ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ ਇੱਕਠੇ ਭੰਗੜਾ ਪਾਉਂਦੇ ਹੋਏ ਆਏ ਨਜ਼ਰ, ਫੈਨਜ਼ ਦਾ ਦਿਲ ਜਿੱਤ ਰਹੀ ਵੀਡੀਓ

Written by  Pushp Raj   |  December 29th 2023 11:52 AM  |  Updated: December 29th 2023 11:52 AM

ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ ਇੱਕਠੇ ਭੰਗੜਾ ਪਾਉਂਦੇ ਹੋਏ ਆਏ ਨਜ਼ਰ, ਫੈਨਜ਼ ਦਾ ਦਿਲ ਜਿੱਤ ਰਹੀ ਵੀਡੀਓ

Shehnaaz Gill and Guru Randhawa: ਪੰਜਾਬੀ ਇੰਡਸਟਰੀ ਦੇ ਦੋ ਮਸ਼ਹੂਰ ਸਿਤਾਰੇ ਸ਼ਹਿਨਾਜ਼ ਗਿੱਲ ਤੇ ਗਾਇਕ ਗੁਰੂ ਰੰਧਾਵਾ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ। ਹਾਲ ਹੀ 'ਚ ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ ਦੀ ਇੱਕ ਡਾਂਸ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਫੈਨਜ਼ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ। ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਅਦਾਕਾਰੀ ਤੇ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਪਰਸਨਲ ਤੇ ਪ੍ਰੋਫੈਸ਼ਨਲ ਅਪਡੇਟ ਫੈਨਜ਼ ਦੇ ਨਾਲ ਸ਼ੇਅਰ ਕਰਦੀ ਹੈ। 

ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਸ਼ਹਿਨਾਜ਼ ਦੇ ਨਾਲ ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਵੀ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਗਿੱਲ ਨੇ ਕੈਪਸ਼ਨ ਵਿੱਚ ਲਿਖਿਆ, 'ਆਜੋ ਭੰਗੜਾ ਪਾਈਏ'।ਵੀਡੀਓ ਦੇ ਵਿੱਚ ਤੁਸੀਂ ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ ਨੂੰ ਇੱਕਠੇ ਭੰਗੜਾ ਪਾਉਂਦੇ ਹੋਏ ਵੇਖ ਸਕਦੇ ਹੋ। ਦੋਹਾਂ ਦਾ ਭੰਗੜਾ ਕਰਨ ਦਾ ਅੰਦਾਜ਼ ਤੇ ਇੱਕ ਦੂਜੇ ਨਾਲ ਪਰਫੈਕਟ ਮੈਚ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਵੀਡੀਓ ਦੇ ਬੈਕਗ੍ਰਾਊਂਡ ਵਿੱਚ ਫੈਨਜ਼ ਗੁਰੂ ਰੰਧਾਵਾ ਦਾ ਗੀਤ ਚਿੱਲ ਮੋਡ ਵਜ ਰਿਹਾ ਹੈ। ਇਸ ਵੀਡੀਓ ਦੇ ਵਿੱਚ ਦੋਹਾਂ ਦੀ ਰੋਮਾਂਟਿਕ ਕੈਮਿਸਟਰੀ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ।ਫੈਨਜ਼ ਇਸ ਡਾਸ ਕਮ ਕਾਮੇਡੀ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਫੈਨ ਨੇ ਲਿਖਿਆ, 'ਪਰਫੈਕਟ ਮੈਚ ❤️❤️।' ਇੱਕ ਯੂਜ਼ਰ ਨੇ ਇਸ ਵੀਡੀਓ ਉੱਪਰ ਕਮੈਂਟ ਕਰਦੇ ਹੋਏ ਲਿਖਿਆ, ਭਾਈ ਇਨ੍ਹਾਂ ਦੋਵਾਂ ਨੂੰ ਕੋਈ ਸਮਝਾਓ ਇਹ ਦੋਵੇਂ ਇੱਕ ਦੂਜੇ ਨਾਲ ਬਹੁਤ ਵਧੀਆ ਲੱਗਦੇ ਹਨ ਤੇ ਇਨ੍ਹਾਂ ਨੂੰ ਕਹੋ ਵਿਆਹ ਕਰ ਲਵੋ ...। ਇੱਕ ਹੋਰ ਨੇ ਲਿਖਿਆ 'ਕਿਊਟ ਸ਼ਹਿਨਾਜ਼ ਦਾ ਕਿਊਟ ਭੰਗੜਾ ????????????।' 

 

ਹੋਰ ਪੜ੍ਹੋ: ਕੇਸ ਦਰਜ ਹੋਣ ਮਗਰੋਂ ਗਾਇਕ ਕਮਲ ਗਰੇਵਾਲ ਨੇ ਤੋੜੀ ਚੁੱਪੀ, ਲਾਈਵ ਹੋ ਕੇ ਰੱਖਿਆ ਆਪਣਾ ਪੱਖ, ਵੇਖੋ ਵੀਡੀਓਦੱਸਣਯੋਗ ਹੈ ਕਿ ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ ਕਈ ਮਿਊਜ਼ਿਕ ਵੀਡੀਓ 'ਤੇ ਇੱਕਠੇ ਕੰਮ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਤੋਂ MoonRise ਵਿੱਚ ਨਜ਼ਰ ਆਏ ਸਨ, ਫੈਨਜ਼ ਨੂੰ ਦੋਹਾਂ ਦੀ ਇਹ ਕੈਮਿਸਟਰੀ ਕਾਫੀ ਪਸੰਦ ਆਈ। ਹਾਲ ਹੀ ਵਿੱਚ  ਗੁਰੂ ਰੰਧਾਵਾ ਤੇ ਸ਼ਹਿਨਾਜ਼ ਗਿੱਲ ਦੀ ਆਵਾਜ਼ ਵਿੱਚ ਗੀਤ ਸ਼ਾਈਨ ਰਿਲੀਜ਼ ਹੋਇਆ ਸੀ ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network