ਲਾਈਵ ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਦਾ ਨਾਂਅ ਲੈਣ ‘ਤੇ ਕਿਉਂ ਭੜਕੇ ਪਰਮੀਸ਼ ਵਰਮਾ,ਵੇਖੋ ਵੀਡੀਓ

ਪਰਮੀਸ਼ ਵਰਮਾ ਨੇ ਇਸ ਬਾਰੇ ਜਵਾਬ ਦਿੰਦਿਆਂ ਹੋਇਆਂ ਕਿਹਾ ਕਿ ‘ਕਲਾਕਾਰਾਂ ਨੂੰ ਅਜਿਹੀ ਸਥਿਤੀ ‘ਚ ਨਾ ਫਸਾਇਆ ਕਰੋ । ਜੇ ਮੈਂ ਨਾਂਅ ਲੈਂਦਾ ਤਾਂ ਤੁਸੀਂ ਕਹਿੰਦੇ ਹੋ ਵਿਊਜ਼ ਲੈਣਾ ਚਾਹੁੰਦਾ ਹਾਂ । ਜੇ ਨਾਮ ਨਹੀਂ ਲੈਂਦਾ ਤਾਂ ਤੁਸੀਂ ਕਹਿੰਦੇ ਹੋ ਕਿ ਸਿੱਧੂ ਮੂਸੇਵਾਲਾ ਦਾ ਜ਼ਿਕਰ ਨਹੀਂ ਕਰਦਾ ।

Written by  Shaminder   |  April 17th 2023 02:55 PM  |  Updated: April 17th 2023 02:55 PM

ਲਾਈਵ ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਦਾ ਨਾਂਅ ਲੈਣ ‘ਤੇ ਕਿਉਂ ਭੜਕੇ ਪਰਮੀਸ਼ ਵਰਮਾ,ਵੇਖੋ ਵੀਡੀਓ

ਪਰਮੀਸ਼ ਵਰਮਾ (Parmish Verma) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ‘ਚ ਗਾਇਕ ਆਪਣੀ ਪਰਫਾਰਮੈਂਸ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ । ਪਰ ਇਸ ਸ਼ੋਅ ਦੇ ਦੌਰਾਨ ਸ਼ੋਅ ‘ਚ ਮੋਜੂਦ ਪ੍ਰਸ਼ੰਸਕ ਸਿੱਧੂ ਮੂਸੇਵਾਲਾਦਾ ਨਾਮ ਲੈਣ ਲਈ ਆਖਣ ਲੱਗ ਪੈਂਦੇ ਹਨ ।ਜਿਸ ‘ਤੇ ਪਰਮੀਸ਼ ਵਰਮਾ ਇਸ ‘ਤੇ ਦਰਸ਼ਕਾਂ ਨੂੰ ਜਵਾਬ ਦਿੰਦੇ ਹੋਏ ਨਜ਼ਰ ਆ ਰਹੇ ਹਨ ।

ਪਰਮੀਸ਼ ਵਰਮਾ ਨੇ ਦਿੱਤਾ ਜਵਾਬ

ਪਰਮੀਸ਼ ਵਰਮਾ ਨੇ ਇਸ ਬਾਰੇ ਜਵਾਬ ਦਿੰਦਿਆਂ ਹੋਇਆਂ ਕਿਹਾ ਕਿ ‘ਕਲਾਕਾਰਾਂ ਨੂੰ ਅਜਿਹੀ ਸਥਿਤੀ ‘ਚ ਨਾ ਫਸਾਇਆ ਕਰੋ । ਜੇ ਮੈਂ ਨਾਂਅ ਲੈਂਦਾ ਤਾਂ ਤੁਸੀਂ ਕਹਿੰਦੇ ਹੋ ਵਿਊਜ਼ ਲੈਣਾ ਚਾਹੁੰਦਾ ਹਾਂ । ਜੇ ਨਾਮ ਨਹੀਂ ਲੈਂਦਾ ਤਾਂ ਤੁਸੀਂ ਕਹਿੰਦੇ ਹੋ ਕਿ ਸਿੱਧੂ ਮੂਸੇਵਾਲਾ ਦਾ ਜ਼ਿਕਰ ਨਹੀਂ ਕਰਦਾ ।

ਹੋਰ ਪੜ੍ਹੋ : ਅਦਾਕਾਰ ਆਰ ਮਾਧਵਨ ਦੇ ਬੇਟੇ ਵੇਦਾਂਤ ਨੇ ਤੈਰਾਕੀ ‘ਚ ਜਿੱਤੇ ਪੰਜ ਗੋਲਡ ਮੈਡਲ, ਵਧਾਇਆ ਦੇਸ਼ ਦਾ ਮਾਣ

ਸਿੱਧੂ ਮੂਸੇਵਾਲਾ ਦੇ ਨਾਲ ਮੈਂ ਉਸ ਸਮੇਂ ਖੜ੍ਹਾ ਸੀ ਜਦੋਂ ਇਲੈਕਸ਼ਨ ਸਮੇਂ ਸਭ ਉਸ ਨੂੰ ਟਰੋਲ ਕਰ ਰਹੇ ਸਨ । ਕਿਸੇ ਤੋਂ ਮੈਨੂੰ ਅਪਰੂਵਲ ਲੈਣ ਦੀ ਲੋੜ ਨਹੀਂ ਮੈਨੂੰ ਇਹ ਸਿੱਧ ਕਰਨ ਦੀ ਲੋੜ ਨਹੀਂ ਕਿ ਸਿੱਧੂ ਸਾਡੇ ਲਈ ਕੀ ਸੀ’। 

ਸਿੱਧੂ ਮੂਸੇਵਾਲਾ ਨੇ ਇੰਡਸਟਰੀ ਨੂੰ ਦਿੱਤੇ ਕਈ ਹਿੱਟ ਗੀਤ 

ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਮੌਤ ਤੋਂ ਬਾਅਦ ਵੀ ਗਾਇਕ ਚਰਚਾ ‘ਚ ਹੈ ।

ਮੌਤ ਤੋਂ ਬਾਅਦ ਉਸ ਦੇ ਰਿਲੀਜ਼ ਹੋਏ ਗੀਤਾਂ ਨੇ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ । ਸਿੱਧੂ ਮੂਸੇਵਾਲਾ ਨੂੰ ਦੁਨੀਆ ਦਾ ਹਰ ਬੰਦਾ ਸੁਣਦਾ ਸੀ । ਭਾਵੇਂ ਉਹ ਗੋਰਾ ਹੋਵੇ ਜਾਂ ਫਿਰ ਕਾਲਾ ਹਰ ਕੋਈ ਉਸ ਦੇ ਗੀਤ ਸੁਣਦਾ ਹੈ । 

- PTC PUNJABI

Popular Posts

LIVE CHANNELS
DOWNLOAD APP

© 2024 PTC Punjabi. All Rights Reserved.
Powered by PTC Network