Trending:
Mastaney: ਰਿਲੀਜ਼ ਤੋਂ ਪਹਿਲਾਂ ਫ਼ਿਲਮ 'ਮਸਤਾਨੇ' ਨੇ ਤੋੜੇ ਰਿਕਾਰਡ, 5.66 K ਅਡਵਾਂਸ ਟਿਕਟਾਂ ਸੇਲ ਕਰ ਬਣੀ ਬੁੱਕ ਮਾਈ ਸ਼ੋਅ ਦੀ ਟ੍ਰੈਂਡਿੰਗ ਫ਼ਿਲਮ
Mastaney trends on Book My Show: ਮਸ਼ਹੂਰ ਪੰਜਾਬੀ ਅਦਾਕਾਰ ਤਰਸੇਮ ਜੱਸੜ ਤੇ ਗੁਰਪ੍ਰੀਤ ਘੁੱਗੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਮਸਤਾਨੇ' (Mastaney )ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਇਸ ਫ਼ਿਲਮ ਨੂੰ ਲੈ ਕੇ ਵੱਡੀ ਖ਼ਬਰ ਆ ਰਹੀ ਹੈ। ਫ਼ਿਲਮ 'ਮਸਤਾਨੇ' ਭਲਕੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ , ਪਰ ਰਿਲੀਜ਼ ਤੋਂ ਪਹਿਲਾਂ ਹੀ ਇਹ ਫ਼ਿਲਮ ਆਪਣੀ ਅਡਵਾਂਸ ਬੁਕਿੰਗ ਰਾਹੀਂ ਰਿਕਾਰਡ ਤੋੜਦੀ ਹੋਈ ਨਜ਼ਰ ਆ ਰਹੀ ਹੈ।
![]()
ਪੰਜਾਬੀ ਫ਼ਿਲਮ 'ਮਸਤਾਨੇ' ਕੱਲ ਯਾਨੀ 25 ਅਗਸਤ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਇਸ ਫ਼ਿਲਮ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਮਜ਼ੇਦਾਰ ਗੱਲ ਇਹ ਹੈ ਕਿ ਫ਼ਿਲਮ 'ਬੁੱਕ ਮਾਈ ਸ਼ੋਅ 'ਤੇ ਵੀ ਟਰੈਂਡ ਕਰ ਰਹੀ ਹੈ। ਅਜਿਹਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਕਿ ਕਿਸੇ ਪੰਜਾਬੀ ਫ਼ਿਲਮਾਂ ਦੀਆਂ ਟਿਕਟਾਂ 'ਬੁੱਕ ਮਾਈ ਸ਼ੋਅ 'ਤੇ ਟਰੈਂਡ ਕਰਨ।
ਪਿਛਲੇ 24 ਘੰਟਿਆਂ 'ਚ ਫ਼ਿਲਮ ਦੀਆਂ 5.66 ਹਜ਼ਾਰ ਟਿਕਟਾਂ ਵਿੱਕ ਚੁੱਕੀਆਂ ਹਨ। ਦੱਸ ਦੇਈਏ ਕਿ ਫ਼ਿਲਮ ਪ੍ਰਤੀ ਦਰਸ਼ਕਾਂ ਦਾ ਉਤਸ਼ਾਹ ਵੀ ਬੇਹੱਦ ਜ਼ਿਆਦਾ ਹੈ, ਜਿਸ ਦੇ ਚਲਦਿਆਂ 36 ਹਜ਼ਾਰ ਤੋਂ ਵੱਧ ਲੋਕਾਂ ਨੇ ਬੁੱਕ ਮਾਈ ਸ਼ੋਅ 'ਤੇ ਆਪਣੀ ਰੁਚੀ ਫ਼ਿਲਮ ਪ੍ਰਤੀ ਦਿਖਾਈ ਹੈ।
ਇਸ ਫ਼ਿਲਮ ਦਾ ਸਮਾਂ 2 ਘੰਟੇ 25 ਮਿੰਟ ਹੈ, ਜਿਸ ਨੂੰ U/A ਸਰਟੀਫਿਕੇਟ ਮਿਲਿਆ ਹੈ, ਭਾਵ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਇਸ ਫ਼ਿਲਮ ਦਾ ਇਕੱਠੇ ਆਨੰਦ ਮਾਣ ਸਕਦੇ ਹਨ।
ਫ਼ਿਲਮ ਦੀ ਸਟਾਰ ਕਾਸਟ ਬਾਰੇ ਗੱਲ ਕਰੀਏ ਤਾਂ ਇਸ 'ਚ ਤਰਸੇਮ ਜੱਸੜ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ, ਰਾਹੁਤ ਦੇਵ, ਕਰਮਜੀਤ ਅਨਮੋਲ, ਹੰਨੀ ਮੱਟੂ, ਬਨਿੰਦਰ ਬੰਨੀ, ਅਵਤਾਰ ਗਿੱਲ ਤੇ ਆਰਿਫ ਜ਼ਕਾਰੀਆ ਮੁੱਖ ਭੂਮਿਕਾ ਨਿਭਾਅ ਰਹੇ ਹਨ।
ਫ਼ਿਲਮ ਨੂੰ ਸ਼ਰਨ ਆਰਟ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ਦੇ ਪ੍ਰੋਡਿਊਸਰ ਮਨਪ੍ਰੀਤ ਜੌਹਲ, ਆਸ਼ੂ ਮੁਨੀਸ਼ ਸਾਹਨੀ, ਕਰਮਜੀਤ ਸਿੰਘ ਜੌਹਲ ਤੇ ਰਾਜਵਿੰਦਰ ਸਿੰਘ ਢਿੱਲੋਂ ਹਨ। ਦਰਸ਼ਕ ਇਸ ਫ਼ਿਲਮ ਨੂੰ ਵੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
- PTC PUNJABI