Trending:
ਸੋਸ਼ਲ ਮੀਡੀਆ ‘ਤੇ ਛਾਇਆ ਪੰਜਾਬੀ ਗਾਇਕ ਕਾਕਾ ਦਾ ਹਮਸ਼ਕਲ; ਗੁਆਂਢੀ ਮੁਲਕ ‘ਚ ਪੂਰੀ ਚੜ੍ਹਾਈ
ਬਾਲੀਵੁੱਡ ਜਗਤ ਦੇ ਕਈ ਕਲਾਕਾਰਾਂ ਦੇ ਹਮਸ਼ਕਲ ਸੋਸ਼ਲ ਮੀਡੀਆ ਉੱਤੇ ਚਰਚਾ ਵਿੱਚ ਰਹਿੰਦੇ ਹਨ। ਇੰਨੀਂ ਦਿਨੀਂ ਪੰਜਾਬੀ ਗਾਇਕ ਕਾਕਾ ਦਾ ਹਮਸ਼ਕਲ ਖੂਬ ਸੁਰਖੀਆਂ ਵਿੱਚ ਬਣਿਆ ਹੋਇਆ ਹੈ, ਜਿਸ ਨੂੰ ਦੇਖ ਕੇ ਫੈਨਜ਼ ਵੀ ਹੈਰਾਨ ਕਿ ਕੌਣ ਅਸਲੀ ਹੈ ਤੇ ਕੌਣ ਨਕਲੀ ਹੈ। ਕਾਕਾ ਦਾ ਹਮਸ਼ਕਲ ਗੁਆਂਢੀ ਮੁਲਕ ਤੋਂ ਹੈ।
-min_dadab8e9be45ba28220400cefcde1bbc_1280X720.webp)
ਪੰਜਾਬੀ ਗਾਇਕ ਕਾਕਾ ਦਾ ਹਮਸ਼ਕਲ ਸੁਰਖੀਆਂ ਵਿੱਚ ਹੈ
ਦੱਸ ਦਈਏ ਕਿ ਗਾਇਕਾ ਕਾਕਾ ਦੇ ਹਮਸ਼ਕਲ ਦਾ ਨਾਂ ਰਾਸ਼ਿਦ ਅਲੀ ਹੈ। ਜੀ ਹਾਂ ਰਾਸ਼ਿਦ ਨਾਮ ਦਾ ਇਹ ਸਖ਼ਸ਼ ਹੂਬਹੂ ਕਾਕੇ ਵਰਗਾ ਨਜ਼ਰ ਆਉਂਦਾ ਹੈ। ਇਹ ਹਮਸ਼ਕਲ ਗੁਆਂਢੀ ਮੁਲਕ ਪਾਕਿਸਤਾਨ ਦਾ ਰਹਿਣ ਵਾਲਾ ਹੈ। ਉਹ ਆਪਣੇ ਆਪ ਨੂੰ ਗਾਇਕ ਕਾਕਾ ਦਾ ਸਭ ਤੋਂ ਵੱਡਾ ਫੈਨ ਦੱਸਦਾ ਹੈ। ਇਸ ਨੇ ਸੋਸ਼ਲ ਮੀਡੀਆ 'ਤੇ ਵੀ ਆਪਣਾ ਨਾਮ ਕਾਕਾ ਪਾਕਿਸਤਾਨੀ ਰੱਖਿਆ ਹੋਇਆ ਹੈ।
ਕਾਕਾ ਪਾਕਿਸਤਾਨੀ ਦੇ ਇੰਸਟਾਗ੍ਰਾਮ ਅਕਾਊਂਟ ਉੱਤੇ ਜਾ ਕੇ ਦੇਖ ਸਕਦੇ ਹੋ ਕਿ ਇਸ ਫੈਨ ਨੇ ਕਾਕੇ ਦੇ ਹਰ ਗੀਤ ਉੱਤੇ ਵੀਡੀਓ ਬਣਾਈ ਹੋਈ ਹੈ। ਉਸ ਦੀਆਂ ਵੀਡੀਓਜ਼ ਨੂੰ ਦੇਖ ਕੇ ਅਸਲੀ ਨਕਲੀ ਦੀ ਪਹਿਚਾਣ ਕਰਨਾ ਕਾਫੀ ਮੁਸ਼ਕਲ ਹੈ, ਕਿਉਂਕਿ ਉਸ ਦੀ ਸ਼ਕਲ ਕਾਕੇ ਨਾਲ ਕਾਫੀ ਮਿਲਦੀ ਜੁਲਦੀ ਹੈ ।
-min_4905e507ddda342fdadc1edd09baa406_1280X720.webp)
ਗਾਇਕ ਕਾਕਾ ਨੇ ਆਪਣੇ ਹਮਸ਼ਕਲ ਦੀ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਤੇ ਸ਼ੇਅਰ ਕਰਦਿਆਂ ਕਿਹਾ, "ਕਾਕਾ ਪਾਕਿਸਤਾਨੀ ਨੂੰ ਦੇਖ ਲਓ, ਕਦੇ ਲਾਲ ਸੂਟ ਵਾਲੀ ਨੂੰ ਆਫਿਸ ਲੈਕੇ ਜਾ ਰਿਹਾ, ਕਦੇ ਕਿਸੇ ਨੂੰ। ਇੰਨੀਂ ਕੁੜੀਆਂ ਤਾਂ ਮੇਰੇ 'ਤੇ ਵੀ ਨਹੀਂ ਮਰਦੀਆਂ। ਬਾਈ ਮੇਰੇ ਸਾਰੇ ਫਾਲੋਅਰਜ਼ ਨੂੰ ਬੇਨਤੀ ਹੈ ਕਿ ਮੇਰੇ ਡੁਪਲੀਕੇਟ ਤੇ ਫੈਨ ਪੇਜਿਜ਼ ਨੂੰ ਸਪੋਰਟ ਕਰਿਆ ਕਰੋ। ਮੈਨੂੰ ਖੁਸ਼ੀ ਹੁੰਦੀ, ਜਦੋਂ ਲਿਟਲ ਕਾਕੇ ਦੇ ਮੈਂ 2-3 ਲੱਖ ਫਾਲੋਅਰਜ਼ ਦੇਖਦਾ।"
-min_77cd4dabdabba8ecc4c4d8a7901e6ec2_1280X720.webp)
ਹਾਲ ਹੀ 'ਚ ਕਾਕਾ ਆਪਣੇ ਨਵੇਂ ਗੀਤ 'ਸ਼ੇਪ' ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਸੀ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਹੁਣ ਤੱਕ ਮਿਲੀਅਨਜ਼ ਵਿੱਚ ਵਿਊਜ਼ ਮਿਲ ਚੁੱਕੇ ਹਨ। ਸੋਸ਼ਲ ਮੀਡੀਆ ਉੱਤੇ ਕਾਕੇ ਦੀ ਚੰਗੀ ਫੈਨ ਫਾਲਵਿੰਗ ਹੈ।
- PTC PUNJABI