ਨਿਰਮਲ ਰਿਸ਼ੀ ਨੇ ਖੋਲ੍ਹੇ ਪੰਜਾਬੀ ਇੰਡਸਟਰੀ ਦੇ ਕਾਲੇ ਰਾਜ਼, ਕਿਹਾ- ਕੰਮ ਕਰਨ ਮਗਰੋਂ ਵੀ ਭਿਖਾਰੀਆਂ ਵਾਂਗ ਮੰਗਣੇ ਪੈਂਦੇ ਨੇ ਆਪਣੇ ਪੈਸੇ
ਨਿਰਮਲ ਰਿਸ਼ੀ ਨੇ ਖੋਲ੍ਹੇ ਪੰਜਾਬੀ ਇੰਡਸਟਰੀ ਦੇ ਕਾਲੇ ਰਾਜ਼, ਕਿਹਾ- ਕੰਮ ਕਰਨ ਮਗਰੋਂ ਵੀ ਭਿਖਾਰੀਆਂ ਵਾਂਗ ਮੰਗਣੇ ਪੈਂਦੇ ਨੇ ਆਪਣੇ ਪੈਸੇ
Nirmal Rishi talk about Punjabi Film Industry : ਨਿਰਮਲ ਰਿਸ਼ੀ ਪੰਜਾਬੀ ਫਿਲਮ ਇੰਡਸਟਰੀ ਦੇ ਦਿੱਗਜ ਅਭਿਨੇਤਰਿਆਂ ਚੋਂ ਇੱਕ ਹਨ। ਨਿਮਰਲ ਰਿਸ਼ੀ ਨੂੰ ਤੁਸੀਂ ਕਈ ਪੰਜਾਬੀ ਫਿਲਮਾਂ ਵਿੱਚ ਬੇਬੇ ਦਾ ਕਿਰਦਾਰ ਨਿਭਾਉਂਦੇ ਹੋਏ ਵੇਖ ਸਕਦੇ ਹੋ। ਹਾਲ ਹੀ ਵਿੱਚ ਨਿਮਰਤ ਰਿਸ਼ੀ ਨੇ ਆਪਣੇ ਇੱਕ ਇੰਟਰਵਿਊ ਦੇ ਦੌਰਾਨ ਪੰਜਾਬੀ ਇੰਡਸਟਰੀ ਦੇ ਕਾਲੇ ਰਾਜ਼ ਖੋਲ੍ਹੇ ਹਨ, ਆਓ ਜਾਣਦੇ ਹਾਂ ਕੀ। ਹਾਲ ਹੀ ਵਿੱਚ ਨਿਰਮਲ ਰਿਸ਼ੀ (Nirmal Rishi) ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਹ ਵੀਡੀਓ ਇੱਕ ਇੰਟਰਵਿਊ ਦੀ ਹੈ, ਜਿਸ ਵਿੱਚ ਕਿ ਨਿਰਮਲ ਰਿਸ਼ੀ ਪੰਜਾਬੀ ਇੰਡਸਟਰੀ ਬਾਰੇ ਕੁੱਝ ਅਜਿਹੀਆਂ ਗੱਲਾਂ ਦੱਸ ਰਹੇ ਨੇ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਗਿਆ ਹੈ।
ਨਿਰਮਲ ਰਿਸ਼ੀ ਨੇ ਖੋਲ੍ਹੇ ਪੰਜਾਬੀ ਇੰਡਸਟਰੀ ਦੇ ਕਾਲੇ ਰਾਜ਼
ਅਦਾਕਾਰਾ ਨੇ ਆਪਣੇ ਇੰਟਰਵਿਊ ਦੇ ਦੌਰਾਨ ਪੰਜਾਬੀ ਫਿਲਮ ਇੰਡਸਟਰੀ (Pollywood) ਦੇ ਕਈ ਕਾਲੇ ਰਾਜ਼ ਖੋਲ੍ਹੇ। ਨਿਰਮਲ ਰਿਸ਼ੀ ਨੇ ਕਿਹਾ ਕਿ ਬੇਸ਼ੱਕ ਉਹ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰਦੇ ਰਹਿੰਦੇ ਹਨ। 'ਇਹ ਕਹਿਣਾ ਤਾਂ ਨਹੀਂ ਚਾਹੁੰਦੀ, ਪਰ ਫਿਲਮ ਮੇਕਰਸ ਤੋਂ ਸਾਨੂੰ ਮੰਗਤਿਆਂ ਵਾਂਗ ਪੈਸੇ ਮੰਗਣੇ ਪੈਂਦੇ ਆ। ਇਹ ਕੋਈ ਗੱਲ ਥੋੜੀ ਹੀ ਬਣਦੀ ਹੈ ਕਿ ਕੰਮ ਦੇ ਸਮੇਂ ਅਸੀਂ ਆਪਣਾ ਪੂਰ ਜੋਰ ਲਾ ਦਇਏ। ਭਾਵੇਂ ਫਿਲਮਾਂ ਸਾਡੇ ਸਿਰ 'ਤੇ ਚੱਲਦੀਆਂ ਜਾਂ ਨਹੀਂ, ਫਿਰ ਸਾਨੂੰ ਨਾ ਲਿਆ ਕਰੋ ਫਿਲਮਾਂ 'ਚ। ਸਾਨੂੰ ਕਹਿਣਾ ਪੈਂਦਾ ਆਪਣੀ ਮਿਹਨਤ ਦੀ ਕਮਾਈ ਹਾਸਲ ਕਰਨ ਲਈ। ਵੀਡੀਓ ਦੇ ਵਿੱਚ ਨਿਰਮਲ ਰਿਸ਼ੀ ਅੱਗੇ ਕਹਿੰਦੇ ਹਨ ਕਿ 'ਇਸ ਉਮਰ 'ਚ ਮੈਂ ਕਿੰਨਾ ਕੁ ਕਹਿ ਸਕਦੀ ਹਾਂ, ਕਿ ਮੇਰੇ ਪੈਸੇ ਦੇ ਦਿਓ। ਮੈਂ ਫੋਨ ਕਰ-ਕਰ ਕੇ ਥੱਕ ਜਾਂਦੀ ਹਾਂ। ਜਿਹੜਾ ਮੈਂ ਮੁੰਡਾ ਰੱਖਿਆ ਉਹ ਵੀ ਫੋਨ ਕਰ ਕਰ ਹਾਰ ਜਾਂਦਾ ਹੈ , ਪਰ ਪੈਸੇ ਨਹੀਂ ਮਿਲਦੇ ਟਾਈਮ 'ਤੇ। ਇਹ ਸਿਰਫ ਮੇਰੇ ਨਾਲ ਹੀ ਨਹੀਂ ਹੋ ਰਿਹਾ, ਮੇਰੇ ਨਾਲ ਦੇ ਦੂਜੇ ਕਲਾਕਾਰਾਂ ਨਾਲ ਵੀ ਹੋ ਰਿਹਾ ਹੈ। ਤੁਸੀਂ ਇੱਕ ਲਿਮਟ ਕਿਉਂ ਨਹੀਂ ਸੈੱਟ ਕਰਦੇ। ਫਿਰ ਜਿੰਨੇ ਪੈਸੇ ਸਾਨੂੰ ਦੇਣ ਲਈ ਕਿਹਾ ਜਾਂਦਾ ਹੈ, ਉਨੇਂ ਵੀ ਸਾਨੂੰ ਨਹੀਂ ਦਿੱਤੇ ਜਾਂਦੇ। ਫਿਰ ਮਿੰਨਤਾਂ ਕਰਨੀਆਂ ਪੈਂਦੀਆਂ ਨੇ, ਮੈਂ ਕਹਿਣਾ ਚਾਹੁੰਗੀ ਕਿ ਸਹਿ ਕਲਾਕਾਰਾਂ ਨੂੰ ਚੰਗੀ ਤਰ੍ਹਾਂ ਡੀਲ ਨਹੀਂ ਕੀਤਾ ਜਾਂਦਾ। '
ਆਰਾਮ ਦੀ ਉਮਰ 'ਚ ਵੀ ਬੇਹੱਦ ਐਕਟਿਵ ਨੇ ਨਿਮਰਲ ਰਿਸ਼ੀ
ਜਿਸ ਉਮਰ 'ਚ ਲੋਕ ਆ ਕੇ ਆਰਾਮ ਕਰਨ ਦੀ ਸੋਚਦੇ ਨੇ ਉੱਥੇ ਨਿਰਮਲ ਰਿਸ਼ੀ ਇਸ ਉਮਰ 'ਚ ਵੀ ਲਗਾਤਾਰ ਅਦਾਕਾਰੀ ਦੇ ਖ਼ੇਤਰ ਵਿੱਚ ਬੇਹੱਦ ਐਕਟਿਵ ਹਨ। 79 ਸਾਲ ਦੀ ਉਮਰ ਵਿੱਚ ਵੀ ਨਿਰਮਲ ਰਿਸ਼ੀ ਪੰਜਾਬੀਆਂ ਦਾ ਮਨੋਰੰਜਨ ਕਰਦੇ ਹੋਏ ਆ ਨਜ਼ਰ ਆ ਰਹੇ ਹਨ। ਪੰਜਾਬੀ ਸਿਨੇਮਾ ਜਗਤ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਅਦਾਕਾਰਾ ਨਿਰਮਲ ਰਿਸ਼ੀ ਕਿਸੇ ਪਛਾਣ ਦੀ ਮੋਹਤਾਜ ਨਹੀਂ ਹਨ ਉਨ੍ਹਾਂ ਆਪਣੀ ਅਦਾਕਾਰੀ ਨਾਲ ਸਜੀਆਂ ਕਈ ਸੁਪਰਹਿੱਟ ਫਿਲਮਾਂ ਪੰਜਾਬੀ ਸਿਨੇਮਾ ਜਗਤ ਨੂੰ ਦਿੱਤੀਆਂ ਹਨ।
ਹੋਰ ਪੜ੍ਹੋ: ਬਿੱਗ ਬੌਸ 17 ਦਾ ਆਖ਼ਰੀ ਐਪਿਸੋਡ ਕਦੋਂ ਹੋਵੇਗਾ ਰਿਲੀਜ਼ ਤੇ ਵਿਨਰ ਨੂੰ ਮਿਲੇਗਾ ਕੀ ਕੁਝ? ਜਾਨਣ ਲਈ ਪੜ੍ਹੋ
ਨਿਰਮਲ ਰਿਸ਼ੀ ਦਾ ਵਰਕ ਫਰੰਟ ਨਿਰਮਲ ਰਿਸ਼ੀ ਕਈ ਫਿਲਮਾਂ ਪੰਜਾਬੀ ਵਿੱਚ ਨਿਰਮਲ ਰਿਸ਼ੀ ਬੇਬੇ ਦਾ ਕਿਰਦਾਰ ਨਿਭਾ ਖੂਬ ਸੁਰਖੀਆਂ ਵਿੱਚ ਰਹੀ। ਉਨ੍ਹਾਂ ਦੇ ਹਰ ਕਿਰਦਾਰ ਨੂੰ ਪ੍ਰਸ਼ੰਸਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਦੱਸ ਦਈਏ ਕਿ ਨਿਰਮਲ ਰਿਸ਼ੀ ਕਈ ਨਾਮੀ ਸਿਤਾਰਿਆਂ ਨਾਲ ਕੰਮ ਕਰਦੇ ਹੋਏ ਨਜ਼ਰ ਆ ਚੁੱਕੀ ਹੈ। ਨਿਰਮਲ ਰਿਸ਼ੀ ਨੇ ਬੀਤੇ ਦਿਨੀਂ ਨੀਰੂ ਬਾਜਵਾ (Neeru Bajwa) ਦੇ ਨਾਲ ਫਿਲਮ ਬੂਹੇ ਬਾਰੀਆਂ (Buhe Barriyan) ਕੀਤੀ ਸੀ, ਇਸ 'ਚ ਉਨ੍ਹਾਂ ਦੇ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਉਹ ਜਲਦ ਹੀ ਨੀਂ ਮੈਂ ਸੱਸ ਕੁਟਣੀ 2, ਨਿਮਰਤ ਖਹਿਰਾ ਨਾਲ ਫਿਲਮ ਮਾਣਮੱਤੀ ਵਿੱਚ ਵੀ ਨਜ਼ਰ ਆਉਣਗੇ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
