ਸਤਿੰਦਰ ਸਰਤਾਜ ਨੇ ‘ਜਲਸਾ’ ਗੀਤ ‘ਤੇ ਕੀਤਾ ਜ਼ਬਰਦਸਤ ਡਾਂਸ, ਵੇਖੋ ਵੀਡੀਓ

ਸਤਿੰਦਰ ਸਰਤਾਜ ਦਾ ਹਾਲ ਹੀ ‘ਚ ਗੀਤ ‘ਜਲਸਾ-2.0’ ਰਿਲੀਜ਼ ਹੋਇਆ ਹੈ । ਇਸ ਗੀਤ ਨੂੰ ਫ਼ਿਲਮ ‘ਮਿਸ਼ਨ ਰਾਣੀਗੰਜ’ ‘ਚ ਦਿਖਾਈ ਦੇਣਗੇ ।ਗੀਤ ਨੂੰ ਪਰੀਣੀਤੀ ਚੋਪੜਾ ਅਤੇ ਅਕਸ਼ੇ ਕੁਮਾਰ ‘ਤੇ ਫ਼ਿਲਮਾਇਆ ਗਿਆ ਸੀ ।ਪਰ ਹੁਣ ਸਤਿੰਦਰ ਸਰਤਾਜ ਇਸ ਗੀਤ ‘ਤੇ ਦਮਦਾਰ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ ।

Reported by: PTC Punjabi Desk | Edited by: Shaminder  |  September 19th 2023 03:22 PM |  Updated: September 19th 2023 03:22 PM

ਸਤਿੰਦਰ ਸਰਤਾਜ ਨੇ ‘ਜਲਸਾ’ ਗੀਤ ‘ਤੇ ਕੀਤਾ ਜ਼ਬਰਦਸਤ ਡਾਂਸ, ਵੇਖੋ ਵੀਡੀਓ

ਸਤਿੰਦਰ ਸਰਤਾਜ (Satinder Sartaaj) ਦਾ ਹਾਲ ਹੀ ‘ਚ ਗੀਤ ‘ਜਲਸਾ-2.0’ ਰਿਲੀਜ਼ ਹੋਇਆ ਹੈ । ਇਸ ਗੀਤ ਨੂੰ ਫ਼ਿਲਮ ‘ਮਿਸ਼ਨ ਰਾਣੀਗੰਜ’ ‘ਚ ਦਿਖਾਈ ਦੇਣਗੇ ।ਗੀਤ ਨੂੰ ਪਰੀਣੀਤੀ ਚੋਪੜਾ ਅਤੇ ਅਕਸ਼ੇ ਕੁਮਾਰ ‘ਤੇ ਫ਼ਿਲਮਾਇਆ ਗਿਆ ਸੀ ।ਪਰ ਹੁਣ ਸਤਿੰਦਰ ਸਰਤਾਜ ਇਸ ਗੀਤ ‘ਤੇ ਦਮਦਾਰ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ ।ਸਰੋਤਿਆਂ ਨੂੰ ਇਹ ਗੀਤ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ ਅਤੇ ਫੈਨਸ ਦਾ ਏਨਾਂ ਪਿਆਰ ਮਿਲਣ ‘ਤੇ ਸਤਿੰਦਰ ਸਰਤਾਜ ਵੀ ਪੱਬਾਂ ਭਾਰ ਹਨ ਅਤੇ ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਪ੍ਰਸ਼ੰਸਕਾਂ ਦਾ ਸ਼ੁਕਰੀਆ ਅਦਾ ਕੀਤਾ ਹੈ । 

ਹੋਰ ਪੜ੍ਹੋ :  ਜੌਰਡਨ ਸੰਧੂ ਦਾ ਨਵਾਂ ਗੀਤ ‘ਜ਼ੁਲਫਾਂ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

  ਫ਼ਿਲਮ ‘ਕਲੀ ਜੋਟਾ’ ‘ਚੋਂ ਵੀ ਹਿੱਟ ਹੋਇਆ ਸੀ ਗੀਤ

ਫ਼ਿਲਮ ‘ਕਲੀ ਜੋਟਾ’ ‘ਚੋਂ ਵੀ ਸਤਿੰਦਰ ਸਰਤਾਜ ਦਾ ਗੀਤ ‘ਰੁਤਬਾ’ ਹਿੱਟ ਹੋਇਆ ਸੀ । ਇਸ ਗੀਤ ਨੂੰ ਵੀ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।

ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕੀਤਾ ਅਤੇ ‘ਬਲੈਕ ਪ੍ਰਿੰਸ’, ‘ਇੱਕੋਮਿੱਕੇ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ । ਵਧੀਆ ਗਾਇਕ ਅਤੇ ਅਦਾਕਾਰ ਹੋਣ ਦੇ ਨਾਲ ਨਾਲ ਸਤਿੰਦਰ ਸਰਤਾਜ ਵਧੀਆ ਲੇਖਕ ਵੀ ਹਨ । ਉਹ ਆਪਣੀ ਬਾਕ-ਕਮਾਲ ਸ਼ਾਇਰੀ ਦੇ ਲਈ ਵੀ ਜਾਣੇ ਜਾਂਦੇ ਹਨ । ਉਨ੍ਹਾਂ ਨੇ ਆਪਣੇ ਲਿਖੇ ਗੀਤ ਹੀ ਗਾਏ ਹਨ ਅਤੇ ਉਹ ਵਧੀਆ ਸ਼ਾਇਰੀ ਵੀ ਕਰਦੇ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network