ਸੌਂਕਣੇ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਹੁਣ ਇਸ ਫਿਲਮ ਦੇ ਸੀਕਵਲ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। 

ਹੁਣ ਇਸ ਫਿਲਮ ਦੇ ਸੀਕਵਲ 'ਸੌਂਕਣ-ਸੌਂਕਣੇ 2' ਦੀ ਸ਼ੂਟਿੰਗ ਕਰ ਰਹੇ ਹਨ। ਹਾਲ ਹੀ ਵਿੱਚ ਨਿਮਰਤ ਖਹਿਰਾ ਤੇ ਸਰਗੁਨ ਮਹਿਤਾ ਨੇ ਫਿਲਮ ਦੇ ਨਵੇਂ ਸੀਕਵਲ ਦੀ ਸ਼ੂਟਿੰਗ ਤੋਂ ਇੱਕ ਬੀਟੀਐਸ ਵੀਡੀਓ ਸਾਂਝਾ ਕੀਤੀ ਹੈ। ਜਿਸ ਵਿੱਚ ਦੋਵੇਂ ਇੱਕਠੇ ਮਸਤੀ ਕਰਦੇ ਹੋਏ ਨਜ਼ਰ ਆ ਰਹੀਆਂ ਹਨ। 

ਦੋਹਾਂ ਅਦਾਕਾਰਾਂ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਨਿਮਰਤ ਖਹਿਰਾ ਨੀਲੇ ਫੁੱਲਾਂ ਵਾਲਾ ਸੂਟ ਪਹਿਨੇ ਤੇ ਸਰਗੁਨ ਮਹਿਤਾ ਨੇ ਸਲੇਟੀ ਰੰਗ ਦਾ ਸੂਟ ਪਹਿਨੀਆ ਹੋਇਆ ਹੈ ਤੇ ਪੀਲੇ ਰੰਗ ਦਾ ਦੁੱਪਟਾ ਲਿਆ ਹੈ ਤੇ ਦੋਵੇਂ ਚਸ਼ਮਾ ਪਹਿਨ ਕੇ ਮੱਝ ਦੇ ਨੇੜੇ ਖੜੇ ਹੋਏ ਨਜ਼ਰ ਆ ਰਹੀਆਂ ਹਨ ਤੇ ਰੀਲ ਬਣਾਉਂਦੀ ਹੋਈ ਨਜ਼ਰ ਆਈਆਂ।

ਫੈਨਜ਼ ਦੋਹਾਂ ਅਭਿਨੇਤਰੀਆਂ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਨੂੰ ਨਿਮਰਤ ਖਹਿਰਾ ਤੇ ਸਰਗੁਨ ਮਹਿਤਾ ਦੀ ਇਸ ਪਿਆਰੀ ਜੋੜੀ ਨੂੰ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਇਸ ਵੀਡੀਓ ਉੱਤੇ ਪ੍ਰਤੀਕਿਰਿਆ ਦੇ ਰਹੇ ਹਨ ਤੇ ਕਮੈਂਟ ਕਰਕੇ ਦੋਹਾਂ ਦੀ ਤਰੀਫ ਕਰ ਰਹੇ ਹਨ। ਫੈਨਜ਼ ਮੁੜ ਇੱਕ ਵਾਰ ਫਿਰ ਤੋਂ ਦੋਹਾਂ ਅਭਿਨੇਤਰੀਆਂ ਨੂੰ ਇੱਕਠੇ ਸਕ੍ਰੀਨ ਉੱਤੇ ਵੇਖਣ ਲਈ  ਉਤਸ਼ਾਹਿਤ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network