ਡਾਕੂ ਪਰਿਵਾਰ ਦੇ ਮੁਖੀ ਪਰਮਜੀਤ ਸਿੰਘ ਨੂੰ ਯਾਦ ਕਰ ਭਾਵੁਕ ਪੁੱਤ ਨੇ ਕਿਹਾ ‘ਬਾਪੂ ਤੇਰੇ ਬਿਨ੍ਹਾਂ ਜੀ ਨਹੀਂ ਲੱਗਦਾ’

Written by  Shaminder   |  January 12th 2024 10:43 AM  |  Updated: January 12th 2024 10:43 AM

ਡਾਕੂ ਪਰਿਵਾਰ ਦੇ ਮੁਖੀ ਪਰਮਜੀਤ ਸਿੰਘ ਨੂੰ ਯਾਦ ਕਰ ਭਾਵੁਕ ਪੁੱਤ ਨੇ ਕਿਹਾ ‘ਬਾਪੂ ਤੇਰੇ ਬਿਨ੍ਹਾਂ ਜੀ ਨਹੀਂ ਲੱਗਦਾ’

ਡਾਕੂ ਪਰਿਵਾਰ (Daaku Family)ਦੇ ਮੁਖੀ ਪਰਮਜੀਤ ਸਿੰਘ ਪੰਮੇ ਦਾ ਬੀਤੀ ਪੰਜ ਜਨਵਰੀ ਨੁੰ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਉਸ ਦੇ ਬੇਟੇ ਦੇ ਵੱਲੋਂ ਲਗਾਤਾਰ ਭਾਵੁਕ ਪੋਸਟਾਂ (son emotional )ਸਾਂਝੀਆਂ ਕੀਤੀਆਂ ਜਾ ਰਹੀਆਂ ਹਨ । ਹੁਣ ਉਸ ਨੇ ਆਪਣੇ ਪਿਤਾ ਪਰਮਜੀਤ ਸਿੰਘ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਭਾਵੁਕ ਪੋਸਟ ਸਾਂਝੀ ਕੀਤੀ ਹੈ।ਉਸ ਨੇ ਲਿਖਿਆ ‘ਬਾਪੂ ਕਦੇ ਨੀ ਸੋਚਿਆ ਸੀ ਸੱਚੀਂ…ਮਿਹਰ ਕਰੀਂ ਵਾਹਿਗੁਰੂ ਮੇਰੇ ਡੈਡੀ ਤੇ ਧਿਆਨ ਰੱਖੀਂ ਮੇਰੇ ਡੈਡੀ ਦਾ’। ਇਸ ਤੋਂ ਇਲਾਵਾ ਉਸ ਨੇ ਇੱਕ ਹੋਰ ਵੀਡੀਓ ਆਪਣੇ ਮਾਪਿਆਂ ਦੇ ਨਾਲ ਸਾਂਝਾ ਕੀਤਾ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਉਸ ਨੇ ਆਪਣੇ ਦਿਲ ਦੇ ਜਜ਼ਬਾਤ ਲਿਖੇ ‘ਬਾਪੂ ਜੀ ਨਹੀਂ ਲੱਗਦਾ ਤੇਰੇ ਬਿਨ੍ਹਾਂ’ । ਇਸ ਪੋਸਟ ‘ਤੇ ਡਾਕੂ ਪਰਿਵਾਰ ਦੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । 

Daaku Family 3.jpg

ਹੋਰ ਪੜ੍ਹੋ : ਦੇਸ਼ ਭਰ ‘ਚ ਲੋਹੜੀ ਦੀਆਂ ਰੌਣਕਾਂ

‘ਡਾਕੂ’ ਨਾਂਅ ਦੇ ਇੰਸਟਾਗ੍ਰਾਮ ‘ਤੇ ਪੇਜ ਚਲਾਉਂਦਾ ਹੈ ਪਰਿਵਾਰ 

ਤੁਹਾਨੂੰ ਦੱਸ ਦਈਏ ਕਿ ਇਹ ਪਰਿਵਾਰ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੈ । ਇਸ ਪਰਿਵਾਰ ਦੇ ਵੱਲੋਂ ਕਾਮੇਡੀ ਕੰਟੈਂਟ ਬਣਾਇਆ ਜਾਂਦਾ ਹੈ ਅਤੇ ਹਰ ਕੋਈ ਇਨ੍ਹਾਂ ਦੇ ਵੀਡੀਓ ਵੇਖ ਕੇ ਖੁਸ਼ ਹੁੰਦਾ ਹੈ । ਸੋਸ਼ਲ ਮੀਡੀਆ ‘ਤੇ ਇਸ ਪਰਿਵਾਰ ਦੀ ਵੱਡੀ ਫੈਨ ਫਾਲੋਵਿੰਗ ਹੈ ਅਤੇ ਪਰਿਵਾਰ ਰਾਜਸਥਾਨ ਦੇ ਪੰਜਾਬੀ ਪਰਿਵਾਰ ਨਾਲ ਸਬੰਧ ਰੱਖਦਾ ਹੈ । ਬੀਤੀ ਪੰਜ ਜਨਵਰੀ ਨੂੰ ਨਵਾਂ ਸਾਲ ਚੜ੍ਹਦਿਆਂ ਹੀ ਇਸ ਪਰਿਵਾਰ ਦੀਆਂ ਖੁਸ਼ੀਆਂ ਗਮਾਂ ‘ਚ ਤਬਦੀਲ ਹੋ ਗਈਆਂ । 

Daaku Family.jpg

ਕਿਉਂਕਿ ਪਰਿਵਾਰ ਹੌਲੀ ਹੌਲੀ ਤਰੱਕੀ ਦੀਆਂ ਲੀਹਾਂ ਵੱਲ ਵਧ ਰਿਹਾ ਸੀ ।ਪਰ ਸ਼ਾਇਦ ਇਸ ਪਰਿਵਾਰ ਲਈ ਇਹ ਖੁਸ਼ੀਆਂ ਬਹੁਤ ਥੋੜ੍ਹੇ ਸਮੇਂ ਦੇ ਲਈ ਸਨ। ਕਿਉਂਕਿ ਜਦੋਂ ਪਰਿਵਾਰ ਖੁਸ਼ਹਾਲੀ ਵੱਲ ਵਧ ਰਿਹਾ ਸੀ ਤਾਂ ਘਰ ਦਾ ਮੁਖੀਆ ਚੱਲ ਵੱਸਿਆ । ਹੁਣ ਇਸ ਪਰਿਵਾਰ ‘ਚ ਦੋਵੇਂ ਮਾਂ ਪੁੱਤਰ ਹੀ ਬਚੇ ਹਨ । ਪੁੱਤਰ ਵੀ ਆਪਣੇ ਪਿਤਾ ਦੇ ਮੌਤ ਦੇ ਗਮ ਨੂੰ ਭੁਲਾ ਨਹੀਂ ਪਾ ਰਿਹਾ ਅਤੇ ਲਗਾਤਾਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪਿਤਾ ਪਰਮਜੀਤ ਸਿੰਘ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰ ਰਿਹਾ ਹੈ।ਕਿਸੇ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਇਸ ਪਰਿਵਾਰ ਦਾ ਮੁਖੀਆ ਇਸ ਸੰਸਾਰ ਤੋਂ ਹਮੇਸ਼ਾ ਦੇ ਲਈ ਰੁਖਸਤ ਹੋ ਚੁੱਕਿਆ ਹੈ।  

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network