Advertisment

ਸਤਵਿੰਦਰ ਬੁੱਗਾ ਦੀਆਂ ਵਧਿਆਂ ਮੁਸ਼ਕਲਾਂ, ਭਰਾ ਦਵਿੰਦਰ ਬੁੱਗਾ ਗਾਇਕ ਖਿਲਾਫ ਪੁੱਜਾ ਹਾਈਕੋਰਟ

ਮਸ਼ਹੂਰ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਇਨ੍ਹੀਂ ਦਿਨੀਂ ਆਪਣੇ ਪਰਿਵਾਰਕ ਵਿਵਾਦ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹਨ। ਸਤਵਿੰਦਰ ਬੁੱਗਾ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ, ਘਰੇਲੂ ਵਿਵਾਦ ਦੇ ਚੱਲਦੇ ਦਵਿੰਦਰ ਬੁੱਗਾ ਨੇ ਗਾਇਕ ਦੇ ਖਿਲਾਫ ਹਾਈਕੋਰਟ ਤੱਕ ਪਹੁੰਚ ਕੀਤੀ ਹੈ।

author-image
By Pushp Raj
New Update
Satwinder Bugga Dispute With Brother

Satwinder Bugga Dispute With Brother

Listen to this article
00:00 / 00:00
Advertisment

Satwinder Bugga Dispute With Brother : ਮਸ਼ਹੂਰ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਇਨ੍ਹੀਂ ਦਿਨੀਂ ਆਪਣੇ ਪਰਿਵਾਰਕ ਵਿਵਾਦ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹਨ। ਮੁੜ ਇੱਕ ਵਾਰ ਫਿਰ ਤੋਂ ਸਤਵਿੰਦਰ ਬੁੱਗਾ (Satwinder Bugga) ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਕਿਉਂਕਿ ਘਰੇਲੂ ਵਿਵਾਦ ਦੇ ਚੱਲਦੇ ਗਾਇਕ ਦੇ ਭਰਾ ਦਵਿੰਦਰ ਬੁੱਗਾ ਨੇ ਉਸ ਦੇ ਖਿਲਾਫ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ। ਇਸ ਦੇ ਨਾਲ-ਨਾਲ ਦਵਿੰਦਰ ਬੁੱਗਾ ਨੇ ਆਪਣੀ ਮ੍ਰਿਤਕ ਪਤਨੀ ਦਾ ਅੰਤਿਮ ਸੰਸਕਾਰ ਕਰਨ ਤੋਂ ਵੀ ਇਨਕਾਰ ਕਰ ਦਿੱਤਾ। 

Advertisment


ਦੱਸ ਦਈਏ ਕਿ ਬੀਤੇ ਦਿਨੀਂ ਸਤਵਿੰਦਰ ਬੁੱਗਾ ਤੇ ਉਨ੍ਹਾਂ ਦੇ ਭਰਾ ਦਵਿੰਦਰ ਬੁੱਗਾ ਦੇ ਵਿਚਾਲੇ ਜ਼ਮੀਨੀ ਝਗੜਾ ਸ਼ੁਰੂ ਹੋਇਆ ਸੀ। ਜਿਸ ਮਗਰੋਂ ਸਤਵਿੰਦਰ ਬੁੱਗਾ ਨੇ ਫੇਸਬੁੱਕ ਲਾਈਵ ਉੱਤੇ ਆ ਕੇ ਕਿਹਾ ਕਿ ਉਨ੍ਹਾਂ ਦਾ ਭਰਾ ਦਵਿੰਦਰ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰਦਾ ਹੈ ਤੇ ਉਹ ਉਨ੍ਹਾਂ ਕਿਆਰਿਆਂ ਵਿੱਚ ਸਬਜ਼ੀਆਂ ਆਦਿ ਨਹੀਂ ਲਾਉਣ ਦੇ ਰਿਹਾ। 

Satwinder Bugga

ਸਤਵਿੰਦਰ ਬੁੱਗਾ ਦੇ ਖਿਲਾਫ ਹਾਈਕੋਰਟ ਪੁੱਜੇ ਦਵਿੰਦਰ ਬੁੱਗਾ

Advertisment

ਸਤਵਿੰਦਰ ਬੁੱਗਾ ਤੇ ਉਸ ਦੇ ਭਰਾ ਵਿਚਾਲੇ ਜਾਰੀ ਇਸ ਲੜਾਈ ਦੇ ਦੌਰਾਨ ਗਾਇਕ ਦੀ ਭਾਬੀ ਯਾਨੀ ਕਿ ਦਵਿੰਦਰ ਬੁੱਗਾ  (Dawinder Bugga) ਦੀ ਪਤਨੀ ਦਾ ਦਿਹਾਂਤ ਹੋ ਗਿਆ। ਇਸ ਮਾਮਲੇ ਵਿੱਚ ਦਵਿੰਦਰ ਬੁੱਗਾ ਨੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਆਪਣੀ ਪਤਨੀ ਦਾ ਕਤਲ ਕਰਨ ਦੇ ਦੋਸ਼ ਗਾਇਕ ਸਤਵਿੰਦਰ ਬੁੱਗਾ ਉੱਤੇ ਲਾਏ ਸਨ। ਉਹ ਇਨਸਾਫ ਦੀ ਮੰਗ ਕਰ ਰਹੇ ਸਨ। 

 

ਹਾਈਕੋਰਟ ਦੇ ਹੁਕਮਾਂ ’ਤੇ ਡਾਕਟਰਾਂ ਦੀ ਟੀਮ ਨੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ’ਚ ਅਮਰਜੀਤ ਕੌਰ ਦਾ ਪੋਸਟਮਾਰਟਮ ਕੀਤਾ। ਪਰ ਪੋਸਟਮਾਰਟਮ ਤੋਂ ਬਾਅਦ ਸਤਵਿੰਦਰ ਦੇ ਭਰਾ ਦਵਿੰਦਰ ਨੇ ਪਤਨੀ  ਅਮਰਜੀਤ ਕੌਰ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਗਾਇਕ ਬੁੱਗਾ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਗਈ। ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।

Advertisment

 

ਇਸ ਵਿਚਾਲੇ ਉਨ੍ਹਾਂ ਵੱਲੋਂ ਇੱਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਵਿੱਚ ਇਹ ਗੱਲ ਆਖੀ ਜਾ ਰਹੀ ਹੈ ਕਿ ਦਵਿੰਦਰ ਬੁੱਗਾ ਦੀ ਪਤਨੀ ਦਾ ਪੋਸਟਮਾਰਟਮ ਹੋ ਚੁੱਕਾ ਹੈ।  ਗਾਇਕ ਦੇ ਭਰਾ ਦਾ ਕਹਿਣਾ ਹੈ ਕਿ ਜਦੋਂ ਤੱਕ ਮੈਨੂੰ ਇਨਸਾਫ ਨਹੀਂ ਮਿਲ ਜਾਂਦਾ ਉਦੋਂ ਤੱਕ ਉਹ ਆਪਣੀ ਪਤਨੀ ਦਾ ਸੰਸਕਾਰ ਨਹੀਂ ਕਰੇਗਾ, ਪਰ ਬਾਅਦ ਵਿੱਚ ਮ੍ਰਿਤਕ ਅਮਰਜੀਤ ਕੌਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਦਵਿੰਦਰ ਬੁੱਗਾ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਸਤਵਿੰਦਰ ਬੁੱਗਾ ਆਪਣੇ ਭਰਾ ਉੱਤੇ ਹਮਲਾ ਕਰਦੇ ਨਜ਼ਰ ਆ ਰਹੇ ਹਨ।

Advertisment

#CMPunjab #DGPpunjab #SSPFatehgarhSahib #SHOBadaliAlaSingh #Satwinderbugga ਫੁੱਫੜ ਜੀ ਦੇ ਰੋਕਣ ਤੇ ਵੀ ਇਨਸਾਫ ਲੈਣ ਲਈ ਬੜੇ ਦੁਖੀ...

Posted by ਦਵਿੰਦਰ ਸਿੰਘ ਮਕਾਰੋਂਪੁਰ on Wednesday, December 27, 2023Advertisment


ਦਵਿੰਦਰ ਬੁੱਗਾ ਇਸ ਤੋਂ ਸੰਤੁਸ਼ਟ ਨਹੀਂ ਹਨ, ਉਨ੍ਹਾਂ ਨੇ ਗਾਇਕ ਸਤਵਿੰਦਰ ਬੁੱਗਾ ਉੱਤੇ ਦੋਸ਼ ਲਾਇਆ ਕਿ ਉਸ ਦੇ ਭਰਾ ਦੀ ਸਰਕਾਰ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਹੈ। ਇਸ ਤੋਂ ਪਹਿਲਾਂ 23 ਦਸੰਬਰ ਨੂੰ ਉਸ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਦੀ ਲਾਸ਼ ਨੂੰ ਹਸਪਤਾਲ ਵਿਚ ਰੱਖਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ ਸੀ। ਪੁਲਿਸ ਨੇ ਜ਼ਬਰਦਸਤੀ ਉਸ ਦੀ ਪਤਨੀ ਦੀ ਲਾਸ਼ ਉਨ੍ਹਾਂ ਦੇ ਹਵਾਲੇ ਕਰ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਾਈ ਕੋਰਟ ਦਾ ਸਹਾਰਾ ਲੈਣਾ ਪਿਆ। ਹੁਣ ਹਾਈ ਕੋਰਟ ਦੇ ਹੁਕਮਾਂ ’ਤੇ ਪੋਸਟਮਾਰਟਮ ਕੀਤਾ ਗਿਆ ਹੈ, ਪਰ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ। ਇਸ ਦੇ ਖਿਲਾਫ ਵੀ ਹਾਈਕੋਰਟ ਜਾਣਗੇ। 


ਫਿਲਹਾਲ ਦੋਹਾਂ ਭਰਾਵਾਂ ਵਿਚਾਲੇ ਜਾਰੀ ਇਹ ਵਿਵਾਦ ਸ਼ਾਂਤ ਨਹੀਂ ਹੋ ਪਾ ਰਿਹਾ ਹੈ। ਦੋਵੇਂ ਹੀ ਆਪੋ ਆਪਣਾ ਪੱਖ ਸੋਸ਼ਲ ਮੀਡੀਆ ਦੇ ਜ਼ਰੀਏ ਸਾਹਮਣੇ ਰੱਖ ਰਹੇ ਹਨ ਤੇ ਦੋਵੇਂ ਹੀ ਆਪੋ-ਆਪਣੇ ਲਈ ਇਨਸਾਫ ਦੀ ਮੰਗ ਕਰ ਰਹੇ ਹਨ, ਜਿਸ ਦੇ ਚੱਲਦੇ ਅਜੇ ਇਹ ਕਹਿਣਾ ਮੁਸ਼ਕਲ ਹੋਵੇਗਾ ਕਿ ਕੌਣ ਸਹੀ ਹੈ ਤੇ ਕੌਣ ਗ਼ਲਤ। ਇਸ ਮਾਮਲੇ ਵਿੱਚ ਪੁਲਿਸ ਕਾਰਵਾਈ ਜਾਰੀ ਹੈ। 

Advertisment

#ਦੋਸਤੋ_Share_ਕਰਨਾ_ਤਾਂ_ਇਨਸਾਫ_ਮਿਲ_ਸਕਦਾ_ਹੈ ਮਾਨ ਯੋਗ #CM ਸਾਹਿਬ ਇਨਸਾਫ਼ ਦੇਵੋ ਜੀ #Satwinder_Bugga ਅਤੇ ਫਤਿਹਗ੍ਹੜ ਸਾਹਿਬ ਦੀ ਪੁਲਿਸ...

Posted by ਦਵਿੰਦਰ ਸਿੰਘ ਮਕਾਰੋਂਪੁਰ on Wednesday, December 13, 2023

ਹੋਰ ਪੜ੍ਹੋ: Golden Globe Awards 2024 'ਚ ਰਿਹਾ 'ਬਾਰਬੀ' ਤੇ 'ਓਪੇਨਹਾਇਮਰ' ਦਾ ਦਬਦਬਾ, ਦੇਖੋ ਜੇਤੂਆਂ ਦੀ ਪੂਰੀ ਲਿਸਟ


ਦੱਸਣਯੋਗ ਹੈ ਕਿ ਸਤਵਿੰਦਰ ਬੁੱਗਾ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਐਕਟਿਵ ਹਨ ਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਵਿੱਛੜਣ ਵਿੱਛੜਣ ਕਰਦੀ ਏਂ, ਇਸ਼ਕ ਇਸ਼ਕ ਸਣੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਤੇ ਉਹ ਅਜੇ ਵੀ ਗਾਇਕੀ ਦੇ ਖੇਤਰ ‘ਚ ਕੰਮ ਕਰ ਰਹੇ ਹਨ।  

Advertisment

Stay updated with the latest news headlines.

Follow us:
Advertisment