ਰਵੀ ਦੂਬੇ ਤੇ ਸਰਗੁਨ ਮਹਿਤਾ ਦਾ ਗੀਤ 'ਵੇ ਹਾਣੀਆਂ' ਨੇ ਯੂਟਿਊਬ 'ਤੇ ਹੋਇਆ 100 ਮਿਲਿਅਨ ਪਾਰ, ਇਸ ਗੀਤ 'ਤੇ ਬਣੀਆਂ 4.6 ਮਿਲਿਅਨ ਰੀਲਸ

ਪੰਜਾਬੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਸਰਗੁਨ ਮਹਿਤਾ ਅਕਸਰ ਆਪਣੀ ਅਦਾਕਾਰੀ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ 'ਚ ਸਰਗੁਨ ਮਹਿਤਾ ਤੇ ਉਨ੍ਹਾਂ ਦੇ ਪਤੀ ਤੇ ਬਾਲੀਵੁੱਡ ਅਦਾਕਾਰ ਰਵੀ ਦੂਬੇ ਆਪਣੇ ਗੀਤ 'ਵੇ ਹਾਣੀਆਂ' ਨੂੰ ਲੈ ਕੇ ਸੁਰਖੀਆਂ 'ਚ ਹਨ। ਆਓ ਜਾਣਦੇ ਹਾਂ ਕਿਉਂ

Reported by: PTC Punjabi Desk | Edited by: Pushp Raj  |  June 14th 2024 01:40 PM |  Updated: June 14th 2024 01:40 PM

ਰਵੀ ਦੂਬੇ ਤੇ ਸਰਗੁਨ ਮਹਿਤਾ ਦਾ ਗੀਤ 'ਵੇ ਹਾਣੀਆਂ' ਨੇ ਯੂਟਿਊਬ 'ਤੇ ਹੋਇਆ 100 ਮਿਲਿਅਨ ਪਾਰ, ਇਸ ਗੀਤ 'ਤੇ ਬਣੀਆਂ 4.6 ਮਿਲਿਅਨ ਰੀਲਸ

 Ravi Dubey and Sargun Mehta 'Ve Haaniya' crosses 100 Millions:  ਪੰਜਾਬੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਸਰਗੁਨ ਮਹਿਤਾ ਅਕਸਰ ਆਪਣੀ ਅਦਾਕਾਰੀ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ 'ਚ ਸਰਗੁਨ ਮਹਿਤਾ ਤੇ ਉਨ੍ਹਾਂ ਦੇ ਪਤੀ ਤੇ ਬਾਲੀਵੁੱਡ ਅਦਾਕਾਰ ਰਵੀ ਦੂਬੇ ਆਪਣੇ ਗੀਤ 'ਵੇ ਹਾਣੀਆਂ'  ਨੂੰ ਲੈ ਕੇ ਸੁਰਖੀਆਂ 'ਚ ਹਨ। ਆਓ ਜਾਣਦੇ ਹਾਂ ਕਿਉਂ 

ਦੱਸ ਦਈਏ ਕਿ ਸਰਗੁਨ ਮਹਿਤਾ ਤੇ ਰਵੀ ਦੂਬੇ ਫੈਨਜ਼ ਦੇ ਫੇਵਰੇਟ ਕਪਲਸ ਚੋਂ ਇੱਕ ਹਨ। ਦੋਵੇਂ ਕਲਾਕਾਰ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। 

ਹਾਲ ਹੀ ਵਿੱਚ ਇਹ ਜੋੜਾ ਆਪਣੇ ਗੀਤ 'ਵੇ ਹਾਣੀਆਂ' ਨੂੰ ਲੈ ਕੇ ਸੁਰਖੀਆਂ ਵਿੱਚ ਛਾਏ ਹੋਏ ਹਨ। ਬੀਤੇ ਦਿਨੀਂ ਰਿਲੀਜ਼ ਹੋਏ ਇਸ ਜੋੜੇ ਦੇ ਇਸ ਗੀਤ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਇਸ ਗੀਤ ਨੇ ਹੁਣ ਕਈ ਰਿਕਾਰਡ ਕਾਇਮ ਕੀਤੇ ਹਨ। 

ਦੱਸਣਯੋਗ ਹੈ ਕਿ ਸਰਗੁਨ ਮਹਿਤਾ ਤੇ ਰਵੀ ਦੂਬੇ ਸਟਾਰਰ ਇਹ ਗੀਤ 'ਵੇ ਹਾਣੀਆਂ' ਨੇ ਯੂਟਿਊਬ ਉੱਤੇ 100 ਮਿਲਿਅਨ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਦੇ ਨਾਲ-ਨਾਲ ਇਸ ਗੀਤ ਉੱਤੇ ਸਭ ਤੋਂ ਵੱਧ ਰੀਲਾਂ ਬਣਾਈਆਂ ਗਈਆਂ ਹਨ। ਇਸ ਗੀਤ ਉੱਤੇ ਹੁਣ ਤੱਕ 4.6 ਮਿਲਿਅਨ ਰੀਲਸ ਬਣੀਆਂ ਹਨ। 

ਹੋਰ ਪੜ੍ਹੋ : Death Anniversary: ​​ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਚੌਥੀ ਬਰਸੀ ਅੱਜ, ਜਾਣੋ ਅਦਾਕਾਰ ਦੇ ਬੈਕਗ੍ਰਾਊਂਡ ਡਾਂਸਰ ਤੋਂ ਸਫਲ ਅਭਿਨੇਤਾ ਬਨਣ ਦੀ ਕਹਾਣੀ

ਇਸ ਜੋੜੇ ਨੇ ਆਪਣੇ ਗੀਤ ਦੀ ਇਸ ਉਪਲਬਧੀ ਬਾਰੇ ਇੰਸਟਾਗ੍ਰਾਮ ਉੱਤੇ  ਪੋਸਟ ਸਾਂਝੀ ਕਰਕੇ ਫੈਨਜ਼ ਦਾ ਧੰਨਵਾਦ ਕੀਤਾ ਹੈ। ਇਸ ਗੀਤ ਦੇ ਬੋਲ ਦਿਲ ਜਿੱਤ ਲੈਣ ਵਾਲੇ ਹਨ, ਇਹ ਇੱਕ ਰੋਮਾਂਟਿਕ ਗੀਤ ਹੈ। ਇਸ ਗੀਤ ਦੇ ਵਿੱਚ ਸਰਗੁਨ ਤੇ ਰਵੀ ਦੀ ਰੋਮਾਂਟਿਕ ਕੈਮਿਸਟਰੀ ਵੇਖਣ ਨੂੰ ਮਿਲੇਗੀ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network