Sidhu Moose Wala: ਜੇਲ੍ਹ ਚੋਂ ਲਾਰੈਂਸ਼ ਬਿਸ਼ਨੋਈ ਦੀ ਵਾਇਰਲ ਵੀਡੀਓ 'ਤੇ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਆਇਆ ਬਿਆਨ, ਜਾਣੋ ਉਨ੍ਹਾਂ ਨੇ ਕੀ ਕਿਹਾ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਨੂੰ ਇੱਕ ਸਾਲ ਦਾ ਸਮਾਂ ਬੀਤ ਚੁੱਕਾ ਹੈ, ਪਰ ਅਜੇ ਵੀ ਗਾਇਕ ਦੇ ਮਾਤਾ-ਪਿਤਾ ਤੇ ਫੈਨਜ਼ ਉਨ੍ਹਾਂ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਹਾਲ ਹੀ 'ਚ ਜੇਲ੍ਹ ਚੋਂ ਲਾਰੈਂਸ਼ ਬਿਸ਼ਨੋਈ ਦੀ ਇੱਕ ਵੀਡੀਓ ਵਾਇਰਲ ਹੋਈ ਸੀ , ਜਿਸ 'ਤੇ ਸਿੱਧੂ ਦੇ ਪਿਤਾ ਨੇ ਆਪਣਾ ਰਿਐਕਸ਼ਨ ਦਿੱਤਾ ਹੈ।

Reported by: PTC Punjabi Desk | Edited by: Pushp Raj  |  September 18th 2023 04:32 PM |  Updated: September 18th 2023 04:33 PM

Sidhu Moose Wala: ਜੇਲ੍ਹ ਚੋਂ ਲਾਰੈਂਸ਼ ਬਿਸ਼ਨੋਈ ਦੀ ਵਾਇਰਲ ਵੀਡੀਓ 'ਤੇ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਆਇਆ ਬਿਆਨ, ਜਾਣੋ ਉਨ੍ਹਾਂ ਨੇ ਕੀ ਕਿਹਾ

Sidhu MooseWala father on  Lawrance Bishnoi Video: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਨੂੰ ਇੱਕ ਸਾਲ ਦਾ ਸਮਾਂ ਬੀਤ ਚੁੱਕਾ ਹੈ, ਪਰ ਅਜੇ ਵੀ ਗਾਇਕ ਦੇ ਮਾਤਾ-ਪਿਤਾ ਤੇ ਫੈਨਜ਼ ਉਨ੍ਹਾਂ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਹਾਲ ਹੀ 'ਚ ਜੇਲ੍ਹ ਚੋਂ ਲਾਰੈਂਸ਼ ਬਿਸ਼ਨੋਈ ਦੀ ਇੱਕ ਵੀਡੀਓ ਵਾਇਰਲ ਹੋਈ ਸੀ , ਜਿਸ 'ਤੇ ਸਿੱਧੂ ਦੇ ਪਿਤਾ ਨੇ ਆਪਣਾ ਰਿਐਕਸ਼ਨ ਦਿੱਤਾ ਹੈ।  

ਗਾਇਕ ਦੇ ਪਿਤਾ ਐਤਵਾਰ ਨੂੰ ਆਪਣੇ ਨਿਵਾਸ ਸਥਾਨ ਪਿੰਡ ਮੂਸਾ ਵਿਖੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰ ਰਹੇ ਸਨ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸਰਕਾਰ ਦਾ ਸਾਰਾ ਸਿਸਟਮ ਖਰੀਦ ਰੱਖਿਆ ਹੈ। ਇਹੀ ਕਾਰਨ ਹੈ ਕਿ ਲਾਰੈਂਸ ਦੀਆਂ ਜੇਲ੍ਹ ਵਿਚੋਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਖੁੱਲ੍ਹੇਆਮ ਫੋਨ ਕਾਲਾਂ ਹੋਣ ਦੇ ਤੱਥ ਸਾਹਮਣੇ ਆਉਣ 'ਤੇ ਸਰਕਾਰ ਦਾ ਕੋਈ ਵੀ ਨੁਮਾਇੰਦਾ, ਕੋਈ ਨੇਤਾ ਅਤੇ ਨਾ ਹੀ ਵਿਰੋਧੀ ਧਿਰ ਦਾ ਕੋਈ ਆਗੂ ਪੰਜਾਬ ਦੇ ਸਿਸਟਮ 'ਤੇ ਬੋਲ ਰਿਹਾ ਹੈ।

ਬਲਕੌਰ ਸਿੰਘ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਸੀ. ਐੱਮ. ਇਸ 'ਤੇ ਜਵਾਬ ਦੇਣ ਕਿ ਜੇਲ੍ਹ 'ਚ ਬੈਠਾ ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਤਰ੍ਹਾਂ ਫੋਨ 'ਤੇ ਬਾਹਰ ਸੰਪਰਕ ਬਣਾ ਕੇ ਫਿਰੌਤੀਆਂ ਮੰਗ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਛੱਡ ਕੇ ਬਾਕੀ ਦੇ ਸਰਕਾਰ ਦੇ 91 ਵਿਧਾਇਕ ਚੁੱਪ ਹਨ। ਉਨ੍ਹਾਂ ਇਕ ਨੇਤਾ ਵੱਲੋਂ ਸਿੱਧੂ ਮੂਸੇਵਾਲਾ ਦੇ ਕਤਲ ਦੀ ਤੁਲਨਾ ਪੰਜਾਬ 'ਚ ਹੁੰਦੇ ਆਮ ਕਤਲਾਂ ਨਾਲ ਕਰਨ 'ਤੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਸਿੱਧੂ ਮੂਸੇਵਾਲਾ ਦੁਨੀਆਂ ਦਾ ਸੈਲੀਬ੍ਰਿਟੀ ਸੀ। ਉਸ ਦਾ ਕਤਲ ਕੋਈ ਆਮ ਗੱਲ ਨਹੀਂ ਹੈ।

ਸਰਕਾਰ ਨੂੰ ਇਹ ਹੀ ਆਮ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਗੈਂਗਸਟਰਾਂ ਨਾਲ ਮਾੜਾ ਮਾਹੌਲ ਪੈਦਾ ਹੋਣ ਕਰਕੇ ਡਰਦੇ ਮਾਰੇ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਤੇਜ਼ੀ ਨਾਲ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ ਕਿਉਂਕਿ ਉੱਥੇ ਘੱਟੋ-ਘੱਟ ਕਿਸੇ ਨੂੰ ਜਾਨ ਦਾ ਖ਼ਤਰਾ ਤਾਂ ਨਹੀਂ।

ਹੋਰ ਪੜ੍ਹੋ: Ganesh Chaturthi 2023: ਕਦੋਂ ਮਨਾਈ ਜਾਵੇਗੀ ਗਣੇਸ਼ ਚਤੁਰਥੀ 18 ਜਾਂ 19 ਸਤੰਬਰ ਨੂੰ ? ਜਾਣੋ ਮੂਰਤੀ ਸਥਾਪਨਾ ਦਾ ਸਹੀ ਸਮਾਂ

ਦੱਸ ਦਈਏ ਕਿ 29 ਮਈ ਸਾਲ 2022 ਨੂੰ ਗਾਇਕ ਦਾ ਮਾਨਸਾ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਮਰਹੂਮ ਗਾਇਕ ਦੇ ਮਾਤਾ-ਪਿਤਾ ਪੁੱਤਰ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਫੈਨਜ਼ ਵੱਲੋਂ ਵੀ ਗਾਇਕ ਦੇ ਮਾਪਿਆਂ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network