ਅਫਸਾਨਾ ਖ਼ਾਨ ਦੀ ਖੁਸ਼ੀ ‘ਚ ਸ਼ਾਮਿਲ ਹੋਏ ਸਿੱਧੂ ਮੂਸੇਵਾਲਾ ਦੇ ਮਾਪੇ, ਗਾਇਕਾ ਨੇ ਕੀਤਾ ਨਿੱਘਾ ਸਵਾਗਤ

Written by  Entertainment Desk   |  March 10th 2023 12:45 PM  |  Updated: March 10th 2023 02:19 PM

ਅਫਸਾਨਾ ਖ਼ਾਨ ਦੀ ਖੁਸ਼ੀ ‘ਚ ਸ਼ਾਮਿਲ ਹੋਏ ਸਿੱਧੂ ਮੂਸੇਵਾਲਾ ਦੇ ਮਾਪੇ, ਗਾਇਕਾ ਨੇ ਕੀਤਾ ਨਿੱਘਾ ਸਵਾਗਤ

Afsana khan news: ਪੰਜਾਬੀ ਜਗਤ ਦੀ ਮਸ਼ਹੂਰ ਗਾਇਕਾ ਅਫਸਾਨਾ ਖ਼ਾਨ ਜੋ ਕਿ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਹਾਲ ਵਿੱਚ ਉਨ੍ਹਾਂ ਨੇ ਆਪਣੇ ਘਰ ਵਿਖੇ ਸਾਈਂ ਸੰਧਿਆ ਦਾ ਆਯੋਜਨ ਕੀਤਾ। ਇਸ ਦੌਰਾਨ ਕਈ ਕਰੀਬੀ ਸੱਜਣ-ਮਿੱਤਰ ਪਹੁੰਚੇ। ਅਫਸਾਨਾ ਤੇ ਸਾਜ਼ ਦੀ ਇਸ ਖੁਸ਼ੀ ਵਿੱਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨਜ਼ਰ ਆਏ। ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

ਅਫਸਾਨਾ ਤੇ ਸਾਜ਼ ਨੂੰ ਮੁਬਾਰਕਾਂ ਦੇਣ ਲਈ ਕਈ ਹੋਰ ਪੰਜਾਬੀ ਕਲਾਕਾਰ ਵੀ ਪਹੁੰਚੇ ਸਨ।  

image source: instagram

ਗਾਇਕਾ ਅਫਸਾਨਾ ਖ਼ਾਨ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ ਤੇ ਨਾਲ ਹੀ ਆਪਣੇ ਮਰਹੂਮ ਭਰਾ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਹੈ। ਗਾਇਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ 'ਚ ਸਿੱਧੂ ਦੇ ਮਾਪਿਆਂ ਨੂੰ ਮੱਥਾ ਟੇਕਦੇ ਦੇਖਿਆ ਜਾ ਸਕਦਾ ਹੈ। ਵੀਡੀਓ ਦੀ ਕੈਪਸ਼ਨ 'ਚ ਅਫਸਾਨਾ ਖ਼ਾਨ ਨੇ ਮੂਸੇਵਾਲਾ ਲਈ ਭਾਵੁਕ ਕੈਪਸ਼ਨ ਲਿਖੀ ਹੈ। ਅਫਸਾਨਾ ਖ਼ਾਨ ਨੇ ਲਿਖਿਆ, ''ਮਾਤਾ-ਪਿਤਾ ਆਏ ਅੱਜ, ਸਿੱਧੂ ਬਾਈ ਹੁੰਦੇ ਮੈਨੂੰ ਹੋਰ ਚੰਗਾ ਲੱਗਣਾ ਸੀ।'' ਇਸ ਪੋਸਟ ਉੱਤੇ ਫੈਨਜ਼ ਵੀ ਕਮੈਂਟ ਕਰਕੇ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਰਹੇ ਹਨ।

image source: Instagram

ਦੱਸ ਦਈਏ ਸਿੱਧੂ ਮੂਸੇਵਾਲਾ ਗਾਇਕਾ ਅਫਸਾਨਾ ਖ਼ਾਨ ਨੂੰ ਆਪਣੀ ਭੈਣ ਮੰਨਦੇ ਸੀ। ਜਿਸ ਕਰਕੇ ਹਰ ਸਾਲ ਅਫਸਾਨਾ ਬਹੁਤ ਹੀ ਪਿਆਰ ਦੇ ਨਾਲ ਆਪਣੇ ਵੀਰ ਦੇ ਗੁੱਟ ਉੱਤੇ ਰੱਖੜੀ ਬੰਨਣ ਲਈ ਮੂਸਾ ਪਿੰਡ ਜਾਂਦੀ ਸੀ। ਅਫਸਾਨਾ ਅਕਸਰ ਹੀ ਆਪਣੇ ਮਰਹੂਮ ਭਰਾ ਸਿੱਧੂ ਮੂਸੇਵਾਲਾ ਦੇ ਨਾਲ ਆਪਣੀ ਖ਼ਾਸ ਯਾਦਾਂ ਨੂੰ ਸਾਂਝੀ ਕਰਦੀ ਰਹਿੰਦੀ ਹੈ।

image source: Instagram

ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ 19 ਮਾਰਚ ਨੂੰ ਮਨਾਈ ਜਾ ਰਹੀ ਹੈ। ਨਵੀਂ ਅਨਾਜ ਮੰਡੀ, ਮਾਨਸਾ ਵਿਖੇ ਸ੍ਰੀ ਸਹਿਜ ਪਾਠ ਜੀ ਦੇ ਭੋਗ 'ਚ ਸਭ ਨੂੰ ਪਹੁੰਚਣ ਦੀ ਬੇਨਤੀ ਵੀ ਪਰਿਵਾਰ ਵਲੋਂ ਕੀਤੀ ਗਈ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network