ਸਿੱਧੂ ਮੂਸੇਵਾਲਾ ਦੀ ਬਰਸੀ ਮੌਕੇ ਸਮਾਧ 'ਤੇ ਪੁੱਜਿਆ ਪਰਿਵਾਰ, ਬਾਪੂ ਬਲਕੌਰ ਸਿੰਘ ਨੇ ਪੁੱਤ ਦੇ ਬੁੱਤ ਨੂੰ ਪਾਈ ਜਫੀ
ਅੱਜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ਮਨਾਈ ਜਾ ਰਹੀ ਹੈ। ਇਸ ਖਾਸ ਮੌਕੇ ਉੱਤੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਸਣੇ ਪੂਰਾ ਪਰਿਵਾਰ ਗਾਇਕ ਦੀ ਸਮਾਧ ਉੱਤੇ ਪਹੁੰਚਿਆ। ਇਸ ਮੌਕੇ ਬਾਪੂ ਬਲਕੌਰ ਸਿੰਘ ਨੇ ਆਪਣੇ ਪੁੱਤ ਦੇ ਬੁੱਤ ਨੂੰ ਜਫੀ ਪਾਈ, ਜਿਸ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਗਿਆ।
ਦੱਸ ਦਈਏ ਕਿ ਇਸ ਖਾਸ ਮੌਕੇ ਉੱਤੇ ਪਿੰਡ ਮੂਸਾ ਵਿਖੇ ਗੁਰਮਤ ਸਮਾਗਮ ਕਰਵਾਇਆ ਗਿਆ ਹੈ। ਇਸ ਖਾਸ ਮੌਕੇ ਉੱਤੇ ਕਈ ਮਸ਼ਹੂਰ ਹਸਤੀਆਂ ਸਣੇ ਗਾਇਕ ਦੇ ਫੈਨਜ਼ ਤੇ ਉਨ੍ਹਾਂ ਚਾਹੁੰਣ ਵਾਲੇ ਵੱਡੀ ਗਿਣਤੀ ਵਿੱਚ ਪਹੁੰਚੇ ਹਨ।
ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ਦੇ ਮੌਕੇ ਉੱਤੇ ਮਾਤਾ ਚਰਨ ਸਿੰਘ ਅਤੇ ਬਾਪੂ ਬਲਕੌਰ ਸਿੰਘ ਪੂਰੇ ਪਰਿਵਾਰ ਸਣੇ ਪੁੱਤਰ ਦੀ ਸਮਾਧ ਉੱਤੇ ਪਹੁੰਚੇ। ਇਸ ਦੌਰਾਨ ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਪੁੱਤ ਦੇ ਬੁੱਤ ਨੂੰ ਜਫੀ ਪਾ ਕੇ ਆਪਣਾ ਦਰਦ ਬਿਆਨ ਕਰਦੇ ਨਜ਼ਰ ਆਏ।
ਹੋਰ ਪੜ੍ਹੋ : ਕੀ ਅਵਨੀਤ ਕੌਰ ਦੀ ਹੋ ਗਈ ਮੰਗਣੀ ? ਅਦਾਕਾਰਾ ਨੇ ਡਾਇਮੰਡ ਰਿੰਗ ਫਲਾਂਟ ਕਰਦੇ ਹੋਏ ਤਸਵੀਰਾਂ ਕੀਤੀਆਂ ਸ਼ੇਅਰ
ਇਸ ਦੇ ਨਾਲ ਹੀ ਬਾਪੂ ਬਲਕੌਰ ਸਿੰਘ ਦੀ ਪਹਿਲਾ ਵਾਂਗ ਆਪਣੇ ਪੁੱਤ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਕਰਦੇ ਨਜ਼ਰ ਆਏ। ਬਾਪੂ ਬਲਕੌਰ ਸਿੰਘ ਨੇ ਕਿਹਾ ਕਿ ਮੇਰੇ ਪਿਆਰੇ ਪੁੱਤਰ ਨੂੰ ਬਿਨਾਂ ਕਿਸੇ ਗੁਨਾਹ ਦੀ ਸਜਾ ਮਿਲੀ ਹੈ। ਸਾਡੇ ਕੋਲੋਂ ਸਾਡਾ ਸਰਵਣ ਪੁੱਤ ਖੋਹ ਲਿਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਜੇ ਵੀ ਸਿੱਧੂ ਦੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ। ਇਸ ਦੇ ਨਾਲ ਹੀ ਉਨ੍ਹਾਂ ਸਿੱਧੂ ਦੇ ਫੈਨਜ਼ ਦਾ ਧੰਨਵਾਦ ਕੀਤਾ ਕਿ ਉਹ ਉਨ੍ਹਾਂ ਦੇ ਪੁੱਤਰ ਲਈ ਇਨਸਾਫ ਦੀ ਲੜਾਈ ਵਿੱਚ ਉਨ੍ਹਾਂ ਦਾ ਸਾਥ ਦੇ ਰਹੇ ਹਨ।
- PTC PUNJABI