Reena Rai: ਰੀਨਾ ਰਾਏ ਨੇ ਦੀਪ ਸਿੱਧੂ ਅਤੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਮਰਹੂਮ ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ ਦੁਨੀਆ ਤੋਂ ਰੁਖਸਤ ਹੋਇਆਂ ਇੱਕ ਸਾਲ ਹੋਣ ਵਾਲਾ ਹੈ। ਮੌਤ ਤੋਂ ਬਾਅਦ ਵੀ ਦੀਪ ਸਿੱਧੂ ਦਾ ਨਾਂ ਚਰਚਾ ਵਿੱਚ ਬਣਿਆ ਰਹਿੰਦਾ ਹੈ। ਹਾਲ ਹੀ 'ਚ ਰੀਨਾ ਰਾਏ ਪੰਜਾਬ ਦੇ ਦੌਰੇ 'ਤੇ ਹੈ। ਇਸ ਵਿਚਾਲੇ ਰੀਨਾ ਰਾਏ ਨੇ ਦੀਪ ਸਿੱਧੂ ਅਤੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ ਕੀਤਾ।

Written by  Pushp Raj   |  March 04th 2023 03:14 PM  |  Updated: March 04th 2023 03:14 PM

Reena Rai: ਰੀਨਾ ਰਾਏ ਨੇ ਦੀਪ ਸਿੱਧੂ ਅਤੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

Reena Rai on Deep Sidhu and Amritpal Singh: ਮਰਹੂਮ ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ ਦੁਨੀਆ ਤੋਂ ਰੁਖਸਤ ਹੋਇਆਂ ਇੱਕ ਸਾਲ ਹੋਣ ਵਾਲਾ ਹੈ।  ਮੌਤ ਤੋਂ ਬਾਅਦ ਵੀ ਦੀਪ ਸਿੱਧੂ ਦਾ ਨਾਂ ਚਰਚਾ ਵਿੱਚ ਬਣਿਆ ਰਹਿੰਦਾ ਹੈ। ਹਾਲ ਹੀ 'ਚ ਰੀਨਾ ਰਾਏ ਪੰਜਾਬ ਦੇ ਦੌਰੇ 'ਤੇ ਹੈ। ਇਸ ਵਿਚਾਲੇ ਰੀਨਾ ਰਾਏ ਨੇ ਦੀਪ ਸਿੱਧੂ ਅਤੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ ਕੀਤਾ। 


ਦੀਪ ਸਿੱਧੂ ਦੀ ਗਰਲਫ੍ਰੈਂਡ ਰੀਨਾ ਰਾਏ ਇੱਕ ਵਾਰ ਫਿਰ ਤੋਂ ਆਪਣੇ ਬਿਆਨ ਨੂੰ ਲੈ ਕੇ ਸੁਰਖੀਆਂ 'ਚ ਆ ਗਈ ਹੈ। ਦਰਅਸਲ, ਰੀਨਾ ਰਾਏ ਨੇ ਹਾਲ ਹੀ ਵਿੱਚ ਦੀਪ ਸਿੱਧੂ ਅਤੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ। 

 ਦੀਪ ਸਿੱਧੂ ਦੀ ਗਰਲਫਰੈਂਡ ਰੀਨਾ ਰਾਏ ਪੰਜਾਬ 'ਚ ਹੈ। ਇਸ ਦੌਰਾਨ ਉਸ ਨੇ ਇਕ ਮੀਡੀਆ ਚੈਨਲ ਨਾਲ ਗੱਲਬਾਤ ਦੌਰਾਨ ਦੀਪ ਸਿੱਧੂ ਤੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਈ ਖ਼ੁਲਾਸੇ ਕੀਤੇ ਹਨ। ਗੱਲਬਾਤ ਦੇ ਦੌਰਾਨ ਰੀਨਾ ਰਾਏ ਨੇ ਹਾਦਸੇ ਵਾਲੀ ਰਾਤ ਦਾ ਜ਼ਿਕਰ ਕੀਤਾ। ਉਸ ਨੇ ਕਿਹਾ ਕਿ ਹਾਦਸੇ ਦੌਰਾਨ ਦੀਪ ਸਿੱਧੂ ਨੇ ਸੀਟ ਬੈਲਟ ਲਗਾਈ ਸੀ, ਜਦੋਂ ਕਿ ਉਸ ਨੇ ਸੀਟ ਬੈਲਟ ਨਹੀਂ ਲਗਾਈ ਸੀ। ਝਟਕਾ ਇੰਨਾ ਜ਼ੋਰਦਾਰ ਸੀ ਕਿ ਉਹ ਗੱਡੀ ਦੇ ਅੱਗੇ ਜਿਥੇ ਪੈਰ ਰੱਖਦੀ ਹੈ, ਉਸ 'ਚ ਜਾ ਕੇ ਫੱਸ ਗਈ। ਉਸ ਸਮੇਂ ਮੈਨੂੰ ਨਹੀਂ ਪਤਾ ਕੀ ਹੋਇਆ।

ਰੀਨਾ ਰਾਏ ਨੇ ਦੀਪ ਸਿੱਧੂ ਨੂੰ ਸ਼ਹੀਦ ਆਖੇ ਜਾਣ 'ਤੇ ਵੀ ਇਤਰਾਜ਼ ਜਤਾਇਆ ਹੈ। ਰੀਨਾ ਰਾਏ ਨੇ ਕਿਹਾ ਕਿ ਸ਼ਹੀਦ ਦੀ ਪਰਿਭਾਸ਼ਾ ਕੀ ਹੁੰਦੀ ਹੈ, ਇਹ ਸਭ ਨੂੰ ਪਤਾ ਹੈ। ਦੀਪ ਸਿੱਧੂ ਕੋਲ ਕੋਈ ਆਪਸ਼ਨ ਨਹੀਂ ਸੀ, ਉਸ ਦਾ ਐਕਸੀਡੈਂਟ ਹੋਇਆ ਹੈ। ਸ਼ਹੀਦ ਬਹੁਤ ਸੋਹਣਾ ਟਾਈਟਲ ਹੈ ਪਰ ਮੈਂ ਦੀਪ ਨੂੰ ਪਿਆਰ ਕਰਦੀ ਹਾਂ, ਮੈਂ ਸ਼ਹੀਦ ਉਸ ਦੇ ਨਾਂ ਅੱਗੇ ਨਹੀਂ ਲਗਾ ਸਕਦੀ।


ਹੋਰ ਪੜ੍ਹੋ: Women’s Day 2023: ਅੰਤਰ ਰਾਸ਼ਟਰੀ ਮਹਿਲਾ ਦਿਵਸ 'ਤੇ ਦੇਖੋ ਮਹਿਲਾਵਾਂ ਦੇ ਸਸ਼ਕਤੀਕਰਨ ਨੂੰ ਦਰਸਾਉਂਦੀਆਂ ਇਹ OTT ਸੀਰੀਜ਼  

ਰੀਨਾ ਰਾਏ ਨੇ ਦੀਪ ਸਿੱਧੂ ਤੇ ਅੰਮ੍ਰਿਤਪਾਲ ਸਿੰਘ ਬਾਰੇ ਵੀ ਗੱਲ ਕੀਤੀ। ਰੀਨਾ ਨੇ ਕਿਹਾ ਕਿ ਦੀਪ ਤੇ ਅੰਮ੍ਰਿਤਪਾਲ ਦੇ ਸਬੰਧ ਕਿਸ ਤਰ੍ਹਾਂ ਦੇ ਸਨ, ਇਸ ਬਾਰੇ ਉਸ ਨੂੰ ਜ਼ਿਆਦਾ ਨਹੀਂ ਪਤਾ ਪਰ ਉਸ ਨੂੰ ਇੰਨਾ ਪਤਾ ਹੈ ਕਿ ਦੀਪ ਨੇ ਅੰਮ੍ਰਿਤਪਾਲ ਨੂੰ ਬਲਾਕ ਕੀਤਾ ਸੀ। ਕਾਫੀ ਲੋਕਾਂ ਨੂੰ ਦੀਪ ਨੇ ਬਲਾਕ ਕੀਤਾ ਸੀ, ਜਿਨ੍ਹਾਂ 'ਚੋਂ ਅੰਮ੍ਰਿਤਪਾਲ ਇੱਕ ਸੀ। ਇਸ ਦੌਰਾਨ ਰੀਨਾ ਰਾਏ ਨੇ ਅੰਮ੍ਰਿਤਪਾਲ ਨਾਲ ਹੋਈ ਚੈਟ ਵੀ ਦਿਖਾਈ। ਅੰਮ੍ਰਿਤਪਾਲ ਨੇ ਰੀਨਾ ਰਾਏ ਨੂੰ ਕਿਹਾ ਸੀ ਕਿ ਉਹ ਉਸ ਦੇ ਨਾਲ ਹੈ ਤੇ ਉਹ ਮੀਡੀਆ 'ਚ ਨਾ ਜਾਵੇ।


- PTC PUNJABI

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network