Singga: ਪੰਜਾਬੀ ਗਾਇਕ ਸਿੰਗਾ ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਗਾਇਕ 'ਤੇ ਲੱਗੀ ਧਾਰਾ 295, ਜਾਣੋ ਕੀ ਹੈ ਪੂਰਾ ਮਾਮਲਾ
Punjabi Singer Singga: ਪੰਜਾਬੀ ਗਾਇਕ ਸਿੰਗਾ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਸਿੰਗਾ ਵਿਰੁੱਧ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ ਤੇ ਇਹ ਮਾਮਲਾ ਧਾਰਾ 295 ਤਹਿਤ ਦਰਜ ਕੀਤਾ ਗਿਆ ਹੈ। ਇਹ ਮਾਮਲਾ ਈਸਾਈ ਭਾਈਚਾਰੇ ਵੱਲੋਂ ਅਜਨਾਲਾ ਵਿਚ ਦਰਜ ਕਰਵਾਇਆ ਗਿਆ ਹੈ ਤੇ ਗਾਇਕ 'ਤੇ ਇਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਲੱਗੇ ਹਨ।
ਮਿਲੀ ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਵਿਖੇ ਅਜਨਾਲਾ ਥਾਣੇ ’ਚ ਇਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ ਸਿੰਗਾ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਅਵਿਨਾਸ ਮਸੀਹ ਨੇ ਦੱਸਿਆ ਕਿ ਪੰਜਾਬੀ ਗਾਇਕ ਸਿੰਗਾ ਦਾ ਬੀਤੇ ਦਿਨੀਂ ਜੋ ਗਾਣਾ ਸਟੀਲ ਅਲਾਈਵ (Still Alive) ਆਇਆ ਸੀ ਉਸ ਵਿੱਚ ਉਸ ਵੱਲੋਂ ਇਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ, ਜਿਸ ਦੇ ਚਲਦੇ ਗਾਇਕ ਸਿੰਗਾ ਖ਼ਿਲਾਫ਼ ਥਾਣਾ ਅਜਨਾਲਾ ਅੰਦਰ ਧਾਰਾ 295 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਹੋਰ ਪੜ੍ਹੋ: 'Gadar 2': ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ‘ਚ ਦੇਖੀ ਸੰਨੀ ਦਿਓਲ ਸਟਾਰਰ ਫ਼ਿਲਮ ‘ਗਦਰ2
ਕਾਬਿਲੇਗੌਰ ਹੈ ਕਿ ਪੰਜਾਬੀ ਗਾਇਕ ਸਿੰਗਾ ਦਾ ਬੀਤੇ ਦਿਨੀਂ ਜੋ ਗਾਣਾ ਸਟਿਲ ਅਲਾਈਵ (Still Alive) ਆਇਆ ਸੀ ਉਸ ਚ ਗਾਇਕ ਨੇ ਆਪਣੇ ਹੱਥ ’ਚ ਪਵਿੱਤਰ ਬਾਈਬਲ ਫੜੀ ਹੋਈ ਹੈ ਅਤੇ ਗਲ ਵਿਚ ਕਰਾਸ ਪਾਇਆ ਹੈ। ਇਲਜ਼ਾਮ ਇਹ ਹੈ ਕਿ ਕ੍ਰਿਸ਼ਚਨ ਧਰਮ ਚ ਸਿਸਟਰਾ ਅਤੇ ਫਾਦਰਾ ਨੂੰ ਪਵਿੱਤਰ ਦਾ ਦਰਜਾ ਦਿੱਤਾ ਗਿਆ ਹੈ ਪਰ ਇਸ ਗਾਣੇ ’ਚ ਫਾਦਰਾ ਅਤੇ ਸਿਸਟਰਾ ਦੀ ਬੇਅਦਬੀ ਕੀਤੀ ਗਈ ਹੈ ਜਿਸ ਨੂੰ ਲੈਕੇ ਸਮੂਹ ਇਸਾਈ ਭਾਈਚਾਰੇ ਅੰਦਰ ਰੋਸ ਦੇਖਣ ਨੂੰ ਮਿਲ ਰਿਹਾ ਹੈ।
- PTC PUNJABI