Sidhu Moose Wala: ਸਿੱਧੂ ਮੂਸੇਵਾਲਾ ਦੇ ਕਤਲ ਤੋਂ 437 ਦਿਨਾਂ ਮਗਰੋਂ ਸ਼ੁਰੂ ਹੋਈ ਕੇਸ ਦੀ ਸੁਣਵਾਈ, ਪਿਤਾ ਬਲਕੌਰ ਸਿੰਘ ਨੇ ਫੈਨਜ਼ ਤੋਂ ਕੀਤੀ ਇਹ ਅਪੀਲ

ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ। ਅਜਿਹੇ 'ਚ ਅਜੇ ਤੱਕ ਸਿੱਧੂ ਦੇ ਮਾਤਾ-ਪਿਤਾ ਅਤੇ ਫੈਨਜ਼ ਉਸ ਲਈ ਇਨਸਾਫ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਮਰਹੂਮ ਗਾਇਕ ਦੇ ਕਤਲ ਤੋਂ 437 ਦਿਨਾਂ ਬਾਅਦ ਹੁਣ ਇਸ ਕੇਸ ਦੀ ਸੁਣਵਾਈ ਸ਼ੁਰੂ ਹੋ ਗਈ ਹੈ। ਇਸ ਦੀ ਜਾਣਕਾਰੀ ਸਿੱਧੂ ਦੇ ਪਿਤਾ ਨੇ ਸਾਂਝੀ ਕੀਤੀ।

Written by  Pushp Raj   |  August 09th 2023 12:33 PM  |  Updated: August 09th 2023 12:33 PM

Sidhu Moose Wala: ਸਿੱਧੂ ਮੂਸੇਵਾਲਾ ਦੇ ਕਤਲ ਤੋਂ 437 ਦਿਨਾਂ ਮਗਰੋਂ ਸ਼ੁਰੂ ਹੋਈ ਕੇਸ ਦੀ ਸੁਣਵਾਈ, ਪਿਤਾ ਬਲਕੌਰ ਸਿੰਘ ਨੇ ਫੈਨਜ਼ ਤੋਂ ਕੀਤੀ ਇਹ ਅਪੀਲ

Sidhu Moose Wala Murder Case : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੇ ਕਤਲ ਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ। ਅਜਿਹੇ 'ਚ ਅਜੇ ਤੱਕ ਸਿੱਧੂ ਦੇ ਮਾਤਾ-ਪਿਤਾ ਅਤੇ ਫੈਨਜ਼  ਉਸ ਲਈ ਇਨਸਾਫ ਦਾ ਬੇਸਬਰੀ ਨਾਲ ਇੰਤਜ਼ਾਰ ਹੈ।  ਸਿੱਧੂ ਮੂਸੇਵਾਲਾ ਕਲਤ ਮਾਮਲੇ ‘ਚ 09 ਅਗਸਤ ਤੋਂ ਟ੍ਰਾਈਲ ਸ਼ੁਰੂ ਹੋ ਰਿਹਾ ਹੈ।

ਸਿੱਧੂ ਮੂਸੇਵਾਲਾ ਦੇ ਕਤਲ ਤੋਂ 437 ਦਿਨ ਮਗਰੋਂ ਸਿੱਧੂ ਕਲਤ ਕੇਸ ਦੂ ਸੁਣਵਾਈ ਸ਼ੁਰੂ ਹੋ ਰਹੀ ਹੈ। ਜਿਸ ਤੋਂ ਪਹਿਲਾਂ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਭਾਵੁਕ ਅਪੀਲ ਕੀਤੀ ਹੈ। 

ਸਿੱਧੂ ਦੀ ਥਾਰ ਦੇ ਨਾਲ ਤਸਵੀਰ ਸ਼ੇਅਰ ਕਰਦਿਆਂ ਉਨ੍ਹਾਂ ਕਿਹਾ, “ਸਿੱਧੂ ਦੇ ਬੇਰਹਿਮੀ ਨਾਲ ਕਤਲ ਮਾਮਲੇ ਦੀ ਸੁਣਵਾਈ ਅੱਜ ਤੋਂ ਸ਼ੁਰੂ ਹੋ ਰਹੀ ਹੈ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਮੁਕੱਦਮਾ ਨਿਰਪੱਖ ਅਤੇ ਸਮੇਂ ਸਿਰ ਹੋਵੇ ਅਤੇ ਸਿੱਧੇ ਜਾਂ ਅਸਿੱਧੇ ਤੌਰ ‘ਤੇ ਸ਼ਾਮਲ ਸਾਰੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਇਹ ਸਭ ਲਈ ਇੱਕ ਮਿਸਾਲ ਕਾਇਮ ਕਰਨਾ ਚਾਹੀਦਾ ਹੈ – ਸ਼ਕਤੀਸ਼ਾਲੀ ਜਾਂ ਆਮ।”

ਇਸ ਤੋਂ ਪਹਿਲਾ ਸਿੱਧੂ ਦੀ ਮਾਤਾ ਚਰਨ ਕੌਰ ਨੇ ਵੀ ਇੱਕ ਪੋਸਟ ਸਾਂਝੀ ਕਰਦਿਆਂ ਪੁੱਤਰ ਦੇ ਵਿਛੋੜੇ ਦਾ ਦਰਦ ਬਿਆਨ ਕੀਤਾ ਹੈ। ਉਨ੍ਹਾਂ ਨੇ ਆਪਣੀ ਪੋਸਟ 'ਚ ਲਿਖਿਆ, 'ਜੇ ਖਤਮ ਕਰਨਾ ਸੀ ਮੇਰੇ ਪੁੱਤ ਨੂੰ ਕਲਾਕਾਰੀ ਨਾਲ ਕਰਦੇ, ਗੰਦੀ ਰਾਜਨੀਤੀ ਨਾਲ ਨੀ ਉਸ ਨੂੰ ਖਤਮ ਕਰਕੇ ਵੀ ਖਤਮ ਨੀ ਕਰ ਸਕੇ l ਮਾਣ ਐ ਸ਼ੁਭ ਪੁੱਤ ਤੇਰੇ ਤੇ... ।' 

ਹੋਰ ਪੜ੍ਹੋ: Sidhu Moose Wala: ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਸਾਂਝੀ ਕੀਤੀ ਭਾਵੁਕ ਕਰ ਦੇਣ ਵਾਲੀ ਪੋਸਟ, ਕਿਹਾ 'ਜੇ ਖਤਮ ਕਰਨਾ ਸੀ ਮੇਰੇ ਪੁੱਤ ਨੂੰ ਕਲਾਕਾਰੀ ਨਾਲ ਕਰਦੇ, ਗੰਦੀ ਰਾਜਨੀਤੀ ਨਾਲ ਨਹੀਂ'

ਦੱਸਣਯੋਗ ਹੈ ਕਿ 29 ਮਈ 2022 ਨੂੰ ਮਾਨਸਾ ਵਿੱਚ ਗੋਲੀਆਂ ਮਾਰ ਕੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ।  ਜਿਸ ਤੋਂ ਬਾਅਦ ਲਗਾਤਾਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network