ਪੰਜਾਬੀ ਅਦਾਕਾਰਾ ਤੇਜੀ ਸੰਧੂ ਦੀ ਪ੍ਰਾਪਰਟੀ 'ਤੇ ਪ੍ਰਵਾਸੀ ਨੇ ਕੀਤਾ ਕਬਜ਼ਾ, ਅਦਾਕਾਰਾ ਨੇ ਰੋ-ਰੋ ਸਾਂਝਾ ਕੀਤਾ ਦਰਦ

ਪੰਜਾਬੀ ਅਦਾਕਾਰਾ ਤੇਜੀ ਸੰਧੂ ਦੀ ਇੱਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਅਦਾਕਾਰਾ ਇਕ ਪ੍ਰਵਾਸੀ ਵਲੋਂ ਆਪਣੀ ਪ੍ਰਾਪਰਟੀ 'ਤੇ ਕੀਤੇ ਕਬਜ਼ੇ ਬਾਰੇ ਦੱਸ ਰਹੀ ਹੈ। ਇਸ ਦੌਰਾਨ ਤੇਜੀ ਸੰਧੂ ਨੂੰ ਭਾਵੁਕ ਹੁੰਦੇ ਵੀ ਦੇਖਿਆ ਜਾ ਸਕਦਾ ਹੈ।

Written by  Pushp Raj   |  October 21st 2023 08:41 PM  |  Updated: October 21st 2023 08:42 PM

ਪੰਜਾਬੀ ਅਦਾਕਾਰਾ ਤੇਜੀ ਸੰਧੂ ਦੀ ਪ੍ਰਾਪਰਟੀ 'ਤੇ ਪ੍ਰਵਾਸੀ ਨੇ ਕੀਤਾ ਕਬਜ਼ਾ, ਅਦਾਕਾਰਾ ਨੇ ਰੋ-ਰੋ ਸਾਂਝਾ ਕੀਤਾ ਦਰਦ

Punjabi actress Teji Sandhu: ਪੰਜਾਬੀ ਅਦਾਕਾਰਾ ਤੇਜੀ ਸੰਧੂ ਦੀ ਇੱਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਅਦਾਕਾਰਾ ਇਕ ਪ੍ਰਵਾਸੀ ਵਲੋਂ ਆਪਣੀ ਪ੍ਰਾਪਰਟੀ 'ਤੇ ਕੀਤੇ ਕਬਜ਼ੇ ਬਾਰੇ ਦੱਸ ਰਹੀ ਹੈ। ਇਸ ਦੌਰਾਨ ਤੇਜੀ ਸੰਧੂ ਨੂੰ ਭਾਵੁਕ ਹੁੰਦੇ ਵੀ ਦੇਖਿਆ ਜਾ ਸਕਦਾ ਹੈ।

ਤੇਜੀ ਨੇ ਕਿਹਾ ਕਿ ਉਹ ਚੰਡੀਗੜ੍ਹ ਵਿੱਚ ਰਹਿੰਦੀ ਹੈ। ਕੁਝ ਸਾਲ ਪਹਿਲਾਂ ਉਨ੍ਹਾਂ ਨੇ ਆਪਣੀ ਪ੍ਰਾਪਰਟੀ ਨੂੰ ਇੱਕ ਗਰੀਬ ਤੇ ਪ੍ਰਵਾਸੀ ਮਜ਼ਦੂਰ ਨੂੰ ਦਯਾ ਭਾਵ ਨਾਲ ਕਿਰਾਏ 'ਤੇ ਦਿੱਤਾ ਸੀ। ਉਕਤ ਪ੍ਰਵਾਸੀ ਵਿਅਕਤੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਸ ਕੋਲ ਅਜੇ ਕਿਰਾਏ ਲਈ ਪੈਸੇ ਨਹੀੰ ਹਨ, ਜਿਵੇਂ ਹੀ ਉਸ ਨੂੰ ਕੰਮ ਮਿਲ ਜਾਵੇਗਾ ਉਹ ਉਨ੍ਹਾਂ ਨੂੰ ਕਿਰਾਇਆ ਦੇ ਦੇਵੇਗਾ। 

ਅਦਾਕਾਰਾ ਨੇ ਦੱਸਿਆ ਕਿ ਉਕਤ ਪ੍ਰਵਾਸੀ ਵਿਅਕਤੀ ਨਾਂ ਤਾਂ ਉਨ੍ਹਾਂ ਨੂੰ ਬੀਤੇ ਸਾਲਾਂ ਦਾ ਕਿਰਾਇਆ ਦਿੱਤਾ ਤੇ ਨਾਂ ਕੋਈ ਅਹਿਸਾਨ ਮਾਣਿਆ। ਉਲਟਾ ਉਹ ਵਿਅਕਤੀ ਉਨ੍ਹਾਂ ਦੀ ਪ੍ਰਾਪਰਟੀ 'ਤੇ ਕਬਜ਼ਾ ਕਰ ਲਿਆ ਹੈ। ਉਕਤ ਪ੍ਰਵਾਸੀ 'ਤੇ ਪਹਿਲਾਂ ਵੀ ਕਈ ਪਰਚੇ ਦਰਜ ਹਨ, ਜੋ ਲੋਕਾਂ ਦੀਆਂ ਪ੍ਰਾਪਰਟੀਆਂ 'ਤੇ ਕੀਤੇ ਕਬਜ਼ਿਆਂ ਨੂੰ ਲੈ ਕੇ ਹੀ ਦਰਜ ਹਨ।

ਹੋਰ ਪੜ੍ਹੋ: Shammi Kapoor Birth Anniversary: ਪਿਤਾ ਨੂੰ ਨਹੀਂ ਸਗੋਂ ਚਾਚਾ ਸ਼ੰਮੀ ਕਪੂਰ ਨੂੰ ਸਟਾਰ ਮੰਨਦੇ ਸੀ ਰਿਸ਼ੀ ਕਪੂਰ, ਜਾਣੋ ਕਿਉਂ

ਤੇਜੀ ਸੰਧੂ ਨੇ ਕਿਹਾ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਧਮਕਾਇਆ ਜਾ ਰਿਹਾ ਹੈ। ਉਸ ਨੇ ਨਾ ਤਾਂ ਕਿਸੇ ਦਾ ਬੁਰਾ ਕੀਤਾ ਹੈ ਤੇ ਨਾ ਹੀ ਉਹ ਭ੍ਰਿਸ਼ਟ ਹੈ। ਉਸ ਨੇ ਇਹ ਵੀ ਕਿਹਾ ਕਿ ਜਦੋਂ ਉਹ ਕਬਜ਼ਾ ਛੁਡਵਾਉਣ ਲਈ ਗਏ ਤਾਂ ਉਕਤ ਪ੍ਰਵਾਸੀ ਨੇ ਉਸ ਦੇ ਭਰਾ ਨਾਲ ਕੁੱਟਮਾਰ ਕੀਤੀ ਤੇ ਤੇਜੀ ਸੰਧੂ ਦੇ ਕੱਪੜੇ ਵੀ ਪਾੜ ਦਿੱਤੇ ਪਰ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਪੁਲਿਸ ਨੇ ਉਕਤ ਪ੍ਰਵਾਸੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network