ਇੱਕ ਕਰੋੜ ਦੀ ਨੌਕਰੀ ਛੱਡ ਕੇ 4100 ਕਰੋੜ ਦੀ ਬਣਾਈ ਕੰਪਨੀ, ਮਹਿਲਾ ਦਿਵਸ ‘ਤੇ ਜਾਣੋ ਵਿਨੀਤਾ ਸਿੰਘ ਬਾਰੇ
ਦਿਲ ‘ਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਕੰਮ ਮੁਸ਼ਕਿਲ ਨਹੀਂ ਬਸ਼ਰਤੇ ਕਿ ਉਸ ਕੰਮ ਨੂੰ ਕਰਨ ਦਾ ਅਤੇ ਸਿਰੇ ਚਾੜਨ ਦਾ ਜੋਸ਼ ਅਤੇ ਜਜ਼ਬਾ ਤੁਹਾਡੇ ਅੰਦਰ ਹੋਵੇ । ਅੱਜ ਅਸੀਂ ਤੁਹਾਨੂੰ ਮਹਿਲਾ ਦਿਵਸ (Womens Day 2024)‘ਤੇ ਇੱਕ ਅਜਿਹੀ ਹੀ ਮਹਿਲਾ ਦੀ ਕਹਾਣੀ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨੇ ਆਪਣੇ ਦ੍ਰਿੜ ਇਰਾਦੇ ਨਾਲ ਅਜਿਹਾ ਕਰ ਵਿਖਾਇਆ । ਅਸੀਂ ਗੱਲ ਕਰ ਰਹੇ ਹਾਂ ਸ਼ਾਰਕ ਇੰਡੀਆ ਟੈਂਕ 3 ਦੀ ਜੱਜ ਵਿਨੀਤਾ ਸਿੰਘ (Vineeta Singh) ਦੇ ਬਾਰੇ । ਜਿਨ੍ਹਾਂ ਨੇ ਇੱਕ ਕਰੋੜ ਦੀ ਸ਼ਨਾਦਾਰ ਨੌਕਰੀ ਛੱਡ ਕੇ ਆਪਣਾ ਬਿਜਨੇਸ ਸ਼ੁਰੂ ਕਰਨ ਦਾ ਫੈਸਲਾ ਲਿਆ ਸੀ ।
ਹੋਰ ਪੜ੍ਹੋ : ਰਾਖੀ ਸਾਵੰਤ ਦੇ ਸਾਬਕਾ ਪਤੀ ਆਦਿਲ ਨੇ ਰਚਾਇਆ ਸੋਮੀ ਖ਼ਾਨ ਨਾਲ ਦੂਜਾ ਵਿਆਹ, ਤਸਵੀਰਾਂ ਕੀਤੀਆਂ ਸਾਂਝੀਆਂ
ਵਿਨੀਤਾ ਸਿੰਘ ਭਾਰਤ ਦੀ ਸਭ ਤੋਂ ਪ੍ਰਸਿੱਧ ਬਿਜਨੇਸ ਵੁਮੈਨ ਹੈ । ਜੋ ਸ਼ੂਗਰ ਕਾਸਮੈਟਿਕਸ ਦੀ ਸੀਈਓ ਅਤੇ ਸਹਿ ਸੰਸਥਾਪਕ ਹੈ। ਇਸ ਸਮੇਂ ਉਹ ਸ਼ਾਰਕ ਟੈਂਕ ਇੰਡੀਆ -੩ ‘ਚ ਬਤੌਰ ਜੱਜ ਨਜ਼ਰ ਆ ਰਹੀ ਹੈ। ਸ਼ੋਅ ਦੀ ਬਦੌਲਤ ਉਹ ਘਰ-ਘਰ ‘ਚ ਪ੍ਰਸਿੱਧ ਹੋ ਚੁੱਕੀ ਹੈ ।ਪਰ ਚਾਰ ਸੌ ਕਰੋੜ ਦੀ ਕੰਪਨੀ ਖੜੀ ਕਰਨ ਦੇ ਲਈ ਉਸ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ। ਜਦੋਂ ਉਹ ਆਪਣੀ ਕੰਪਨੀ ਸ਼ੂਗਰ ਕਾਸਮੈਟਿਕ ਦੇ ਲਈ ਪੈਸਾ ਇੱਕਠਾ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਸੌ ਤੋਂ ਜ਼ਿਆਦਾ ਇਨਵੈਸਟਰਸ ਨੇ ਰਿਜੈਕਟ ਕਰ ਦਿੱਤਾ ਸੀ।ਇਨ੍ਹਾਂ ਸਾਰੇ ਇਨਵੈਸਟਰ ਵੱਲੋਂ ਰਿਜੈਕਸ਼ਨ ਲੈਟਰ ਨੂੰ ਗਲਤ ਸਾਬਿਤ ਕਰਨ ਦੇ ਲਈ ਇਨ੍ਹਾਂ ਲੈਟਰਸ ਨੂੰ ਉਨ੍ਹਾਂ ਨੇ ਸੰਭਾਲ ਕੇ ਰੱਖਿਆ ਸੀ । ਕਿਉਂਕਿ ਇਹ ਰਿਜੈਕਸ਼ਨ ਲੈਟਰ ਉਨ੍ਹਾਂ ਦੇ ਲਈ ਪ੍ਰੇਰਣਾ ਸਰੋਤ ਬਣੇ ਸਨ ।
ਵਿਨੀਤਾ ਸਿੰਘ ਦਾ ਜਨਮ ਗੁਜਰਾਤ ਦੇ ਅਨੰਦ ਜ਼ਿਲੇ੍ਹ ‘ਚ ਹੋਇਆ ਸੀ ।ਉਨ੍ਹਾਂ ਦੇ ਪਿਤਾ ਤੇਜਪਾਲ ਸਿੰਘ ਪ੍ਰਸਿੱਧ ਬਾਇਓਫਿਜਿਸਸਟ ਹਨ।ਤੇਜਪਾਲ ਸਿੰਘ ਨੁੰ ਤਰਕ ਸੰਗਤ ਸਰੰਚਨਾ ਅਧਾਰਿਤ ਡਰੱਗ ਡਿਜ਼ਾਈਨ, ਐਕਸਰੇ, ਜੀਵ ਵਿਗਿਆਨ ‘ਚ ਉਨ੍ਹਾਂ ਦੇ ਯੋਗਦਾਨ ਦੇ ਲਈ ਕਈ ਪੁਰਸਕਾਰਾਂ ਦੇ ਨਾਲ ਵੀ ਨਵਾਜਿਆ ਜਾ ਚੁੱਕਿਆ ਹੈ ।ਏਨਾਂ ਹੀ ਨਹੀਂ ਉਹ ‘ਰਾਮਚੰਦਰਨ ਪੁਰਸਕਾਰ’ ਪਾਉਣ ਵਾਲੇ ਪਹਿਲੇ ਭਾਰਤੀ ਹਨ ।
ਇਸ ਦੇ ਬਾਵਜੂਦ ਵਿਨੀਤਾ ਸਿੰਘ ਨੇ ਪਿਤਾ ਦੀ ਕਾਮਯਾਬੀ ਦਾ ਕਦੇ ਵੀ ਲਾਹਾ ਨਹੀਂ ਲਿਆ ਅਤੇ ਜ਼ੀਰੋ ਤੋਂ ਸ਼ੁਰੂਆਤ ਕੀਤੀ । ਵਿਨੀਤਾ ਨੇ ਦਿੱਲੀ ਪਬਲਿਕ ਸਕੂਲ ਦੇ ਆਰ ਕੇ ਪੁਰਮ ਤੋਂ ਆਪਣੀ ਪੜ੍ਹਾਈ ਕੀਤੀ ਹੈ। ਇਲੈਕਟ੍ਰੀਕਲ ਇੰਜੀਨੀਅਰਿੰਗ ‘ਚ ਬੀਟੇਕ ਕੀਤੀ ਹੈ । ਕਰਲੀ ਟੈਲਸ ਦੇ ਨਾਲ ਕੀਤੀ ਇੰਟਰਵਿਊ ‘ਚ ਵਿਨੀਤਾ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਪ੍ਰਤੀ ਸਾਲ ਇੱਕ ਕਰੋੜ ਦੀ ਜੌਬ ਦਾ ਆਫਰ ਆਇਆ ਸੀ। ਪਰ ਆਪਣਾ ਕੰਮ ਸ਼ੁਰੂ ਕਰਨ ਦੇ ਚੱਕਰ ‘ਚ ਉਨ੍ਹਾਂ ਨੇ ਇਹ ਆਫਰ ਠੁਕਰਾ ਦਿੱਤਾ ਸੀ। ਹੁਣ ਵਿਨੀਤਾ 4100 ਕਰੋੜ ਦੀ ਕੰਪਨੀ ਖੜੀ ਕਰ ਚੁੱਕੀ ਹੈ ਅਤੇ ਕਰੋੜਾਂ ਕਮਾ ਰਹੀ ਹੈ।
-