ਸ਼ਾਹੀ ਅੰਦਾਜ਼ ‘ਚ ਹੋਇਆ ਸੀ ਰਵੀਨਾ ਟੰਡਨ ਦਾ ਅਨਿਲ ਥਡਾਨੀ ਦੇ ਨਾਲ ਵਿਆਹ, ਵੇਖੋ ਤਸਵੀਰਾਂ
ਰਵੀਨਾ ਟੰਡਨ ਬਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ ‘ਚ ਆਉਂਦੀ ਹੈ। ਅੱਜ ਅਸੀਂ ਤੁਹਾਨੂੰ ਅਦਾਕਾਰਾ ਦੇ ਵਿਆਹ ਦੀਆਂ ਕੁਝ ਤਸਵੀਰਾਂ ਵਿਖਾਉਣ ਜਾ ਰਹੇ ਹਾਂ ।
ਸ਼ਾਹੀ ਅੰਦਾਜ਼ ‘ਚ ਹੋਇਆ ਸੀ ਰਵੀਨਾ ਟੰਡਨ ਦਾ ਅਨਿਲ ਥਡਾਨੀ ਦੇ ਨਾਲ ਵਿਆਹ, ਵੇਖੋ ਤਸਵੀਰਾਂ
ਰਵੀਨਾ ਟੰਡਨ (Raveena Tandon) ਅਤੇ ਅਨਿਲ ਥਡਾਨੀ ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਜੋੜੀਆਂ ਚੋਂ ਇੱਕ ਹੈ। ਦੋਵਾਂ ਨੇ 2004 ‘ਚ ਵਿਆਹ ਕਰਵਾਇਆ ਸੀ। ਇਸ ਜੋੜੀ ਦੇ ਵਿਆਹ ਨੂੰ ਕਈ ਸਾਲ ਹੋ ਚੁੱਕੇ ਹਨ । ਪਰ ਹੁਣ ਇਸ ਜੋੜੀ ਦੇ ਵਿਆਹ ਦਾ ਇੱਕ ਖੂਬਸੂਰਤ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਦੋਵਾਂ ਦੇ ਵਿਆਹ ਦੀਆਂ ਰਸਮਾਂ ਕੀਤੀਆਂ ਜਾ ਰਹੀਆਂ ਹਨ । ਕੁਝ ਸਮਾਂ ਪਹਿਲਾਂ ਇਸ ਵੀਡੀਓ ਨੂੰ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਸੀ ।
ਹੋਰ ਪੜ੍ਹੋ : ਗੁਰਦਾਸ ਮਾਨ ਨੇ ਖਰੀਦੀ ਨਵੀਂ ਕਾਰ, ਤਸਵੀਰਾਂ ਹੋ ਰਹੀਆਂ ਵਾਇਰਲ, ਫੈਨਸ ਨੇ ਦਿੱਤੀ ਵਧਾਈ
ਪੰਜਾਬੀ ਤੇ ਸਿੰਧੀ ਰੀਤੀ ਰਿਵਾਜ਼ ਨਾਲ ਹੋਇਆ ਵਿਆਹ
ਅਦਾਕਾਰਾ ਰਵੀਨਾ ਟੰਡਨ ਦਾ ਵਿਆਹ ਸਿੰਧੀ ਤੇ ਪੰਜਾਬੀ ਰੀਤੀ ਰਿਵਾਜ਼ ਦੇ ਮੁਤਾਬਕ ਹੋਇਆ ਸੀ। ਦੋਵਾਂ ਨੇ ਉਦੈਪੁਰ ਦੇ ਜਗ ਮੰਦਰ ਪੈਲੇਸ ‘ਚ ਵਿਆਹ ਕਰਵਾਇਆ ।ਰਵੀਨਾ ਟੰਡਨ ਦੁਲਹਨ ਦੇ ਲਿਬਾਸ ‘ਚ ਬਹੁਤ ਹੀ ਸੋਹਣੀ ਲੱਗ ਰਹੀ ਸੀ ਅਤੇ ਬੜੀ ਹੀ ਸ਼ਾਨੋ ਸ਼ੌਕਤ ਦੇ ਨਾਲ ਇਹ ਵਿਆਹ ਹੋਇਆ ਸੀ।
_9de98cfcb985c55bf2b1cd90b4234d06_1280X720.webp)
ਹਾਲਾਂਕਿ ਇਸ ਵਿਆਹ ‘ਚ ਦੋਵਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਰਵੀਨਾ ਟੰਡਨ ਵਿਆਹ ਵਾਲੇ ਮੰਡਪ ‘ਚ ਬੈਠੀ ਹੋਈ ਹੈ ਅਤੇ ਸਿਰ ਝੁਕਾ ਕੇ ਸ਼ਰਮਾਉਂਦੀ ਹੋਈ ਦਿਖਾਈ ਦੇ ਰਹੀ ਹੈ।
-(7)_53987d714081ceff26fba791c2d93030_1280X720.webp)
ਰਵੀਨਾ ਟੰਡਨ ਦਾ ਵਰਕ ਫ੍ਰੰਟ
ਰਵੀਨਾ ਟੰਡਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਮੋਹਰਾ, ਅੰਦਾਜ਼ ਅਪਨਾ ਅਪਨਾ, ਇਮਤਿਹਾਨ, ਵਿਨਾਸ਼ਕ, ਮਾਤਰ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ।
ਰਵੀਨਾ ਟੰਡਨ ਦੀ ਨਿੱਜੀ ਜ਼ਿੰਦਗੀ
ਰਵੀਨਾ ਟੰਡਨ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਦੋ ਬੱਚੇ ਹਨ । ਇੱਕ ਧੀ ਅਤੇ ਇੱਕ ਪੁੱਤਰ। ਧੀ ਤਾਂ ਰਵੀਨਾ ਟੰਡਨ ਦੀ ਕਾਰਬਨ ਕਾਪੀ ਲੱਗਦੀ ਹੈ ਅਤੇ ਜਦੋਂ ਦੋਵੇਂ ਮਾਂਵਾਂ ਧੀਆਂ ਇੱਕਠੀਆਂ ਖੜੀਆਂ ਹੁੰਦੀਆਂ ਹਨ ਤਾਂ ਭੈਣਾਂ ਹੋਣ ਦਾ ਭੁਲੇਖਾ ਪਾਉਂਦੀਆਂ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
