ਆਮਿਰ ਖ਼ਾਨ ਦੇ ਨਾਲ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਕੰਮ ਕਰਨ ਵਾਲੀ ਅਦਾਕਾਰਾ ਨਾਲ ਮੋਰਿੰਡਾ ‘ਚ ਸੜਕ ਹਾਦਸਾ, ਗੰਭੀਰ ਤੌਰ ‘ਤੇ ਜ਼ਖਮੀ ਹੋਈ ਅਦਾਕਾਰਾ
ਅਦਾਕਾਰਾ ਦਾ ਕਹਿਣਾ ਹੈ ਕਿ ਉਹ ਮੋਰਿੰਡਾ ‘ਚ ਆਪਣੀ ਸਕੂਟੀ ‘ਤੇ ਕਿਤੇ ਜਾ ਰਹੀ ਸੀ । ਇਸੇ ਦੌਰਾਨ ਕਾਲਜ ਦੇ ਕੁਝ ਮੁੰਡਿਆਂ ਨੇ ਉਸ ‘ਤੇ ਕਾਰ ਚੜ੍ਹਾ ਦਿੱਤੀ ਅਤੇ ਹਾਦਸੇ ‘ਚ ਗੰਭੀਰ ਤੌਰ ‘ਤੇ ਜ਼ਖਮੀ ਹੋ ਗਈ । ਇਸ ਅਦਾਕਾਰਾ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਮੁੰਡੇ ਫਰਾਰ ਹੋ ਗਏ।
ਆਮਿਰ ਖ਼ਾਨ ਦੇ ਨਾਲ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਕੰਮ ਕਰਨ ਵਾਲੀ ਅਦਾਕਾਰਾ ਨਾਲ ਮੋਰਿੰਡਾ ‘ਚ ਸੜਕ ਹਾਦਸਾ, ਗੰਭੀਰ ਤੌਰ ‘ਤੇ ਜ਼ਖਮੀ ਹੋਈ ਅਦਾਕਾਰਾ
ਆਮਿਰ ਖ਼ਾਨ (Aamir Khan)ਦੇ ਨਾਲ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਕੰਮ ਕਰਨ ਵਾਲੀ ਅਦਾਕਾਰਾ ਪ੍ਰੀਤੀ ਅਰੋੜਾ ਜੈਨ (Preeti Arora Jain) ਇੱਕ ਸੜਕ ਹਾਦਸੇ (Road Accident) ‘ਚ ਗੰਭੀਰ ਤੌਰ ‘ਤੇ ਜ਼ਖਮੀ ਹੋ ਗਈ ਹੈ। ਅਦਾਕਾਰਾ ਨੇ ਆਪਣੇ ਫੇਸਬੁੱਕ ਪੇਜ ‘ਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਆਪਣੇ ਨਾਲ ਹੋਏ ਹਾਦਸੇ ਬਾਰੇ ਜਾਣਕਾਰੀ ਦਿੱਤੀ ਹੈ।ਅਦਾਕਾਰਾ ਦਾ ਕਹਿਣਾ ਹੈ ਕਿ ਉਹ ਮੋਰਿੰਡਾ ‘ਚ ਆਪਣੀ ਸਕੂਟੀ ‘ਤੇ ਕਿਤੇ ਜਾ ਰਹੀ ਸੀ ।
ਹੋਰ ਪੜ੍ਹੋ : ਇਮਤਿਆਜ਼ ਅਲੀ ਨੇ ਕਿਹਾ ਅਮਰ ਸਿੰਘ ਚਮਕੀਲਾ ਨਹੀਂ ਸੀ ਸਾਫ਼ ਸੁਥਰੀ ਸ਼ਖਸੀਅਤ, ਆਪਣੀਆਂ ਇਨ੍ਹਾਂ ਖਾਮੀਆਂ ਕਾਰਨ ਗੁਆਈ ਸੀ ਜਾਨ
ਇਸੇ ਦੌਰਾਨ ਕਾਲਜ ਦੇ ਕੁਝ ਮੁੰਡਿਆਂ ਨੇ ਉਸ ‘ਤੇ ਕਾਰ ਚੜ੍ਹਾ ਦਿੱਤੀ ਅਤੇ ਹਾਦਸੇ ‘ਚ ਗੰਭੀਰ ਤੌਰ ‘ਤੇ ਜ਼ਖਮੀ ਹੋ ਗਈ । ਇਸ ਅਦਾਕਾਰਾ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਮੁੰਡੇ ਫਰਾਰ ਹੋ ਗਏ। ਗੰਭੀਰ ਤੌਰ ‘ਤੇ ਜ਼ਖਮੀ ਹੋਈ ਪ੍ਰੀਤੀ ਨੇ ਮਦਦ ਲਈ ਰਾਹਗੀਰਾਂ ਨੂੰ ਬੁਲਾਇਆ, ਪਰ ਕਿਸੇ ਨੇ ਵੀ ਉਸ ਦੀ ਮਦਦ ਕਰਨੀ ਤਾਂ ਦੂਰ ਉਸ ਦੇ ਕੋਲ ਤੱਕ ਨਹੀਂ ਆਇਆ । ਇਸ ਤੋਂ ਬਾਅਦ ਇੱਕ ਬਜ਼ੁਰਗ ਜੋੜੇ ਨੇ ਉਸ ਦੀ ਮਦਦ ਕੀਤੀ ਤੇ ਖਰੜ ਦੇ ਇੱਕ ਹਸਪਤਾਲ ‘ਚ ਉਸ ਨੂੰ ਭਰਤੀ ਕਰਵਾਇਆ ।

ਹਾਦਸੇ ਤੋਂ ਬਾਅਦ ਅਦਾਕਾਰਾ ਨੇ ਇਸ ਦੀ ਸ਼ਿਕਾਇਤ ਪੁਲਿਸ ਦੇ ਕੋਲ ਦਰਜ ਕਰਵਾਈ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਫਰਾਰ ਮੁਲਜ਼ਮਾਂ ਦੀ ਭਾਲ ‘ਚ ਜੁਟੀ ਹੈ। ਦੱਸ ਦਈਏ ਕਿ ‘ਲਾਲ ਸਿੰਘ ਚੱਢਾ’ ਫ਼ਿਲਮ ‘ਚ ਪ੍ਰੀਤੀ ਨੇ ਛੋਟਾ ਜਿਹਾ ਕਿਰਦਾਰ ਨਿਭਾਇਆ ਸੀ । ਇਸ ਬਾਰੇ ਕੁਝ ਤਸਵੀਰਾਂ ਵੀ ਪ੍ਰੀਤੀ ਨੇ ਸਾਂਝੀਆਂ ਕੀਤੀਆਂ ਸਨ । ਜਿਨ੍ਹਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਕਿਹਾ ਸੀ ਕਿ ਬੇਸ਼ੱੱਕ ਫ਼ਿਲਮ ‘ਚ ਉਨ੍ਹਾਂ ਦਾ ਕਿਰਦਾਰ ਛੋਟਾ ਸੀ, ਪਰ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
