ਪਰਮੀਸ਼ ਵਰਮਾ ਦੇ ਭਰਾ ਸੁਖਨ ਵਰਮਾ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ, ਸਾਹਮਣੇ ਆਈ ਹਲਦੀ ਸੈਰਾਮਨੀ ਦੀਆਂ ਤਸਵੀਰਾਂ

ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ (Parmish Verma ) ਅਕਸਰ ਕਿਸੇ ਨਾਂ ਕਿਸੇ ਕਰਾਨਾਂ ਦੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਪਰਮੀਸ਼ ਵਰਮਾ ਦੇ ਘਰ ਖੁਸ਼ੀਆਂ ਦਾ ਮਾਹੌਲ ਹੈ ਕਿਉਂਕਿ ਉਨ੍ਹਾਂ ਦੇ ਛੋਟੇ ਭਰਾ ਸੁਖਨ ਵਰਮਾ ਦਾ ਵਿਆਹ ਹੋਣ ਵਾਲਾ ਹੈ। ਹਾਲ ਹੀ 'ਚ ਸੁਖਨ ਵਰਮਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ ਤੇ ਹਲਦੀ ਦੀ ਰਸਮ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

Written by  Pushp Raj   |  November 29th 2023 11:30 AM  |  Updated: November 29th 2023 11:30 AM

ਪਰਮੀਸ਼ ਵਰਮਾ ਦੇ ਭਰਾ ਸੁਖਨ ਵਰਮਾ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ, ਸਾਹਮਣੇ ਆਈ ਹਲਦੀ ਸੈਰਾਮਨੀ ਦੀਆਂ ਤਸਵੀਰਾਂ

Sukhan Verma Wedding: ਮਸ਼ਹੂਰ  ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ (Parmish Verma ) ਅਕਸਰ ਕਿਸੇ ਨਾਂ ਕਿਸੇ ਕਰਾਨਾਂ ਦੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਪਰਮੀਸ਼ ਵਰਮਾ ਦੇ ਘਰ ਖੁਸ਼ੀਆਂ ਦਾ ਮਾਹੌਲ ਹੈ ਕਿਉਂਕਿ ਉਨ੍ਹਾਂ ਦੇ ਛੋਟੇ ਭਰਾ ਸੁਖਨ ਵਰਮਾ ਦਾ ਵਿਆਹ ਹੋਣ ਵਾਲਾ ਹੈ। ਹਾਲ ਹੀ 'ਚ ਸੁਖਨ ਵਰਮਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ ਤੇ ਹਲਦੀ ਦੀ ਰਸਮ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। 

ਦੱਸ ਦੇਈਏ ਕਿ ਪਰਮੀਸ਼ ਵਰਮਾ ਦੇ ਭਰਾ ਸੁਖਨ ਵਰਮਾ ਇਨ੍ਹੀਂ ਦਿਨੀਂ ਆਪਣੀ ਲਵ ਲਾਈਫ ਨੂੰ ਲੈ ਕੇ ਚਰਚਾ ਦੇ ਵਿੱਚ ਹਨ। ਸੁਖਨ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੰਝਣ ਜਾ ਰਹੇ ਹਨ। ਇਹ ਗੱਲ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਤੋਂ ਸਾਫ ਹੋ ਗਈ ਹੈ। 

ਬੀਤੇ ਦਿਨੀਂ, ਸੁਖਨ ਵਰਮਾ ਵੱਲੋਂ ਕੁਝ ਦਿਨ ਪਹਿਲਾਂ ਆਪਣੀ ਗਰਲਫ੍ਰੈਂਡ ਨਾਲ ਇੱਕ ਸਟੋਰੀ ਸ਼ੇਅਰ ਕੀਤੀ ਗਈ ਸੀ। ਜਿਸ ਵਿੱਚ ਉਨ੍ਹਾਂ ਲਿਖਿਆ -'ਉਸਾ ਨੇ ਹਾਂ ਕਿਹਾ।'

ਇਸ ਤੋਂ ਬਾਅਦ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਉੱਤੇ  ਇੱਕ ਵੀਡੀਓ ਪੋਸਟ ਕੀਤਾ ਹੈ, ਇਸ ਵੀਡੀਓ ਦੇ ਵਿੱਚ ਵਿਆਹ ਦਾ ਮਾਹੌਲ ਵਿਖਾਈ ਦੇ ਰਿਹਾ ਹੈ। ਦਰਅਸਲ ਇਹ ਵੀਡੀਓ ਸੁਖਨ ਵਰਮਾ ਦੀ ਹਲਦੀ ਸੈਰੇਮਨੀ ਦੀਆਂ ਹਨ, ਜਿਸ 'ਚ ਪਰਮੀਸ਼ ਵਰਮਾਂ ਸਣੇ ਪਰਿਵਾਰ ਦੇ ਹੋਰ ਮੈਂਬਰ ਤੇ ਦੋਸਤ ਉਨ੍ਹਾਂ ਨੂੰ ਹਲਦੀ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। 

 ਹੋਰ ਪੜ੍ਹੋ: ਪ੍ਰਕਾਸ਼ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ 'ਚ ਕੀਤੀ ਗਈ ਦੀਪਮਾਲਾ, ਨਜ਼ਰ ਆਇਆ ਅਲੌਕਿਕ ਆਤਿਸ਼ਬਾਜ਼ੀ ਦਾ ਨਜ਼ਾਰਾ  

ਇਸ ਵੀਡੀਓ ਨੂੰ ਪੋਸਟ ਕਰਦਿਆਂ ਪਰਮੀਸ਼ ਨੇ ਕੈਪਸ਼ਨ ਵਿੱਚ ਲਿਖਿਆ, ਵਾਹਿਗੂਰੁ ਮੇਹਰ ਕਰੇ... ਲਵ ਯੂ ਸੁਖਨ... ਵਧਾਈਆਂ... ਵੇਲਕਮ ਹੌਮ ਤਰਨ... 🙏🏻। ਇਸ ਵੀਡੀਓ ਉੱਤੇ ਫੈਨਜ਼ ਦੇ ਨਾਲ-ਨਾਲ ਫਿਲਮੀ ਸਿਤਾਰੇ ਵੀ ਕਮੈਂਟ ਕਰ ਵਧਾਈ ਦੇ ਰਹੇ ਹਨ। ਫੈਨਜ਼ ਗਾਇਕ ਦੇ ਭਰਾ ਸਣੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈਆਂ ਦੇ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network