ਪ੍ਰੀਤ ਹਰਪਾਲ ਨੇ ਸੀਐਮ ਭਗਵੰਤ ਮਾਨ ਨਾਲ ਸਾਂਝੀ ਕੀਤੀ ਪੁਰਾਣੀ ਯਾਦ , ਕਿਹਾ- 'ਆਮ ਘਰਾਂ 'ਚੋਂ ਉੱਠਕੇ ਇੱਥੇ ਤੱਕ ਆਉਣਾ ਵੱਡੀ ਗੱਲ'

ਮਸ਼ਹੂਰ ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਹਾਲ ਹੀ 'ਚ ਗਾਇਕ ਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਨਾਲ ਆਪਣੀ ਇੱਕ ਪੁਰਾਣੀ ਯਾਦ ਸਾਂਝੀ ਕੀਤੀ ਹੈ। ਹਾਲਾਂਕਿ ਇਸ ਤਸਵੀਰ ਨੂੰ ਸ਼ੇਅਰ ਕਰ ਪ੍ਰੀਤ ਹਰਪਾਲ ਲਗਾਤਾਰ ਟ੍ਰੋਲ ਹੋ ਰਹੇ ਹਨ।

Written by  Pushp Raj   |  August 16th 2023 03:10 PM  |  Updated: August 16th 2023 03:10 PM

ਪ੍ਰੀਤ ਹਰਪਾਲ ਨੇ ਸੀਐਮ ਭਗਵੰਤ ਮਾਨ ਨਾਲ ਸਾਂਝੀ ਕੀਤੀ ਪੁਰਾਣੀ ਯਾਦ , ਕਿਹਾ- 'ਆਮ ਘਰਾਂ 'ਚੋਂ ਉੱਠਕੇ ਇੱਥੇ ਤੱਕ ਆਉਣਾ ਵੱਡੀ ਗੱਲ'

 Preet Harpal shares old memories: ਮਸ਼ਹੂਰ ਪੰਜਾਬੀ ਗਾਇਕ ਪ੍ਰੀਤ ਹਰਪਾਲ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਪੰਜਾਬੀਆਂ ਦਾ ਮਨ ਮੋਹ ਲਿਆ ਹੈ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਹਾਲ ਹੀ 'ਚ ਗਾਇਕ ਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਨਾਲ ਆਪਣੀ ਇੱਕ ਪੁਰਾਣੀ ਯਾਦ ਸਾਂਝੀ ਕੀਤੀ ਹੈ। 

ਪ੍ਰੀਤ ਹਰਪਾਲ ਦੀ ਗਾਇਕੀ ਦੀ ਗੱਲ ਕਰੀਏ ਤਾਂ ਇਹ ਮਹਿਜ਼ ਪੰਜਾਬ ਵਿੱਚ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਨੂੰ ਵੀ ਮੋਹ ਲੈਂਦੀ ਹੈ। ਦੱਸ ਦੇਈਏ ਕਿ ਪੰਜਾਬੀ ਗਾਇਕ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਅਕਸਰ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਇਸ ਵਿਚਾਲੇ ਪ੍ਰੀਤ ਹਰਪਾਲ ਨੇ ਸੀ ਐਮ ਭਗਵੰਤ ਮਾਨ ਨਾਲ ਆਪਣੀ ਪੁਰਾਣੀ ਯਾਦ ਸਾਂਝੀ ਕੀਤੀ ਹੈ। 

ਗਾਇਕ ਪ੍ਰੀਤ ਹਰਪਾਲ ਨੇ ਭਗਵੰਤ ਮਾਨ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਸੀਐਮ ਸਾਬ੍ਹ ਨਾਲ ਇੱਕ ਪੁਰਾਣੀ ਤਸਵੀਰ...ਆਮ ਘਰਾਂ 'ਚੋਂ ਉੱਠਕੇ ਇੱਥੇ ਤੱਕ ਆਉਣਾ ਆਮ ਗੱਲ ਤੇ ਨਹੀਂ🙏🙏❤️ @preet.harpal @bhagwantmann1... ।

ਹਾਲਾਂਕਿ ਇਸ ਤਸਵੀਰ ਨੂੰ ਸ਼ੇਅਰ ਕਰ ਪ੍ਰੀਤ ਹਰਪਾਲ ਲਗਾਤਾਰ ਟ੍ਰੋਲ ਹੋ ਰਹੇ ਹਨ।ਪ੍ਰੀਤ ਹਰਪਾਲ ਵੱਲੋਂ ਸਾਂਝੀ ਕੀਤੀ ਗਈ  ਇਸ ਤਸਵੀਰ ਵਿੱਚ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਆਮ ਘਰਾਂ ਦਾ ਲਫਜ਼ ਲੋਕਾਂ ਨੂੰ ਬੇਵਕੂਫ ਬਣਾ ਕੇ ਖਾਸ ਤੋਂ ਵੀ ਵੱਧ ਹੰਕਾਰ ਵਿੱਚ ਫਿਰਦਾ... ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਬੇੜਾ ਗਰਕ ਕਰਤਾ ਇਹਨੇ ਤਾ ਹੋਰ ਪੰਜਾਬ ਦਾ ਲੋਕਾਂ ਨੇ ਬਹੁਤ ਆਸਾ ਲਾਈਆਂ ਸੀ। ਇਹ ਪਹਿਲਾ ਮੁੱਖ ਮੰਤਰੀ ਆ ਜਿਨ੍ਹਾਂ ਕਿੰਨੇ ਲੋਕਾ ਦਾ ਵਿਸ਼ਵਾਸ਼ ਘਾਤ ਕੀਤਾ ਤੇ ਦਿੱਲੀ ਦਰਵਾਰ ਦੀ ਚਮਚਾ ਗਿਰੀ ਕਰਨ ਵਿੱਚ ਕੋਈ ਕਸਰ ਨਹੀ ਛੱਡੀ...। 

ਹੋਰ ਪੜ੍ਹੋ: ਭਾਰਤੀ ਸਿੰਘ ਤੇ ਹਰਸ਼ ਨੇ ਬੇਟੇ ਗੋਲੇ ਨਾਲ ਮਨਾਇਆ ਆਜ਼ਾਦੀ ਦਾ ਜਸ਼ਨ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

ਪ੍ਰੀਤ ਹਰਪਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹਿੰਦਾ ਹੈ। ਹਾਲ ਹੀ ਵਿੱਚ ਪੰਜਾਬ ਵਿੱਚ ਆਏ ਹੜ੍ਹਾਂ ਨੂੰ ਦੇਖਦੇ ਹੋਏ ਕਲਾਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਜਾ ਅਰਦਾਸ ਮੰਗੀ ਸੀ। ਇਸ ਤੋਂ ਬਾਅਦ ਉਹ ਲਗਾਤਾਰ ਚਰਚਾ ਵਿੱਚ ਬਣੇ ਹੋਏ ਹਨ। ਇਸ ਵਿਚਾਲੇ ਕਲਾਕਾਰ ਆਪਣੇ ਬਾਪੂ ਨਾਲ ਖਾਸ ਪਲਾਂ ਦਾ ਆਨੰਦ ਮਾਣਦੇ ਹੋਏ ਨਜ਼ਰ ਆਏ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network