ਪੰਜਾਬੀ ਗਾਇਕ ਕਾਕਾ ਨੇ ਕਿਹਾ 'ਮੇਰੇ ਪਿੰਡ ਦੀ ਲਾਈਬ੍ਰੇਰੀ 'ਚ ਨਾਂ ਰੱਖੇ ਜਾਣ ਧਾਰਮਿਕ ਗ੍ਰੰਥ, ਵਜ੍ਹਾ ਜਾਣ ਕੇ ਹੋ ਜਾਉਗੇ ਹੈਰਾਨ

ਮਸ਼ਹੂਰ ਪੰਜਾਬੀ ਗਾਇਕ ਕਾਕਾ ਨੇ ਹਾਲ ਹੀ 'ਚ ਆਪਣੇ ਪਿੰਡ 'ਚ ਨਵੀਂ ਲਾਈਬ੍ਰੇਰੀ ਦਾ ਨਿਰਮਾਣ ਕਰਵਾਇਆ ਹੈ। ਇਸ ਦੇ ਨਾਲ ਹੀ ਗਾਇਕ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਇਸ ਲਾਈਬ੍ਰੇਰੀ ਦੇ ਵਿੱਚ ਧਾਰਮਿਕ ਗ੍ਰੰਥ ਰੱਖੇ ਜਾਣ। ਕਿਉਂਕਿ ਬੇਅਦਬੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਉਹ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ ਤੇ ਉਨ੍ਹਾਂ ਨੇ ਇਹ ਲਾਈਬ੍ਰੇਰੀ ਹਰ ਵਰਗ ਲਈ ਬਣਾਈ ਹੈ ਜੋ ਕਿ ਭਾਈਚਾਰਕ ਸਾਂਝ ਦੀ ਮਿਸਾਲ ਹੈ।

Written by  Pushp Raj   |  May 09th 2023 11:29 AM  |  Updated: May 09th 2023 11:29 AM

ਪੰਜਾਬੀ ਗਾਇਕ ਕਾਕਾ ਨੇ ਕਿਹਾ 'ਮੇਰੇ ਪਿੰਡ ਦੀ ਲਾਈਬ੍ਰੇਰੀ 'ਚ ਨਾਂ ਰੱਖੇ ਜਾਣ ਧਾਰਮਿਕ ਗ੍ਰੰਥ, ਵਜ੍ਹਾ ਜਾਣ ਕੇ ਹੋ ਜਾਉਗੇ ਹੈਰਾਨ

Punjabi singer Kaka: ਪੰਜਾਬ ਦੇ ਮਸ਼ਹੂਰ ਗਾਇਕ ਕਾਕਾ ਨੂੰ ਕੌਣ ਨਹੀਂ ਜਾਣਦਾ। ਕਾਕਾ ਨੇ ਕੜੇ ਸੰਘਰਸ਼ ਕਰਕੇ ਪੰਜਾਬੀ ਸੰਗੀਤ ਜਗਤ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਹਾਲ ਹੀ ਵਿੱਚ ਕਾਕਾ ਨੇ ਆਪਣੇ ਪਿੰਡ 'ਚ ਨਵੀਂ ਲਾਈਬ੍ਰੇਰੀ ਦਾ ਨਿਰਮਾਣ ਕਰਵਾਇਆ ਹੈ। ਇਸ ਦੇ ਨਾਲ ਹੀ ਗਾਇਕ ਨੇ ਕਿਹਾ ਕਿ ਉਹ ਆਪਣੇ ਪਿੰਡ ਦੀ ਲਾਈਬ੍ਰੇਰੀ ਦੇ ਵਿੱਚ ਧਾਰਮਿਕ ਗ੍ਰੰਥ ਨਹੀਂ ਰੱਖਣਾ ਚਾਹੁੰਦੇ , ਹੁਣ ਗਾਇਕ ਨੇ ਅਜਿਹਾ ਕਿਉਂ ਕਿਹਾ, ਇਸ ਦੀ ਵਜ੍ਹਾ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। 

ਪੰਜਾਬੀ ਗਾਇਕ ਕਾਕਾ ਇਨ੍ਹੀਂ ਦਿਨੀਂ ਖੂਬ ਸੁਰਖੀਆਂ ‘ਚ ਬਣੇ ਹੋਏ ਹਨ। ਦਰਅਸਲ, ਗਾਇਕ ਕਾਕਾ ਨੇ ਆਪਣੇ ਜੱਦੀ ਪਿੰਡ ਚੰਦੂਮਾਜਰਾ ਲਈ ਨੇਕ ਉਪਰਾਲਾ ਕੀਤਾ ਹੈ, ਜਿਸ ਪ੍ਰਸ਼ੰਸ਼ਾਂ ਹਰ ਪਾਸੇ ਹੋ ਰਹੀ ਹੈ। ਕਾਕਾ ਨੇ ਆਪਣੇ ਪਿੰਡ 'ਚ ਸ਼ਾਨਦਾਰ ਲਾਇਬ੍ਰੇਰੀ ਬਣਾਈ ਹੈ, ਜਿਸ ਦੀ ਇੱਕ ਵੀਡੀਓ ਗਾਇਕ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝੀ ਕੀਤੀ ਹੈ। 

ਇਸ ਤੋਂ ਇਲਾਵਾ ਲਾਇਬ੍ਰੇਰੀ ਦੀਆਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਕਾਕਾ ਨੇ ਆਪਣੇ ਪਿੰਡ 'ਚ ਗਿਟਾਰ ਅਕਾਰ ਦੀ ਸ਼ਾਨਦਾਰ ਲਾਇਬ੍ਰੇਰੀ ਬਣਵਾਈ। ਇਸ 'ਚ ਹਰ ਵਰਗ ਦੇ ਲੋਕਾਂ ਲਈ ਕਿਤਾਬਾਂ ਵੀ ਰੱਖੀਆਂ, ਪਰ ਅਜਿਹਾ ਕੀ ਹੋਇਆ ਕੇ ਕਾਕਾ ਨੂੰ ਇੰਸਟਾਗ੍ਰਾਮ ਦੇ ਵੀਡੀਓ ਪਾ ਕੇ ਖੁਦ ਨੂੰ ਨਾਸਤਕ ਦੱਸਣਾ ਪਿਆ।

ਦਰਅਸਲ ਕਾਕਾ ਜੀ ਵੱਲੋਂ ਖੋਲ੍ਹੀ ਗਈ ਨਵੀਂ ਲਾਇਬ੍ਰੇਰੀ 'ਚ ਕੁਝ ਲੋਕਾਂ ਵੱਲੋਂ ਕੁਝ ਧਾਰਮਿਕ ਗ੍ਰੰਥ ਤੇ ਪੋਥੀਆਂ ਰੱਖੀਆਂ ਗਈਆਂ , ਹਾਲਾਂਕਿ ਕਾਕਾ ਨੇ ਇਹ ਨਹੀਂ ਦੱਸਿਆ ਕਿ ਕਿਸ ਨੇ ਕਿਹੜੇ ਧਰਮ ਦੇ ਗ੍ਰੰਥ ਜਾ ਪੋਥੀਆਂ ਰੱਖੀਆਂ । ਇਸ 'ਤੇ ਹੀ ਬੋਲਦਿਆਂ ਕਾਕਾ ਨੇ ਕਿਹਾ, " ਮੇਰੀ ਬੇਨਤੀ ਹੈ ਕਿ ਜੋ ਕਰਨਾ ਲਾਇਬ੍ਰੇਰੀ ਤੋਂ ਬਾਹਰ ਜਾ ਕੇ ਕਰ ਸਕਦੇ ਹੋ। ਇਥੇ ਭਾਈਚਾਰਕ ਸਾਂਝ ਦਾ ਸੁਨੇਹਾ ਹੈ। 

ਇਸ ਦੇ ਨਾਲ ਹੀ ਕਾਕਾ ਨੇ ਬੇਅਦਬੀ ਦੀਆਂ ਘਟਨਾਵਾਂ 'ਤੇ ਬੋਲਦਿਆਂ ਕਿਹਾ ਕਿ, "ਅੱਜ ਕੱਲ ਵੈਸੇ ਵੀ ਬਹੁਤ ਘਟਨਾਵਾਂ ਹੋ ਰਹੀਆਂ ਨੇ, ਸੋ ਕਿਓਂ ਰਿਸਕ ਕਿਉਂ ਲੈਣਾ ", ਫਿਰ ਕਾਕਾ ਨੇ ਕਿਹਾ , "ਮੈਂ ਤਾਂ ਵੈਸੇ ਵੀ ਨਾਸਤਕ ਹਾਂ , ਜਿਸ ਨੇ ਧਰਮ ਦਾ ਗਿਆਨ ਲੈਣਾ ਆਪਣੇ ਘਰੇ ਹੀ ਲੈ ਲੈਣਾ।" 

ਹੋਰ ਪੜ੍ਹੋ: Fitness Tips: ਇਨ੍ਹਾਂ 10 ਆਸਾਨ ਤਰੀਕਿਆਂ ਰਾਹੀਂ ਆਸਾਨੀ ਨਾਲ ਘਟਾਓ ਪੇਟ ਦੀ ਚਰਬੀ

ਦੱਸ ਦਈਏ ਕਿ ਕਾਕਾ ਵੱਲੋਂ ਪਹਿਲਾ ਆਪਣੇ ਇੰਸਟਾਗ੍ਰਾਮ ਅਕਾਊਂਟ ਸਟੋਰੀ  ਸਾਂਝੀ ਕੀਤੀ ਸੀ ਪਰ ਬਾਅਦ ਕੁਝ ਸਮੇਂ ਉਸ  ਸਟੋਰੀ  ਨੂੰ ਅਕਾਊਂਟ ਤੋਂ ਹਟਾ ਦਿੱਤਾ ਗਿਆ ਹੈ। ਹਲਾਂਕਿ ਵੱਡੀ ਗਿਣਤੀ 'ਚ ਨੌਜਵਾਨ ਗਾਇਕ ਦੀ ਇਸ ਗੱਲ ਦਾ ਸਮਰਥਨ ਕਰਦੇ ਨਜ਼ਰ  ਆਏ ਤੇ ਕਈ ਫੈਨਜ਼ ਗਾਇਕ ਵੱਲੋਂ ਕੀਤੇ ਗਏ ਇਸ ਨੇਕ ਉਪਰਾਲੇ ਦੀ ਸ਼ਲਾਘਾ ਕਰ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network