ਫ਼ਿਲਮ ‘ਮੌੜ’ ਦੀ ਟੀਮ ਨੇ ਰਿਲੀਜ਼ ਤੋਂ ਪਹਿਲਾਂ ਜਿਊਣਾ ਮੌੜ ਦੀ ਸਮਾਧ ‘ਤੇ ਪਹੁੰਚ ਕੇ ਕੀਤਾ ਸਿਜਦਾ, ਸਾਹਮਣੇ ਆਈ ਤਸਵੀਰ

ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਹਾਲ ਹੀ ਵਿੱਚ ਆਪਣੀ ਆਉਣ ਵਾਲੀ ਨਵੀਂ ਫ਼ਿਲਮ 'ਮੌੜ' ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ 'ਚ ਇਸ ਫ਼ਿਲਮ ਤੋਂ ਲੀਡ ਰੋਲ ਕਰਨ ਵਾਲੇ ਅਦਾਕਾਰਾਂ ਦਾ ਫਰਸਟ ਲੁੱਕ ਜਾਰੀ ਕੀਤਾ ਗਿਆ ਸੀ ਜੋ ਕਿ ਦਰਸ਼ਕਾਂ ਨੂੰ ਬਹੁਤ ਪਸੰਦ ਆਇਆ। ਹੁਣ ਇਸ ਫ਼ਿਲਮ ਦੀ ਪੂਰੀ ਟੀਮ ਦੀ ਫ਼ਿਲਮ ਰਿਲੀਜ਼ ਤੋਂ ਪਹਿਲਾਂ ਜਿਊਣਾ ਮੌੜ ਦੀ ਸਮਾਧ ‘ਤੇ ਸਿਜਦਾ ਕਰਨ ਪਹੁੰਚੀ, ਜਿਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

Reported by: PTC Punjabi Desk | Edited by: Pushp Raj  |  June 06th 2023 03:54 PM |  Updated: June 06th 2023 03:54 PM

ਫ਼ਿਲਮ ‘ਮੌੜ’ ਦੀ ਟੀਮ ਨੇ ਰਿਲੀਜ਼ ਤੋਂ ਪਹਿਲਾਂ ਜਿਊਣਾ ਮੌੜ ਦੀ ਸਮਾਧ ‘ਤੇ ਪਹੁੰਚ ਕੇ ਕੀਤਾ ਸਿਜਦਾ, ਸਾਹਮਣੇ ਆਈ ਤਸਵੀਰ

Film 'Maurh' team at Samadhi of Jyuna Maur: ਮਸ਼ਹੂਰ ਪੰਜਾਬੀ ਗਾਇਕ ਐਮੀ ਵਿਰਕ ਤੇ ਦੇਵ ਖਰੌੜ ਜਲਦ ਹੀ ਆਪਣੀ ਨਵੀਂ ਫ਼ਿਲਮ ‘ਮੌੜ’ ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ। ਹਾਲ ਹੀ ਵਿੱਚ ਇਸ ਫ਼ਿਲਮ ਤੋਂ ਦੋਹਾਂ ਕਲਾਕਾਰਾਂ ਦੇ ਫਰਸਟ ਲੁੱਕ ਅਤੇ ਗੀਤ ਜਾਰੀ ਕੀਤੇ ਗਏ ਸੀ। ਹੁਣ ਫ਼ਿਲਮ ‘ਮੌੜ’ ਦੀ ਟੀਮ ਨੇ ਰਿਲੀਜ਼ ਤੋਂ ਪਹਿਲਾਂ ਜਿਊਣਾ ਮੌੜ ਦੀ ਸਮਾਧ ‘ਤੇ ਪਹੁੰਚ ਕੇ ਸਿਜਦਾ ਕੀਤਾ। 

ਜਾਣਕਾਰੀ ਮੁਤਾਬਕ ਫ਼ਿਲਮ 'ਮੌੜ' ਦੀ ਟੀਮ ਨੇ ਫ਼ਿਲਮ ਦੀ ਰਿਲੀਜ ਤੋਂ ਪਹਿਲਾਂ ਜਿਊਣਾ ਮੌੜ ਦੀ ਸਮਾਧ ‘ਤੇ ਪੁਹੰਚ ਕੇ ਉਨ੍ਹਾਂ  ਨੂੰ ਸੱਜਦਾ ਕੀਤਾ ਅਤੇ ਜਿਉਣਾ ਮੌੜ ਦੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। 9 ਜੂਨ ਨੂੰ ਰਿਲੀਜ ਹੋ ਰਹੀ ਇਹ ਫ਼ਿਲਮ ਮੌੜ ਪੰਜਾਬ ਦੇ ਰੌਬਿਨ ਹੁੱਡ ਜਿਉਣਾ ਮੌੜ ਦੀ ਜ਼ਿੰਦਗੀ ‘ਤੇ ਅਧਾਰਿਤ ਹੈ। 

ਦੱਸ ਦਈਏ ਕਿ ਸੁਨਾਮ ਦੇ ਪਿੰਡ ਮੌੜ ਵਿਖੇ ਪੁਹੰਚੀ ਫ਼ਿਲਮ ਦੀ ਟੀਮ ਨੇ ਮੀਡੀਆ ਅਤੇ ਪਿੰਡ ਵਾਸੀਆਂ ਨਾਲ ਫ਼ਿਲਮ ਦੇ ਤਜਰਬੇ ਦੌਰਾਨ ਹੋਏ ਆਪਣੇ ਤਜ਼ਰਬੇ ਸਾਂਝੇ ਕੀਤੇ। ਇਸ ਮੌਕੇ ਕੁਲਜਿੰਦਰ ਸਿੱਧੂ, ਵਿਕਰਮਜੀਤ ਵਿਰਕ, ਜਰਨੈਲ਼ ਸਿੰਘ, ਫ਼ਿਲਮ ਦੀ ਹੀਰੋਇਨ ਨਾਇਕਰਾ ਅਤੇ ਰਿਚਾ ਭੱਟ ਨੇ ਆਪਣੇ ਕਿਰਦਾਰਾਂ ਅਤੇ ਫ਼ਿਲਮ ਬਾਰੇ ਗੱਲ ਕੀਤੀ। 

ਫ਼ਿਲਮ ਦੇ ਕਲਾਕਾਰਾਂ ਦਾ ਕਹਿਣਾ ਹੈ ਕਿ ਇਹ ਫ਼ਿਲਮ ਪੰਜਾਬੀ ਸਿਨੇਮਾ ਵਿੱਚ ਇੱਕ ਮੀਲ ਦਾ ਪੱਥਰ ਸਾਬਿਤ ਹੋਵੇਗੀ। ਇਹ ਫ਼ਿਲਮ ਪੰਜਾਬ ਦੇ ਇਸ ਰੌਬਨ ਹੁੱਡ ਦੀ ਕਹਾਣੀ ਪੂਰੀ ਦੁਨੀਆਂ ਅੱਗੇ ਰੱਖੇਂਗੀ। ਇਸ ਮੌੜ ਪਿੰਡ ਦੇ ਲੋਕਾਂ ਵਿੱਚ ਵੀ ਫ਼ਿਲਮ ਪ੍ਰਤੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਉਹ ਵੀ ਆਪਣੇ ਪਿੰਡ ਦੇ ਇਸ ਨਾਇਕ ਦੀ ਕਹਾਣੀ ਵੱਡੇ ਪਰਦੇ ‘ਤੇ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 

ਹੋਰ ਪੜ੍ਹੋ: Jyoti Nooran: ਮੁੜ ਵਿਵਾਦਾਂ 'ਚ ਘਿਰੀ ਸੂਫੀ ਗਾਇਕਾ ਜੋਤੀ ਨੂਰਾਂ, ਗਾਇਕਾ ਦੇ ਸਾਥੀਆਂ ਨੇ ਨਸ਼ੇ ਦੀ ਹਾਲਤ 'ਚ ਚਲਾਈਆਂ ਤਲਵਾਰਾਂ

ਦੱਸ ਦਈਏ ਕਿ ਜਤਿੰਦਰ ਮੌਹਰ ਦੀ ਲਿਖੀ ਅਤੇ ਡਾਇਰੈਕਟ ਕੀਤੀ ਇਸ ਫ਼ਿਲਮ ਵਿੱਚ ਐਮੀ ਵਿਰਕ ਅਤੇ ਦੇਵ ਖਰੌੜ ਦੇ ਮੁੱਖ ਭੂਮਿਕਾ ਨਿਭਾਈ ਹੈ। ਪੰਜਾਬੀ ਦੀਆਂ ਸਭ ਤੋਂ ਮਹਿੰਗੀਆਂ ਫ਼ਿਲਮਾਂ ਵਿੱਚੋਂ ਇੱਕ ਇਸ ਫ਼ਿਲਮ ਦੀ ਸੋਸ਼ਲ ਮੀਡੀਆ ਤੇ ਖ਼ੂਬ ਚਰਚਾ ਹੋ ਰਹੀ ਹੈ। ਪੰਜਾਬੀ ਇੰਡਸਟਰੀ ਦੀਆਂ ਨਜ਼ਰਾਂ ਵੀ ਇਸ ਫ਼ਿਲਮ ਤੇ ਟਿਕੀਆਂ ਹੋਈਆਂ ਹਨ, ਇਹ ਫ਼ਿਲਮ ਪੰਜਾਬੀ ਸਿਨਮਾ ਨੂੰ ਹੋਰ ਉੱਚੇ ਮੁਕਾਮ ਤੇ ਲੈ ਕੇ ਜਾਵੇਗੀ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network