ਸ਼ੈਰੀ ਮਾਨ ਦੇ ਘਰ ਬੱਚੇ ਦਾ ਜਨਮ, ਵੀਡੀਓ ਸਾਂਝਾ ਕਰ ਕਿਹਾ ‘ਚਿੜੀਆਂ ਮੁੜ ਆਈਆਂ’
ਸ਼ੈਰੀ ਮਾਨ ਪਿਤਾ ਬਣ ਗਏ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਬੱਚੇ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਬੱਚੇ ਨੂੰ ਖਿਡਾਉਂਦੇ ਹੋਏ ਨਜ਼ਰ ਆ ਰਹੇ ਹਨ ।
ਸ਼ੈਰੀ ਮਾਨ ਦੇ ਘਰ ਬੱਚੇ ਦਾ ਜਨਮ, ਵੀਡੀਓ ਸਾਂਝਾ ਕਰ ਕਿਹਾ ‘ਚਿੜੀਆਂ ਮੁੜ ਆਈਆਂ’
ਸ਼ੈਰੀ ਮਾਨ (Sharry Maan) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ । ਉਹ ਆਪਣੀ ਨਿੱਜੀ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਵੀ ਅਕਸਰ ਫੈਨਸ ਦੇ ਨਾਲ ਸ਼ੇਅਰ ਕਰਦੇ ਹਨ । ਉਨ੍ਹਾਂ ਨੇ ਪਰੀਜ਼ਾਦ ਦੇ ਨਾਲ ਵਿਆਹ ਕਰਵਾਇਆ ਹੈ।ਪਰੀਜ਼ਾਦ ਦੇ ਨਾਲ ਵੀ ਉਹਨਾਂ ਨੇ ਕੁਝ ਸਮਾਂ ਪਹਿਲਾਂ ਆਪਣੇ ਵਿਆਹ ਦੀ ਖ਼ਬਰ ਸਾਂਝੀ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ।
ਹੋਰ ਪੜ੍ਹੋ : ਸ਼ਾਹੀ ਅੰਦਾਜ਼ ‘ਚ ਹੋਇਆ ਸੀ ਰਵੀਨਾ ਟੰਡਨ ਦਾ ਅਨਿਲ ਥਡਾਨੀ ਦੇ ਨਾਲ ਵਿਆਹ, ਵੇਖੋ ਤਸਵੀਰਾਂ
ਪਰ ਹੁਣ ਲੱਗਦਾ ਹੈ ਕਿ ਸ਼ੈਰੀ ਮਾਨ ਪਿਤਾ ਬਣ ਗਏ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਬੱਚੇ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ।ਇਸ ਤੋਂ ਇਲਾਵਾ ਬੱਚੇ ਦੇ ਹੱਥ ਦੀ ਵੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਬਹੁਤ ਹੀ ਪਿਆਰਾ ਕੈਪਸ਼ਨ ਵੀ ਦਿੱਤਾ ਹੈ। ਉਨ੍ਹਾਂ ਨੇ ਲਿਖਿਆ ‘ਠਰੁਲੇ ਬਲੲਸਸੲਦ…ruly blessed…Chidiyan mud aayian’ ।
ਸ਼ੈਰੀ ਮਾਨ ਨੂੰ ਮਿਲ ਰਹੀਆਂ ਵਧਾਈਆਂ
ਸ਼ੈਰੀ ਮਾਨ ਨੇ ਜਿਉਂ ਹੀ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਫੈਨਸ ਦੇ ਨਾਲ ਨਾਲ ਸੈਲੀਬ੍ਰੇਟੀਜ਼ ਨੇ ਵੀ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਹਨ । ਅਦਾਕਾਰ ਅਤੇ ਗਾਇਕ ਐਮੀ ਵਿਰਕ ਨੇ ਲਿਖਿਆ ‘ਵਧਾਈਆਂ ਵੀਰੇ’।
ਇੱਕ ਹੋਰ ਸੋਸ਼ਲ ਮੀਡੀਆ ਯੂਜਰ ਨੇ ਲਿਖਿਆ ‘ਵਧਾਈਆਂ ਵੀਰੇ,ਕੁਦਰਤ ਮਿਹਰ ਕਰੇ’।ਵਿੱਕੀ ਧਾਲੀਵਾਲ ਨਾਂਅ ਦੇ ਸ਼ਖਸ ਨੇ ਲਿਖਿਆ ਵਧਾਈਆਂ ਮਾਨਾਂ’। ਪ੍ਰੀਤੀਸ਼ ਨਰੂਲਾ ਨੇ ਸ਼ੈਰੀ ਮਾਨ ਨੂੰ ਕਿਹਾ ਭਾਜੀ ਮੁਬਾਰਕਾਂ’ ਇਸ ਤੋਂ ਇਲਾਵਾ ਹੋਰ ਵੀ ਕਈਆਂ ਨੇ ਸ਼ੈਰੀ ਮਾਨ ਨੂੰ ਬੱਚੇ ਦੇ ਜਨਮ ਦੀ ਵਧਾਈ ਦਿੱਤੀ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
