ਰਣਜੀਤ ਬਾਵਾ ਦਾ ਅੱਜ ਹੈ ਜਨਮ ਦਿਨ, ਜਨਮਦਿਨ ‘ਤੇ ਜਾਣੋ ਗਾਇਕ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ

ਪੰਜਾਬੀ ਗਾਇਕੀ ਦੇ ਖੇਤਰ ‘ਚ ਰਣਜੀਤ ਬਾਵਾ ਇੱਕ ਮੰਨਿਆਂ ਪ੍ਰਮੰਨਿਆਂ ਚਿਹਰਾ ਹੈ । ਉਸ ਨੇ ਜਿੱਥੇ ਗਾਇਕੀ ਦੇ ਖੇਤਰ ‘ਚ ਮੱਲਾਂ ਮਾਰੀਆਂ ਹਨ, ਉੱਥੇ ਹੀ ਅਦਾਕਾਰੀ ਦੇ ਨਾਲ ਵੀ ਹਰ ਕਿਸੇ ਦਾ ਦਿਲ ਜਿੱਤਿਆ ਹੈ । ਗਾਇਕੀ ਦੇ ਖੇਤਰ ‘ਚ ਜਗ੍ਹਾ ਬਨਾਉਣ ਦੇ ਲਈ ਉਨ੍ਹਾਂ ਨੇ ਲੰਮਾਂ ਸੰਘਰਸ਼ ਕੀਤਾ ਅਤੇ ਇਸ ਮੁਕਾਮ ਤੱਕ ਪਹੁੰਚਣ ਲਈ ਉਨ੍ਹਾਂ ਦੀ ਜ਼ਿੰਦਗੀ ‘ਚ ਉਨ੍ਹਾਂ ਦੇ ਗੁਰੂ ਦਾ ਵੱਡਾ ਰੋਲ ਹੈ ।

Written by  Shaminder   |  March 14th 2023 12:56 PM  |  Updated: March 14th 2023 12:56 PM

ਰਣਜੀਤ ਬਾਵਾ ਦਾ ਅੱਜ ਹੈ ਜਨਮ ਦਿਨ, ਜਨਮਦਿਨ ‘ਤੇ ਜਾਣੋ ਗਾਇਕ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ

ਰਣਜੀਤ ਬਾਵਾ (Ranjit Bawa) ਦਾ ਅੱਜ ਜਨਮਦਿਨ (Birthday)ਹੈ । ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ‘ਤੇ ਉਨ੍ਹਾਂ ਦੀ ਜ਼ਿੰਦਗੀ ਤੇ ਮਿਊੁਜ਼ਿਕ ਕਰੀਅਰ ਦੇ ਬਾਰੇ ਦੱਸਾਂਗੇ । ਰਣਜੀਤ ਬਾਵਾ ਨੂੰ ਗਾਉਣ ਦਾ ਸ਼ੌਂਕ ਸੀ ਅਤੇ ਅਕਸਰ ਉਹ ਪਿੰਡਾਂ ‘ਚ ਲੱਗਣ ਵਾਲੇ ਅਖਾੜਿਆਂ ‘ਚ ਗਾਇਕਾਂ ਨੂੰ ਸੁਣਨ ਜਾਂਦੇ ਸਨ। 

ਹੋਰ ਪੜ੍ਹੋ : ਸੋਨਮ ਕਪੂਰ ਦਾ ਪੁੱਤਰ ਛੇ ਮਹੀਨੇ ਦਾ ਹੋਇਆ, ਅਦਾਕਾਰਾ ਨੇ ਪੁੱਤਰ ਦੇ ਨਾਲ ਸਾਂਝਾ ਕੀਤਾ ਵੈਕੇਸ਼ਨ ਦਾ ਵੀਡੀਓ

ਸਕੂਲ ਦੇ ਪ੍ਰਿੰਸੀਪਲ ਤੋਂ ਸਿੱਖੇ ਗਾਇਕੀ ਦੇ ਗੁਰ

ਪਿੰਡ ਦੇ ਸਕੂਲ ਚੋਂ ਹੀ ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਹਾਸਲ ਕੀਤੀ ਹੈ। ਗਾਇਕੀ ਦੇ ਖੇਤਰ ‘ਚ ਅੱਗੇ ਵੱਧਣ ‘ਚ ਉਨ੍ਹਾਂ ਦੇ ਅਧਿਆਪਕ ਮੰਗਲ ਸਿੰਘ ਨੇ ਬਹੁਤ ਜ਼ਿਆਦਾ ਮਦਦ ਕੀਤੀ ਅਤੇ ਹਮੇਸ਼ਾ ਗਾਇਕੀ ਦੇ ਖੇਤਰ ‘ਚ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਰਹੇ। । ਹਾਲਾਂਕਿ ਉਨ੍ਹਾਂ ਦਾ ਗਾਇਕੀ ਦੇ ਨਾਲ ਕੋਈ ਵੀ ਵਾਸਤਾ ਨਹੀਂ ਸੀ । ਪਰ ਗਾਇਕੀ ਦੇ ਨਾਲ ਉਨ੍ਹਾਂ ਨੂੰ ਬਹੁਤ ਪਿਆਰ ਸੀ । ਉਨ੍ਹਾਂ ਨੇ ਹੀ ਰਣਜੀਤ ਬਾਵਾ ਨੂੰ ਹਰ ਸਟੇਜ ‘ਤੇ ਗਵਾਉਣਾ ਸ਼ੁਰੂ ਕੀਤਾ । 

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਕਪਿਲ ਸ਼ਰਮਾ ਦੇ ਨਾਲ ਕੀਤੀ ਮਸਤੀ, ਕਿਹਾ ‘ਮੇਰਾ ਦਿਮਾਗ ਤਾਂ…..’

ਗੁਰੂ ਨੇ ਕਦੇ ਨਹੀਂ ਕੀਤੀ ਤਾਰੀਫ 

ਰਣਜੀਤ ਬਾਵਾ ਨੇ ਪੀਟੀਸੀ ਪੰਜਾਬੀ ਦੇ ਨਾਲ ਇੱਕ ਇੰਟਰਵਿਊ ‘ਚ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਗੁਰੂ ਮਾਸਟਰ ਮੰਗਲ ਸਿੰਘ ਉਨ੍ਹਾਂ ਨੂੰ ਹਮੇਸ਼ਾ ਗਾਈਡ ਕਰਦੇ ਸਨ ਅਤੇ ਮੈਂ ਕਿੰਨਾ ਵੀ ਵਧੀਆ ਗਾਉਂਦਾ ਸੀ, ਪਰ ਉਨ੍ਹਾਂ ਨੇ ਕਦੇ ਵੀ ਮੇਰੀ ਤਾਰੀਫ ਨਹੀਂ ਸੀ ਕੀਤੀ । ਪਿੱਠ ਪਿੱਛੇ ਉਹ ਅਕਸਰ ਹੋਰਨਾਂ ਦੇ ਕੋਲ ਰਣਜੀਤ ਬਾਵਾ ਦੀ ਤਾਰੀਫ ਕਰਦੇ ਸਨ । 

ਜ਼ਿੰਦਗੀ ਭਰ ਇਸ ਗੱਲ ਦਾ ਰਣਜੀਤ ਬਾਵਾ ਨੂੰ ਰਹੇਗਾ ਅਫਸੋਸ

ਰਣਜੀਤ ਬਾਵਾ ਨੂੰ ਜ਼ਿੰਦਗੀ ਭਰ ਇਸ ਗੱਲ ਦਾ ਅਫਸੋਸ ਰਹੇਗਾ ਕਿ ਜਿਸ ਗੁਰੂ ਦੇ ਜ਼ਰੀਏ ਉਹ ਇਸ ਮੁਕਾਮ ਤੱਕ ਪਹੁੰਚੇ। ਪਰ ਅੱਜ ਜਦੋਂ ਉਹ ਗਾਇਕੀ ਦੇ ਖੇਤਰ ‘ਚ ਆਪਣੀ ਗਾਇਕੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਦੇ ਹਨ, ਪਰ ਉਨ੍ਹਾਂ ਦੇ ਗੁਰੂ ਮੰਗਲ ਸਿੰਘ ਇਹ ਸਭ ਕੁਝ ਵੇਖਣ ਦੇ ਲਈ ਇਸ ਦੁਨੀਆ ‘ਤੇ ਮੌਜੂਦ ਨਹੀਂ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network