ਸਰਗੁਨ ਮਹਿਤਾ ਨੇ ਸੜਨ ਵਾਲਿਆਂ ਨੂੰ ਦਿੱਤਾ ਜਵਾਬ, ਕਿਹਾ ‘ਜੋ ਸੜਦਾ ਹੈ ਉਸ ਨੂੰ ਸੜਨ ਦਿਓ’ , ਵੇਖੋ ਵੀਡੀਓ

ਜਦੋਂ ਇਨਸਾਨ ਕਾਮਯਾਬ ਹੁੰਦਾ ਹੈ ਤਾਂ ਅਕਸਰ ਉਸ ਦੇ ਸਾਥੀ ਅਤੇ ਆਲੇ-ਦੁਆਲੇ ਦੇ ਲੋਕ ਉਸ ਤੋਂ ਈਰਖਾ ਕਰਨ ਲੱਗ ਪੈਂਦੇ ਹਨ । ਅਜਿਹੇ ਲੋਕਾਂ ਨੂੰ ਕਈ ਵਾਰ ਜਵਾਬ ਦੇਣਾ ਜ਼ਰੂਰੀ ਹੋ ਜਾਂਦਾ ਹੈ । ਅਦਾਕਾਰਾ ਸਰਗੁਨ ਮਹਿਤਾ ਨੇ ਵੀ ਉਸ ਤੋਂ ਸੜਨ ਵਾਲਿਆਂ ਨੂੰ ਆਪਣੇ ਹੀ ਅੰਦਾਜ਼ ‘ਚ ਜਵਾਬ ਦਿੱਤਾ ਹੈ ।

Written by  Shaminder   |  March 24th 2023 02:37 PM  |  Updated: March 24th 2023 02:51 PM

ਸਰਗੁਨ ਮਹਿਤਾ ਨੇ ਸੜਨ ਵਾਲਿਆਂ ਨੂੰ ਦਿੱਤਾ ਜਵਾਬ, ਕਿਹਾ ‘ਜੋ ਸੜਦਾ ਹੈ ਉਸ ਨੂੰ ਸੜਨ ਦਿਓ’ , ਵੇਖੋ ਵੀਡੀਓ

 ਸਰਗੁਨ ਮਹਿਤਾ (Sargun Mehta) ਪੰਜਾਬੀ ਇੰਡਸਟਰੀ ਦੀਆਂ ਪ੍ਰਸਿੱਧ ਹੀਰੋਇਨਾਂ ਚੋਂ ਇੱਕ ਹੈ । ਉਸ ਨੇ ਅੰਗਰੇਜ, ਲਹੌਰੀਏ, ਕਿਸਮਤ, ਸੌਂਕਣੇ ਸੌਂਕਣ, ਕਿਸਮਤ ਵਰਗੀਆਂ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਹਾਲ ਹੀ ‘ਚ ਹੀ ਗੁਰਨਾਮ ਭੁੱਲਰ ਦੇ ਨਾਲ ਉਸ ਦੀ ਫ਼ਿਲਮ ਰਿਲੀਜ਼ ਹੋਈ ਹੈ । ਜਿਸ ਨੂੰ ਲੈ ਕੇ ਅਦਾਕਾਰਾ ਚਰਚਾ ‘ਚ ਹੈ । 

ਹੋਰ ਪੜ੍ਹੋ : ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਪ੍ਰਦੀਪ ਸਰਕਾਰ ਦਾ ਹੋਇਆ ਦਿਹਾਂਤ, ਬਾਲੀਵੁੱਡ ਹਸਤੀਆਂ ਨੇ ਜਤਾਇਆ ਦੁੱਖ

ਈਰਖਾ ਕਰਨ ਵਾਲਿਆਂ ਨੂੰ ਦਿੱਤਾ ਜਵਾਬ

ਜਦੋਂ ਅਸੀਂ ਆਪਣੀ ਜ਼ਿੰਦਗੀ ‘ਚ ਕਾਮਯਾਬ ਹੁੰਦੇ ਤਾਂ ਸਾਡੇ ਨਾਲ ਕੰਮ ਕਰਨ ਵਾਲੇ ਵੀ ਸਾਡੀ ਕਾਮਯਾਬੀ ਅਤੇ ਤਾਰੀਫ ਵੇਖ ਕੇ ਅਕਸਰ ਈਰਖਾ ਮਹਿਸੂਸ ਕਰਨ ਲੱਗ ਪੈਂਦੇ ਹਨ । ਅਦਾਕਾਰਾ ਸਰਗੁਨ ਮਹਿਤਾ ਦਾ ਨਾਮ ਵੀ ਕਾਮਯਾਬ ਅਭਿਨੇਤਰੀਆਂ ਦੀ ਸੂਚੀ ‘ਚ ਆਉਂਦਾ ਹੈ । ਅਜਿਹੇ ‘ਚ ਅਦਾਕਾਰਾ ਤੋਂ ਈਰਖਾ ਮਹਿਸੂਸ ਕਰਨ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਹੈ ।

ਪਰ ਅਦਾਕਾਰਾ ਵੀ ਆਪਣੇ ਵਿਰੋਧੀਆਂ ਨੂੰ ਜਵਾਬ ਦੇਣਾ ਜਾਣਦੀ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ਦੇ ਜ਼ਰੀਏ ਉਸ ਨੇ ਸੜਨ ਵਾਲਿਆਂ ਨੂੰ ਜਵਾਬ ਦਿੱਤਾ ਹੈ ।ਜਿਸ ਵੀਡੀਓ ਨੂੰ ਅਦਾਕਾਰਾ ਨੇ ਸਾਂਝਾ  ਕੀਤਾ ਹੈ ਉਸ ‘ਚ ਉਹ ਚਮਕੀਲੀ ਵੈਸਟਨ ਡਰੈੱਸ ‘ਚ ਨਜ਼ਰ ਆ ਰਹੀ ਹੈ ।ਇਸ ਵੀਡੀਓ ਦੇ ਨਾਲ ਕੁਝ ਟੈਕਸਟ ਵੀ ਆ ਰਹੇ ਹਨ । ਜਿਸ ‘ਚ ਲਿਖਿਆ ਗਿਆ ਹੈ ਕਿ ‘ਹਮੇਸ਼ਾ ਚਮਕਦੇ ਰਹੋ ਅਤੇ ਸੜਨ ਵਾਲੇ ਸੜਦੇ ਰਹਿਣਗੇ’। 

ਹਾਂਡੀ ਉਬਲੇਗੀ ਤਾਂ ਆਪਣੇ ਹੀ ਕੰਢੇ ਸਾੜੇਗੀ 

ਜੀ ਹਾਂ ਸਰਗੁਨ ਮਹਿਤਾ ਨੇ ਸੜਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ । ਕਿਉਂਕਿ ਸੜਨ ਵਾਲੇ ਸੜ-ਸੜ ਕੇ ਆਪਣਾ ਖੂਨ  ਅੱਧਾ ਕਰ ਲੈਂਦੇ ਹਨ । ਪਰ ਕੰਮ ਕਰਨ ਵਾਲੇ ਆਪਣਾ ਕੰਮ ਕਰਦੇ ਰਹਿੰਦੇ ਹਨ ਤੇ ਸਰਗੁਨ ਮਹਿਤਾ ਇਹ ਭਲੀ ਭਾਂਤ ਜਾਣਦੀਬ ਹੈ ਕਿਉਂਕਿ ਜੇ ਹਾਂਡੀ ਉਬਲਦੀ ਹੈ ਤਾਂ ਉਹ ਆਪਣੇ ਕੰਢੇ ਖੁਦ ਹੀ ਸਾੜ ਬੈਠਦੀ ਹੈ ।  

 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network